ਆਈ. ਡੀ. ਬੀ. ਆਈ. ਬੈਂਕ ਕਰਮਚਾਰੀਆਂ ਦੀ ਹੜਤਾਲ ਨਾਲ ਕਰੋੜਾਂ ਦਾ ਨੁਕਸਾਨ
Wednesday, Oct 25, 2017 - 11:50 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)-5 ਸਾਲ ਤੋਂ ਪੈਂਡਿੰਗ ਤਨਖਾਹ ਸਕੇਲਾਂ ਦੇ ਮੁੜ ਨਿਰੀਖਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਅਤੇ ਬੁੱਧਵਾਰ ਨੂੰ ਆਈ. ਡੀ. ਬੀ. ਆਈ. ਬੈਂਕ ਕਰਮਚਾਰੀਆਂ ਦੀ ਰਹੀ ਹੜਤਾਲ ਕਾਰਨ ਬੈਂਕ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ।
ਆਈ. ਡੀ. ਬੀ. ਆਈ. ਬੈਂਕ ਅਧਿਕਾਰੀ ਸੰਘ ਦੇ ਸਕੱਤਰ ਵਿੱਠਲ ਕੋਟੇਸ਼ਵਰ ਰਾਓ ਨੇ ਦੱਸਿਆ ਕਿ ਬੈਂਕ ਪ੍ਰਬੰਧਨ ਨਵੰਬਰ 2012 ਤੋਂ 12.5 ਫੀਸਦੀ ਪ੍ਰੋਵੀਜ਼ਨਿੰਗ ਅਰੇਜਮੈਂਟ ਅਨੁਸਾਰ ਵੀ ਤਨਖਾਹ ਸਕੇਲ ਮੁੜ ਨਿਰੀਖਣ ਕਰਨ ਨੂੰ ਰਾਜ਼ੀ ਨਹੀਂ ਹੈ। ਸ਼੍ਰੀ ਵੇਂਕਟਚਲਮ ਨੇ ਕਿਹਾ ਕਿ ਜੇਕਰ ਆਈ. ਡੀ. ਬੀ. ਆਈ. ਬੈਂਕ ਪ੍ਰਬੰਧਨ ਦਾ ਅੜੀਅਲ ਰਵੱਈਆ ਜਾਰੀ ਰਿਹਾ ਤਾਂ ਜਨਤਕ ਖੇਤਰ, ਨਿੱਜੀ ਖੇਤਰ ਤੇ ਵਿਦੇਸ਼ੀ ਬੈਂਕਾਂ 'ਚ ਇਕੱਠੇ ਹੜਤਾਲ ਕੀਤੀ ਜਾਵੇਗੀ।