ICICI ਬੈਂਕ ਦਾ 80 ਹਜ਼ਾਰ ਕਰਮਚਾਰੀਆਂ ਨੂੰ ਵੱਡਾ ਤੋਹਫਾ, ਵਧਾਈ ਤਨਖਾਹ

Tuesday, Jul 07, 2020 - 08:03 PM (IST)

ICICI ਬੈਂਕ ਦਾ 80 ਹਜ਼ਾਰ ਕਰਮਚਾਰੀਆਂ ਨੂੰ ਵੱਡਾ ਤੋਹਫਾ, ਵਧਾਈ ਤਨਖਾਹ

ਨਵੀਂ ਦਿੱਲੀ— ਜਿੱਥੇ ਕੰਪਨੀਆਂ ਆਪਣੇ ਸਟਾਫ ਦੀ ਤਨਖਾਹ 'ਚ ਕੋਰੋਨਾ ਦੇ ਬਹਾਨੇ ਵੱਡੀ ਕਟੌਤੀ ਕਰ ਰਹੀਆਂ ਹਨ, ਉੱਥੇ ਹੀ ਨਿੱਜੀ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ ਬੈਂਕ ਨੇ ਕੋਰੋਨਾ ਕਾਲ 'ਚ ਕੰਮ ਕਰ ਰਹੇ ਆਪਣੇ 80,000 ਫਰੰਟਲਾਈਨ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ।


ਬੈਂਕ ਨੇ ਆਪਣੇ ਫਰੰਟਲਾਈਨ ਕਰਮਚਾਰੀਆਂ ਦੀ ਤਨਖਾਹ 'ਚ 8 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਮਹਾਮਾਰੀ ਦੌਰਾਨ ਦਿੱਤੀਆਂ ਗਈਆਂ ਸੇਵਾਵਾਂ ਦੇ ਸਨਮਾਨ 'ਚ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 8 ਫੀਸਦੀ ਤੱਕ ਦਾ ਵਾਧਾ ਵਿੱਤੀ ਵਰ੍ਹੇ 2020-21 ਲਈ ਹੈ ਅਤੇ ਜੁਲਾਈ ਤੋਂ ਲਾਗੂ ਹੋਵੇਗਾ। ਇਹ ਕਰਮਚਾਰੀ ਬੈਂਕ ਦੇ ਕੁੱਲ ਕਾਰਜਬਲ ਦੇ 80 ਫੀਸਦੀ ਤੋਂ ਵੱਧ ਹਨ।
ਸੂਤਰਾਂ ਨੇ ਕਿਹਾ ਕਿ ਇਹ ਕਰਮਚਾਰੀ ਐੱਮ-1 ਅਤੇ ਹੇਠਾਂ ਗਰੇਡ ਦੇ ਹਨ, ਜੋ ਕਿ ਜ਼ਿਆਦਾਤਰ ਗਾਹਕਾਂ ਨਾਲ ਫਰੰਟਲਾਈਨ ਸਟਾਫ ਦੇ ਤੌਰ 'ਤੇ ਕੰਮ ਕਰ ਰਹੇ ਹਨ।


author

Sanjeev

Content Editor

Related News