ਜਲਦ ਕਰ ਲਓ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ, ਨਹੀਂ ਤਾਂ ਦੇਣਾ ਪਵੇਗਾ ਭਾਰੀ ਜੁਰਮਾਨਾ

Wednesday, Jan 05, 2022 - 11:44 AM (IST)

ਬਿਜਨੈੱਸ ਡੈਸਕ- ਜੇਕਰ ਤੁਸੀਂ ਹਾਲੇ ਤੱਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਇਸ ਲਈ 31 ਮਾਰਚ 2022 ਤੱਕ ਆਖਰੀ ਤਾਰੀਕ ਹੈ। ਜੇਕਰ ਇਸ ਦਿਨ ਤੱਕ ਪੈਨ ਕਾਰਡ-ਆਧਾਰ ਨਾਲ ਨਹੀਂ ਜੋੜਿਆ ਤਾਂ ਉਹ ਅਵੈਧ ਹੋ ਜਾਵੇਗਾ। ਨਾਲ ਹੀ ਤੁਹਾਡੇ 'ਤੇ 10,000 ਰੁਪਏ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਤੋਂ ਬਾਅਦ ਪੈਨ-ਆਧਾਰ ਨੂੰ ਜੋੜਣ ਲਈ 1,000 ਰੁਪਏ ਫੀਸ ਦੇਣੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਪਹਿਲਾਂ ਹੀ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦੀ ਆਖਰੀ ਤਾਰੀਕ ਨੂੰ ਕਈ ਵਾਰ ਵਧਾ ਚੁੱਕੀ ਹੈ ਤੇ ਮੌਜੂਦਾ ਸਮੇਂ 'ਚ ਇਸ ਦੀ ਆਖਰੀ ਤਾਰੀਕ 31 ਮਾਰਚ 2022 ਹੈ। ਇਸ ਤੋਂ ਇਲਾਵਾ ਜੇਕਰ ਵਿਅਕਤੀ ਪੈਨ ਕਾਰਡ ਪੇਸ਼ ਕਰਦਾ ਹੈ ਜੋ ਹੁਣ ਵੈਧ ਨਹੀਂ ਹੈ ਤਾਂ ਇਨਕਮ ਟੈਕਸ ਐਕਟ 1961 ਦੀ ਧਾਰਾ 272ਐੱਨ ਦੇ ਤਹਿਤ ਨਿਰਧਾਰਨ ਅਧਿਕਾਰੀ ਨਿਰਦੇਸ਼ ਦੇ ਸਕਦਾ ਹੈ ਕਿ ਅਜਿਹਾ ਵਿਅਕਤੀ ਦੰਡ ਦੇ ਰੂਪ 'ਚ 10,000 ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰੇਗਾ।
ਨਹੀਂ ਕਰ ਪਾਓਗੇ ਇਹ ਕੰਮ 
ਜੇਕਰ ਤੈਅ ਤਾਰੀਕ ਤੱਕ ਤੁਹਾਡਾ ਪੈਨ-ਆਧਾਰ ਨਾਲ ਲਿੰਕ ਨਹੀਂ ਹੋਇਆ ਤਾਂ ਤੁਸੀਂ ਮਿਊਚੁਅਲ ਫੰਡ, ਸਟਾਕ, ਬੈਂਕ ਖਾਤਾ ਖੋਲ੍ਹਣ ਆਦਿ ਵਰਗੇ ਕੰਮ ਵੀ ਨਹੀਂ ਕਰ ਪਾਓਗੇ ਕਿਉਂਕਿ ਇਨ੍ਹਾਂ ਸਭ ਲਈ ਪੈਨ ਕਾਰਡ ਦਾ ਵੈਲਿਡ ਹੋਣਾ ਜ਼ਰੂਰੀ ਹੁੰਦਾ ਹੈ। ਕੁੱਲ ਮਿਲਾ ਕੇ ਆਧਾਰ ਕਾਰਡ ਤੇ ਪੈਨ ਕਾਰਡ ਨੂੰ ਲਿੰਕ ਨਾ ਕਰਨ 'ਤੇ ਜੇਕਰ ਪੈਨ ਕਾਰਡ ਲਾਕ ਹੋ ਗਿਆ ਤਾਂ ਤੁਸੀਂ ਕਿਸੇ ਵੀ ਅਜਿਹੀ ਸੁਵਿਧਾ ਦਾ ਲਾਭ ਨਹੀਂ ਲੈ ਪਾਓਗੇ, ਜਿਥੇ ਪੈਨ ਕਾਰਡ ਜ਼ਰੂਰੀ ਹੈ।
ਜਾਣੋ ਕਿੰਝ ਕਰੀਏ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ
