ਭਾਰਤ ਨੂੰ ਗੈਰ-ਬਾਸਮਤੀ ਸਫੈਦ ਚੌਲਾਂ ਤੋਂ ਐਕਸਪੋਰਟ ਪਾਬੰਦੀ ਹਟਾਉਣ ਲਈ ‘ਉਤਸ਼ਾਹਿਤ’ ਕਰੇਗਾ IMF

Wednesday, Jul 26, 2023 - 06:19 PM (IST)

ਭਾਰਤ ਨੂੰ ਗੈਰ-ਬਾਸਮਤੀ ਸਫੈਦ ਚੌਲਾਂ ਤੋਂ ਐਕਸਪੋਰਟ ਪਾਬੰਦੀ ਹਟਾਉਣ ਲਈ ‘ਉਤਸ਼ਾਹਿਤ’ ਕਰੇਗਾ IMF

ਵਾਸ਼ਿੰਗਟਨ (ਭਾਸ਼ਾ) - ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਉਹ ਭਾਰਤ ਨੂੰ ਚੌਲਾਂ ਦੀ ਇਕ ਨਿਸ਼ਚਿਤ ਸ਼੍ਰੇਣੀ ਦੇ ਐਕਸਪੋਰਟ ’ਤੇ ਲਾਈਆਂ ਗਈਆਂ ਪਾਬੰਦੀਆਂ ਹਟਾਉਣ ਲਈ ‘ਉਤਸ਼ਾਹਿਤ’ ਕਰੇਗਾ, ਕਿਉਂਕਿ ਇਸ ਨਾਲ ਗਲੋਬਲ ਮਹਿੰਗਾਈ ’ਤੇ ਅਸਰ ਪੈ ਸਕਦਾ ਹੈ। ਭਾਰਤ ਸਰਕਾਰ ਨੇ ਆਗਾਮੀ ਤਿਓਹਾਰਾਂ ਦੌਰਾਨ ਘਰੇਲੂ ਸਪਲਾਈ ਵਧਾਉਣ ਅਤੇ ਪ੍ਰਚੂਨ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਗੈਰ-ਬਾਸਮਤੀ ਸਫੈਦ ਚੌਲਾਂ ਦੇ ਐਕਸਪੋਰਟ ’ਤੇ 20 ਜੁਲਾਈ ਨੂੰ ਪਾਬੰਦੀ ਲਗਾਈ ਸੀ।

ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਟਾਪ-20 ਦੀ ਸੂਚੀ 'ਚ ਸ਼ਾਮਲ ਹੋਏ ਗੌਤਮ ਅਡਾਨੀ, ਇਕ ਦਿਨ 'ਚ ਕਮਾਏ 3 ਅਰਬ ਡਾਲਰ

ਖੁਰਾਕ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਗੈਰ-ਬਾਸਮਤੀ ਉਸਨਾ ਚੌਲ ਅਤੇ ਬਾਸਮਤੀ ਚੌਲਾਂ ਦੀ ਐਕਸਪੋਰਟ ਨੀਤੀ ’ਚ ਕੋਈ ਬਦਲਾਅ ਨਹੀਂ ਹੋਵੇਗਾ। ਕੁੱਲ ਐਕਸਪੋਰਟ ’ਚ ਦੋਹਾਂ ਕਿਸਮਾਂ ਦਾ ਹਿੱਸਾ ਵੱਡਾ ਹੈ। ਦੇਸ਼ ਤੋਂ ਐਕਸਪੋਰਟ ਹੋਣ ਵਾਲੇ ਕੁੱਲ ਚੌਲਾਂ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਹਿੱਸੇਦਾਰੀ ਲਗਭਗ 25 ਫ਼ੀਸਦੀ ਹੈ।

ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ

ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਦੇ ਮੁੱਖ ਅਰਥਸ਼ਾਸਤਰੀ ਪਿਅਰੇ-ਓਲੀਵੀਅਰ ਗੌਰਿੰਚਸ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੌਜੂਦਾ ਸਥਿਤੀ ’ਚ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਬਾਕੀ ਦੁਨੀਆ ’ਚ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਅਸਥਿਰਤਾ ਪੈਦਾ ਹੋਣ ਦਾ ਖਦਸ਼ਾ ਹੈ। ਇਸ ਤੋਂ ਬਾਅਦ ਬਾਕੀ ਦੇਸ਼ ਵੀ ਬਦਲੇ ਵਿਚ ਕੋਈ ਕਾਰਵਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਸ ਲਈ ਅਸੀਂ ਭਾਰਤ ਨੂੰ ਐਕਸਪੋਰਟ ’ਤੇ ਇਸ ਤਰ੍ਹਾਂ ਪਾਬੰਦੀ ਹਟਾਉਣ ਲਈ ਨਿਸ਼ਚਿਤ ਹੀ ਉਤਸ਼ਾਹਿਤ ਕਰਾਂਗੇ, ਕਿਉਂਕਿ ਇਸ ਨਾਲ ਦੁਨੀਆ ’ਤੇ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ। ਭਾਰਤ ਤੋਂ ਗੈਰ-ਬਾਸਮਤੀ ਸਫੈਦ ਚੌਲ ਮੁੱਖ ਤੌਰ ’ਤੇ ਥਾਈਲੈਂਡ, ਇਟਲੀ, ਸਪੇਨ, ਸ਼੍ਰੀਲੰਕਾ ਅਤੇ ਅਮਰੀਕਾ ’ਚ ਐਕਸਪੋਰਟ ਹੁੰਦਾ ਹੈ।

ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News