ਆਈ.ਆਈ.ਪੀ., ਮੁਦਰਾ ਸਫੀਤੀ ਅੰਕੜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ

Sunday, Sep 09, 2018 - 12:43 PM (IST)

ਆਈ.ਆਈ.ਪੀ., ਮੁਦਰਾ ਸਫੀਤੀ ਅੰਕੜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ

ਨਵੀਂ ਦਿੱਲੀ—ਸ਼ੇਅਰ ਬਾਜ਼ਾਰਾਂ ਦੇ ਮਾਹਿਰਾਂ ਨੇ ਕਿਹਾ ਕਿ ਉਦਯੋਗਿਕ ਉਤਪਾਦਨ ਅਤੇ ਮੁਦਰਾਸਫੀਤੀ ਸਮੇਤ ਅਗਲੇ ਮੁੱਖ ਆਰਥਿਕ ਅੰਕੜਿਆਂ ਨਾਲ ਇਸ ਹਫਤੇ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਵੀਰਵਾਰ ਨੂੰ ਗਣੇਸ਼ ਚਤੁਰਥੀ ਦੇ ਚੱਲਦੇ ਬਾਜ਼ਾਰ ਬੰਦ ਰਹਿਣਗੇ। ਐਪਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫਾ ਨਦੀਮ ਨੇ ਕਿਹਾ ਕਿ ਇਸ ਹਫਤੇ ਭਾਰਤੀ ਸ਼ੇਅਰ ਬਾਜ਼ਾਰਾਂ ਦੇ ਲਿਹਾਜ਼ ਨਾਲ ਕੁਝ ਮੁੱਖ ਅੰਕੜੇ ਆਉਣੇ ਹਨ। ਇਸ 'ਚ ਜੁਲਾਈ ਲਈ ਉਦਯੋਗਿਕ ਅਤੇ ਵਿਨਿਰਮਾਣ ਉਤਪਾਦਨ ਦੇ ਅੰਕੜੇ ਅਤੇ ਅਗਸਤ ਲਈ ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਦੇ ਅੰਕੜੇ ਸ਼ਾਮਲ ਹਨ। ਜੁਲਾਈ ਦੇ ਉਦਯੋਗਿਕ ਉਤਪਾਦਨ ਅਤੇ ਅਗਸਤ 'ਚ ਮੁਦਰਾਸਫੀਤੀ ਦੇ ਅੰਕੜੇ ਬੁੱਧਵਾਰ ਨੂੰ ਆਉਣੇ ਹਨ ਜਦੋਂ ਕਿ ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾ ਸਫੀਤੀ ਦੇ ਅੰਕੜੇ ਸ਼ੁੱਕਰਵਾਰ ਨੂੰ ਆਉਣਗੇ। ਜਿਯੋਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਸੋਧ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਅਤੇ ਅਮਰੀਕਾ ਦੇ ਬੇਰੁਜ਼ਗਾਰੀ ਅੰਕੜਿਆਂ 'ਤੇ ਨਿਵੇਸ਼ਕ ਨਜ਼ਰ ਬਣਾਏ ਹੋਏ ਹਨ, ਇਸ ਨਾਲ ਬਾਜ਼ਾਰ ਨੂੰ ਕੁੱਝ ਸੰਕੇਤ ਮਿਲਣਗੇ। ਰੁਪਏ ਦੀ ਚਾਲ ਅਤੇ ਕੱਚੇ ਤੇਲ ਦੀ ਕੀਮਤ ਵੀ ਬਾਜ਼ਾਰ ਦੀ ਚਾਲ ਦੇ ਲਈ ਮਹੱਤਵਪੂਰਨ ਹੋਣਗੇ। ਸੰਸਾਰਕ ਮੋਰਚੇ 'ਤੇ, ਨਿਵੇਸ਼ਕ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਤਣਾਅ 'ਤੇ ਵੀ ਨਜ਼ਰ ਬਣਾਏ ਰੱਖਣਗੇ। ਰੁਪਏ ਦੀ ਵਿਨਿਯਮ ਦਰ 'ਚ ਗਿਰਾਵਟ ਅਤੇ ਕੱਚੇ ਤੇਲ ਦੀਆਂ ਉੱਚ ਕੀਮਤਾਂ ਦੇ ਚੱਲਦੇ ਪਿਛਲੇ ਹਫਤੇ ਬਾਜ਼ਾਰ 'ਚ ਗਿਰਾਵਟ ਰਹੀ। ਸੈਂਸੈਕਸ 255.25 ਅੰਕ ਭਾਵ 0.66 ਫੀਸਦੀ ਡਿੱਗ ਕੇ 38,389.82 'ਤੇ  ਰਿਹਾ।


Related News