-ਜੇਕਰ ਤੁਸੀਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਲਿਆ ਹੈ ਤਾਂ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ  https://www.incometaxindiaefiling.gov.in/home 'ਤੇ ਜਾਣਾ ਹੋਵੇਗਾ। 
-ਖੱਬੇ ਪਾਸੇ  'Link Aadhaar' ਦੇ ਵਿਕਲਪ 'ਤੇ ਕਲਿੱਕ ਕਰੋ। ਆਪਣੇ ਸਟੇਟਸ ਨੂੰ ਦੇਖਣ ਲਈ ‘Click here’ 'ਤੇ ਕਲਿੱਕ ਕਰੋ। 
-ਆਪਣੇ ਸਟੇਟਸ ਨੂੰ ਦੇਖਣ ਲਈ ਹਾਈਪਰ ਲਿੰਕ ‘Click here’ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਆਪਣੇ ਆਧਾਰ ਤੇ ਪੈਨ ਕਾਰਡ ਦੀ ਡਿਟੇਲ ਭਰਨੀ ਹੋਵੇਗੀ। 
-ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਹੈ ਤਾਂ ਤੁਹਾਨੂੰ "your PAN is linked to Aadhaar Number" ਇਕ ਕੰਫਰਮੇਸ਼ਨ ਦਿਖਾਈ ਦੇਵੇਗਾ। 
-ਜੇਕਰ ਤੁਸੀਂ ਅਜੇ ਤੱਕ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਸ ਲਿੰਕ 'ਤੇ https://www.incometaxindiaefiling.gov.in/home ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ "Link Aadhaar" 'ਤੇ ਕਲਿੱਕ ਕਰੋ।
-ਇਸ ਤੋਂ ਬਾਅਦ ਤੁਹਾਨੂੰ ਆਪਣੀ ਡਿਟੇਲਸ ਭਰਨੀ ਹੋਵੇਗੀ ਤੇ ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਹੋ ਜਾਵੇਗਾ। 
SMS ਦੇ ਰਾਹੀਂ ਪੈਨ ਨੂੰ ਆਧਾਰ ਨਾਲ ਕਰੋ ਲਿੰਕ
ਯੂਜ਼ਰ ਆਸਾਨੀ ਨਾਲ 567678 ਜਾਂ 56161 'ਤੇ ਐੱਸ.ਐੱਮ.ਐੱਸ. ਭੇਜ ਕੇ ਦੋਵਾਂ ਨੂੰ ਲਿੰਕ ਕਰ ਸਕਦੇ ਹਨ। ਪੈਨ ਨੂੰ ਆਧਾਰ ਗਿਣਤੀ ਨਾਲ ਜੋੜਣ ਲਈ, ਯੂਜ਼ਰ ਨੂੰ <ਸਪੇਸ> <12 ਅੰਕ ਆਧਾਰ> <ਸਪੇਸ> <10 ਅੰਕ ਟਾਈਪ ਕਰਕੇ ਇਕ ਐੱਸ.ਐੱਮ.ਐੱਸ. ਭੇਜਣ ਤੋਂ ਬਾਅਦ, ਆਧਾਰ ਨੰਬਰ ਨੂੰ ਪੈਨ ਨਾਲ ਜੋੜਿਆ ਜਾਵੇਗਾ, ਜੇਕਰ ਤੁਹਾਡਾ ਨਾਂ ਤੇ ਜਨਮ ਤਾਰੀਕ ਦੋਵੇਂ ਦਸਤਾਵੇਜ਼ਾਂ 'ਚ ਇਕੋ ਜਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Aarti dhillon

Content Editor

Related News