ਹੁਆਵੇਈ ਨੇ ਅਮਰੀਕੀ ਪਾਬੰਦੀਆਂ ਤੋਂ ਮਿਲੀ ਰਾਹਤ ਨੂੰ ਕੀਤਾ ਰੱਦ

08/20/2019 2:41:46 PM

ਬੀਜਿੰਗ—ਦੂਰਸੰਚਾਰ ਉਪਕਰਣ ਬਣਾਉਣ ਵਾਲੀ ਚੀਨੀ ਕੰਪਨੀ ਹੁਆਵੇਈ ਨੇ ਅਮਰੀਕੀ ਕੰਪਨੀਆਂ ਤੋਂ ਤਕਨਾਲੋਜੀ ਖਰੀਦਣ ਦੀ ਪਾਬੰਦੀ ਤੋਂ ਮਿਲੀ ਤਿੰਨ ਮਹੀਨੇ ਦੀ ਮੋਹਲਤ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਹ ਫੈਸਲਾ ਇਸ ਤੱਥ ਨੂੰ ਨਹੀਂ ਬਦਲ ਸਕਦਾ ਹੈ ਕਿ ਹੁਆਵੇਈ ਦੇ ਨਾਲ ਅਨੁਚਿਤ ਵਿਵਹਾਰ ਕੀਤਾ ਗਿਆ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਹੁਆਵੇਈ ਨੂੰ ਸੇਵਾਵਾਂ ਕਲਪੁਰਜੇ ਵੇਚਣ ਅਤੇ ਹੁਆਵੇਈ ਤੋਂ ਦੂਰਸੰਚਾਰ ਉਪਕਰਣ ਖਰੀਦਣ ਤੋਂ ਰੋਕ ਦੇ ਲਈ ਸਖਤ ਨਿਯਮ ਬਣਾਏ ਹਨ। ਵਿਭਾਗ ਨੇ ਦੂਜੀ ਵਾਰ ਇਨ੍ਹਾਂ ਪਾਬੰਦੀਆਂ ਦੀ ਤਾਰੀਕ ਨੂੰ ਅੱਗੇ ਖਿਸਕਾਇਆ ਹੈ। ਹੁਆਵੇਈ ਨੇ ਇਕ ਬਿਆਨ 'ਚ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸ ਵਿਸ਼ੇਸ਼ ਸਮੇਂ 'ਚ ਕੀਤਾ ਗਿਆ ਇਹ ਫੈਸਲਾ ਰਾਜਨੀਤੀ ਨਾਲ ਪ੍ਰੇਰਿਤ ਹੈ ਅਤੇ ਇਸ ਦਾ ਰਾਸ਼ਟਰੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਕਿਹਾ ਕਿ ਅਮਰੀਕਾ ਦੀ ਪ੍ਰਤੀਬੰਧ ਕਾਰਵਾਈ ਖੱਲ੍ਹੇ ਬਾਜ਼ਾਰ 'ਚ ਮੁਕਾਬਲੇ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ ਕਰਦੀ ਹੈ। ਇਹ ਅਮਰੀਕੀ ਕੰਪਨੀਆਂ ਸਮੇਤ ਕਿਸੇ ਦੇ ਹਿੱਤ 'ਚ ਨਹੀਂ ਹੈ। ਚੀਨ ਦੀ ਕੰਪਨੀ ਨੇ ਕਿਹਾ ਕਿ ਹੁਆਵੇਈ ਦੇ ਕਾਰੋਬਾਰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨਾਲ ਅਮਰੀਕਾ ਨੂੰ ਤਕਨੀਕੀ ਅਗਵਾਈ ਹਾਸਲ ਕਰਨ 'ਚ ਮਦਦ ਨਹੀਂ ਮਿਲੇਗੀ। ਹੁਆਵੇਈ ਨੇ ਕਿਹਾ ਕਿ ਅਸਥਾਈ ਲਾਈਸੈਂਸ ਦਾ ਵਿਸਤਾਰ ਇਸ ਤੱਥ ਨੂੰ ਨਹੀਂ ਬਦਲ ਸਕਦਾ ਹੈ ਕਿ ਉਸ ਦੇ ਨਾਲ ਅਨੁਚਿਤ ਵਿਵਹਾਰ ਕੀਤਾ ਗਿਆ ਹੈ।


Aarti dhillon

Content Editor

Related News