ਯੂਟੀਲਿਟੀ ਵਾਹਨਾਂ ਦੀ ਵਿਕਰੀ ''ਚ ਜੁਲਾਈ ''ਚ ਚੋਟੀ ''ਤੇ ਰਹੀ ਹੁੰਡਈ ਮੋਟਰ ਇੰਡੀਆ

Sunday, Aug 04, 2019 - 05:20 PM (IST)

ਯੂਟੀਲਿਟੀ ਵਾਹਨਾਂ ਦੀ ਵਿਕਰੀ ''ਚ ਜੁਲਾਈ ''ਚ ਚੋਟੀ ''ਤੇ ਰਹੀ ਹੁੰਡਈ ਮੋਟਰ ਇੰਡੀਆ

ਨਵੀਂ ਦਿੱਲੀ—ਹੁੰਡਈ ਮੋਟਰ ਇੰਡੀਆ ਨੇ ਜੁਲਾਈ ਮਹੀਨੇ 'ਚ ਯੂਟੀਲਿਟੀ ਵਾਹਨ ਸ਼੍ਰੇਣੀ 'ਚ 16,200 ਇਕਾਈਆਂ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਇਸ ਸ਼੍ਰੇਣੀ 'ਚ ਮਾਰੂਤੀ ਸੁਜ਼ੂਕੀ ਅਤੇ ਮਹਿੰਦਰਾ ਐਂਡ ਮਹਿੰਦਰਾ ਨੂੰ ਪਿੱਛੇ ਛੱਡ ਦਿੱਤਾ ਹੈ। ਹੁੰਡਈ ਨੇ ਪਿਛਲੇ ਮਹੀਨੇ ਕ੍ਰੇਟਾ, ਵੈਨਿਊ, ਟਕਸਨ ਅਤੇ ਕੋਨਾ ਇਲੈਕਟ੍ਰਿਕ ਦੀ 16,234 ਇਕਾਈਆਂ ਦੀ ਵਿਕਰੀ ਕੀਤੀ। ਇਸ ਦੀ ਤੁਲਨਾ 'ਚ ਮਹਿੰਦਰਾ 16,003 ਯੂਨੀਲਿਟੀ ਵਾਹਨ ਹੀ ਵੇਚ ਸਕੀ। ਯੂਵੀ ਸ਼੍ਰੇਣੀ 'ਚ ਮਾਰੂਤੀ ਦੀ ਵਿਕਰੀ 15,178 ਇਕਾਈਆਂ ਦੀ ਰਹੀ। ਮਹਿੰਦਰਾ ਯੂਵੀ ਸ਼੍ਰੇਣੀ 'ਚ ਐਕਸ ਯੂ.ਵੀ.500, ਸਕਾਰਪਿਓ, ਬੋਲੈਰੋ ਅਤੇ ਥਾਰ ਦੀ ਵਿਕਰੀ ਕਰਦੀ ਹੈ। ਮਾਰੂਤੀ ਦੇ ਯੂਵੀ ਵਾਹਨਾਂ 'ਚ ਐਟਰਿਗਾ, ਬਿਟਾਰਾ ਬ੍ਰੇਜਾ ਅਤੇ ਐੱਮ.ਕਰਾਸ ਸ਼ਾਮਲ ਹੈ। ਹੁੰਡਈ ਮੋਟਰ ਇੰਡੀਆ ਦੇ ਰਾਸ਼ਟਰੀ ਪ੍ਰਮੁੱਖ-ਵਿਕਰੀ ਕਾਰੋਬਾਰ ਵਿਕਾਸ ਜੈਨ ਨੇ ਕਿਹਾ ਕਿ ਹੁੰਡਈ ਦੀ ਕੰਪੈਕਟ ਐੱਸ.ਯੂ.ਵੀ. ਸ਼੍ਰੇਣੀ 'ਚ ਕ੍ਰੇਟਾ ਦੀ ਮੌਜ਼ੂਦਗੀ ਦੇ ਨਾਲ ਮਜ਼ਬੂਤ ਸਥਿਤੀ ਬਣੀ ਹੋਈ ਹੈ। ਹੁਣ ਵੈਨਿਊ ਦੇ ਨਾਲ ਅਸੀਂ ਇਸ ਵਰਗ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ਹੈ।


author

Aarti dhillon

Content Editor

Related News