ਕਿਸਾਨਾਂ ਲਈ ਖ਼ੁਸ਼ਖ਼ਬਰੀ, NP ਖਾਦ ਦੀ ਕੀਮਤ 'ਚ ਹੋਈ ਵੱਡੀ ਕਟੌਤੀ

11/11/2020 5:58:37 PM

ਨਵੀਂ ਦਿੱਲੀ— ਭਾਰਤੀ ਕਿਸਾਨ ਖਾਦ ਸਹਿਕਾਰਤਾ ਲਿਮਟਿਡ (ਇਫਕੋ) ਨੇ ਐੱਨ. ਪੀ. ਖਾਦ ਦੇ ਮੁੱਲ 'ਚ 50 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਫਕੋ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਫਕੋ ਦੇ ਪ੍ਰਬੰਧਕ ਨਿਰਦੇਸ਼ਕ ਉਦੇ ਸ਼ੰਕਰ ਅਵਸਥੀ ਨੇ ਟਵੀਟ 'ਚ ਕਿਹਾ ਕਿ ਐੱਨ. ਪੀ. ਖਾਦ ਦੇ ਮੁੱਲ 'ਚ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਇਹ ਵੀ ਪੜ੍ਹੋ- ਸਰਕਾਰ ਦੀ ਹਵਾਈ ਮੁਸਾਫ਼ਰਾਂ ਨੂੰ ਵੱਡੀ ਸੌਗਾਤ, ਦਿੱਤੀ ਇਹ ਵੱਡੀ ਮਨਜ਼ੂਰੀ


ਹੁਣ ਐੱਨ. ਪੀ. ਖਾਦ ਦੀ 50 ਕਿਲੋ ਦੀ ਬੋਰੀ 925 ਰੁਪਏ 'ਚ ਮਿਲੇਗੀ, ਜੋ ਪਹਿਲਾਂ 975 ਰੁਪਏ 'ਚ ਮਿਲ ਰਹੀ ਸੀ। ਐੱਨ. ਪੀ. ਖਾਦ 'ਚ ਸਲਫ਼ਰ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਇਹ ਦਾਲਾਂ ਅਤੇ ਤਿਲਹਣ ਫ਼ਸਲਾਂ ਦੀ ਬਿਜਾਈ ਲਈ ਫਾਇਦੇਮੰਦ ਹੈ। ਇਸ ਖਾਦ 'ਚ ਨਾਈਟ੍ਰੋਜਨ ਅਤੇ ਸੁਪਰਫਾਸਫੇਟ ਭਰਪੂਰ ਹੁੰਦਾ ਹੈ। ਇਸ ਨਾਲ ਤੇਲ ਦੀ ਗੁਣਵੱਤਾ ਵਧਦੀ ਹੈ ਅਤੇ ਫ਼ਸਲ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਰੋਜ਼ਗਾਰ ਵਧਾਉਣ ਲਈ ਐਲਾਨ ਹੋਵੇਗਾ ਰਾਹਤ ਪੈਕੇਜ!

ਇਫਕੋ ਨੇ ਹਾਲ ਹੀ ਦੇ ਸਾਲਾਂ 'ਚ ਕਈ ਖਾਦਾਂ ਦੇ ਮੁੱਲ 'ਚ ਕਮੀ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋਵੇ। ਕੁਝ ਮਹੀਨੇ ਪਹਿਲਾਂ ਇਫਕੋ ਨੇ ਐੱਨ. ਪੀ. ਕੇ. ਅਤੇ ਡੀ. ਏ. ਪੀ. ਖਾਦ ਦੀਆਂ ਕੀਮਤਾਂ 'ਚ ਕਮੀ ਕੀਤੀ ਸੀ।


Sanjeev

Content Editor

Related News