ICICI ਬੈਂਕ ਦੀ ਇੰਟਰਨੈੱਟ ਬੈਂਕਿੰਗ ਠੱਪ!
Thursday, Jun 04, 2020 - 11:14 AM (IST)
ਨਵੀਂ ਦਿੱਲੀ — ਨਿੱਜੀ ਖੇਤਰ ਦੇ ਦਿੱਗਜ ਆਈ.ਸੀ.ਆਈ.ਸੀ.ਆਈ. ਬੈਂਕ ਦੀ ਇੰਟਰਨੈੱਟ ਬੈਂਕਿੰਗ ਸਹੂਲਤ ਠੱਪ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਭੀਮ, ਯੂ.ਪੀ.ਆਈ. ਵਰਗੇ ਪਲੇਟਫਾਰਮ ਤੋਂ ਵੀ ਆÂ0000 ਦੇ ਖਾਤੇ ਵਿਚੋਂ ਭੁਗਤਾਨ ਨਹੀਂ ਹੋ ਪਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਿੱਜੀ ਖੇਤਰ ਦੇ ਬੈਂਕ ਬਾਰੇ ਅਜਿਹੀ ਸਮੱਸਿਆ ਆਉਂਦੀ ਰਹੀ ਹੈ।
ਬੈਂਕ ਦੇ ਇਕ ਗਾਹਕ ਨੇ ਦੱਸਿਆ ਕਿ ਉਹ ਇਕ ਈ-ਕਾਮਰਸ ਸਾਈਟ 'ਤੇ ਖਰੀਦਦਾਰੀ ਕਰ ਰਹੇ ਸਨ ਪਰ ਉਹ ਭੁਗਤਾਨ ਕਰਨ 'ਚ ਸਫਲ ਨਹੀਂ ਹੋ ਸਕੇ। ਉਸ ਤੋਂ ਬਾਅਦ ਉਨ੍ਹਾਂ ਨੇ ਪੇਟੀਐਮ ਪਲੇਟਫਾਰਮ ਤੋਂ ਵੀ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਡੈਸਕ ਟਾਪ ਕੰਪਿਊਟਰ 'ਤੇ ਲਾਗ ਇਨ ਕਰਕੇ ਪੇਮੈਂਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਤਾਂ ਖਾਤੇ ਦਾ ਬੈਲੇਂਸ ਜ਼ੀਰੋ ਹੀ ਦਿਖਾ ਦਿੱਤਾ ਗਿਆ।
ਇਹ ਵੀ ਪੜ੍ਹੋ : ਸਟੇਟ ਬੈਂਕ ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ 'ਤੇ ਵਿਆਜ ਦਰ 'ਚ ਕੀਤੀ ਕਟੌਤੀ