IDFC ਫਰਸਟ ਬੈਂਕ ਨੂੰ ਜਨਵਰੀ-ਮਾਰਚ ਤਿਮਾਹੀ ''ਚ ਹੋਇਆ 76.36 ਕਰੋੜ ਰੁਪਏ ਦਾ ਲਾਭ

05/23/2020 1:41:21 AM

ਨਵੀਂ ਦਿੱਲੀ-ਆਈ.ਡੀ.ਐੱਫ.ਸੀ. ਬੈਂਕ ਦਾ ਸ਼ੁੱਧ ਲਾਭ ਜਨਵਰੀ-ਮਾਰਚ ਤਿਮਾਹੀ 'ਚ 76.36 ਕਰੋੜ ਰੁਪਏ ਰਿਹਾ। ਇਸ ਨਾਲ ਪਿਛਲੇ ਵਿੱਤ ਸਾਲ 2018-19 ਦੀ ਇਸ ਤਿਮਾਹੀ 'ਚ ਬੈਂਕ ਨੂੰ 212 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਬੈਂਕ ਨੇ ਕਿਹਾ ਕਿ ਆਈ.ਡੀ.ਐੱਫ.ਸੀ. ਅਤੇ ਸੀ.ਐੱਫ.ਐੱਲ. (ਕੈਪਿਟਲ ਫਰਸਟ ਲਿਮਟਿਡ) ਦਾ ਰਲੇਵਾਂ ਇਕ ਅਕਤੂਬਰ 2018 ਨੂੰ ਹੋਣ ਦੇ ਚੱਲਦੇ ਵਿੱਤੀ ਸਾਲ 2019-20 ਦੇ ਨਤੀਜਿਆਂ ਦੀ ਤੁਲਨਾ ਪਿਛਲੇ ਸਾਲ ਤੋਂ ਨਹੀਂ ਕੀਤੀ ਜਾ ਸਕਦੀ। ਬੈਂਕ ਨੂੰ ਅਕਤੂਬਰ-ਦਸੰਬਰ 2019 ਦੀ ਤਿਮਾਹੀ 'ਚ 1,631.59 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਜਨਵਰੀ-ਮਾਰਚ ਤਿਮਾਹੀ 'ਚ ਬੈਂਕ ਦੀ ਆਮਦਨ 17,962.72 ਕੋਰੜ ਰੁਪਏ ਰਹੀ ਜੋ 2018-19 'ਚ 13,056.17 ਕਰੋੜ ਰੁਪਏ ਰਹੀ ਸੀ। 


Karan Kumar

Content Editor

Related News