ਪਾਇਲਟਾਂ ਦੀ ਹੜਤਾਲ ਕਾਰਨ ਜਰਮਨ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਹੋਈਆਂ ਰੱਦ

Thursday, Oct 06, 2022 - 06:33 PM (IST)

ਪਾਇਲਟਾਂ ਦੀ ਹੜਤਾਲ ਕਾਰਨ ਜਰਮਨ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਹੋਈਆਂ ਰੱਦ

ਨਵੀਂ ਦਿੱਲੀ - ਜਰਮਨ ਏਅਰਲਾਈਨਜ਼ ਯੂਰੋਵਿੰਗਜ਼ ਨੂੰ ਵੀਰਵਾਰ ਨੂੰ ਆਪਣੇ ਪਾਇਲਟਾਂ ਦੇ ਹੜਤਾਲ 'ਤੇ ਜਾਣ ਤੋਂ ਬਾਅਦ ਸੈਂਕੜੇ ਉਡਾਣਾਂ ਨੂੰ ਰੱਦ ਕਰਨਾ ਪਿਆ।

ਲੁਫਥਾਂਸਾ ਦੀ ਸਹਾਇਕ ਕੰਪਨੀ ਯੂਰੋਵਿੰਗਜ਼ ਨੇ ਕਿਹਾ ਕਿ ਇਸਦੀਆਂ ਰੋਜ਼ਾਨਾ 500 ਉਡਾਣਾਂ ਵਿੱਚੋਂ ਅੱਧੀਆਂ ਨੂੰ ਰੋਕ ਦਿੱਤਾ ਜਾਵੇਗਾ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ।
ਕੰਪਨੀ ਦੇ ਅਨੁਸਾਰ, ਪਾਇਲਟ ਦੀ ਹੜਤਾਲ ਨੇ ਨਾ ਸਿਰਫ ਜਰਮਨ ਹਵਾਈ ਅੱਡਿਆਂ 'ਤੇ, ਬਲਕਿ ਸਟਾਕਹੋਮ, ਪ੍ਰਾਗ ਅਤੇ ਮੈਲੋਰਕਾ ਵਰਗੇ ਹੋਰ ਖੇਤਰਾਂ ਦੇ ਹਵਾਈ ਅੱਡਿਆਂ 'ਤੇ ਵੀ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਪਾਇਲਟ ਯੂਨੀਅਨ 'ਵੇਰੇਨਿਗੰਗ ਕਾਕਪਿਟ' ਨੇ ਕੰਮਕਾਜੀ ਹਾਲਾਤ ਸੁਧਾਰਨ ਦੇ ਮੁੱਦੇ 'ਤੇ ਪ੍ਰਬੰਧਨ ਨਾਲ ਗੱਲਬਾਤ ਰੁਕਣ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ। ਦਰਅਸਲ, ਪਾਇਲਟ ਵੱਧ ਤੋਂ ਵੱਧ ਉਡਾਣ ਦੇ ਘੰਟਿਆਂ ਦੀ ਮੌਜੂਦਾ ਆਗਿਆਯੋਗ ਸੀਮਾ ਨੂੰ ਘਟਾਉਣ ਦੀ ਮੰਗ ਕਰ ਰਹੇ ਹਨ।
ਵਧਦੀ ਮਹਿੰਗਾਈ ਦੇ ਅਸਰ ਨਾਲ ਨਜਿੱਠਣ ਲਈ  ਹਵਾਈ ਕੰਪਨੀ  ਅਤੇ ਯੂਨੀਅਨ ਦਰਮਿਆਨ ਇਕ ਤਨਖ਼ਾਹ ਸਮਝੌਤੇ ਤੇ ਸਹਿਮਤੀ ਬਣਨ ਤੋਂ ਬਾਅਦ ਪਿਛਲੇ ਮਹੀਨੇ ਪੇਰੈਂਟ ਕੰਪਨੀ ਲੁਫਥਾਂਸਾ ਨੇ ਹੜਤਾਲ ਵਾਪਸ ਲੈ ਲਈ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News