HSBC ਨੇ Silver ਦੀਆਂ ਕੀਮਤਾਂ ਦਾ ਅਗਾਊਂ-ਅੰਦਾਜ਼ਾ ਵਧਾਇਆ
Friday, Jan 09, 2026 - 12:52 PM (IST)
ਬਿਜ਼ਨੈੱਸ ਡੈਸਕ - ਐੱਚ. ਐੱਸ. ਬੀ. ਸੀ. ਨੇ ਚਾਂਦੀ ਦੀਆਂ ਕੀਮਤਾਂ ਦੇ ਆਪਣੇ ਅੰਦਾਜ਼ੇ ’ਚ ਵਿਆਪਕ ਵਾਧਾ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਭੌਤਿਕ ਸਪਲਾਈ ਦੀ ਲਗਾਤਾਰ ਤੰਗੀ, ਨਿਵੇਸ਼ਕਾਂ ਦੀ ਮਜ਼ਬੂਤ ਮੰਗ ਅਤੇ ਅਨੁਕੂਲ ਗਲੋਬਲ ਆਰਥਿਕ ਮਾਹੌਲ 2026 ’ਚ ਵੀ ਕੀਮਤਾਂ ਨੂੰ ਸਹਾਰਾ ਦਿੰਦਾ ਰਹੇਗਾ, ਭਾਵੇਂ ਹੀ ਮੰਗ ਦੇ ਕੁਝ ਹਿੱਸਿਆਂ ’ਚ ਨਰਮੀ ਦੇਖਣ ਨੂੰ ਮਿਲੇ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਬੈਂਕ ਨੂੰ ਹੁਣ ਉਮੀਦ ਹੈ ਕਿ 2026 ’ਚ ਚਾਂਦੀ ਦੀ ਔਸਤ ਕੀਮਤ 68.25 ਡਾਲਰ ਪ੍ਰਤੀ ਔਂਸ ਰਹੇਗੀ, ਜੋ ਪਹਿਲਾਂ ਦੇ 44.50 ਡਾਲਰ ਪ੍ਰਤੀ ਔਂਸ ਦੇ ਅੰਦਾਜ਼ੇ ਤੋਂ ਕਾਫੀ ਵੱਧ ਹੈ। ਇਸ ਤੋਂ ਇਲਾਵਾ ਐੱਚ. ਐੱਸ. ਬੀ. ਸੀ. ਨੇ 2027 ਲਈ ਚਾਂਦੀ ਦੀ ਔਸਤ ਕੀਮਤ ਦਾ ਅੰਦਾਜ਼ਾ 57.00 ਡਾਲਰ ਪ੍ਰਤੀ ਔਂਸ ਰੱਖਿਆ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਦਸੰਬਰ 2025 ’ਚ ਸੀਮਤ ਕਾਰੋਬਾਰ ਦੇ ਵਿਚਾਲੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਵਾਧੇ ਨਾਲ 83.60 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈਆਂ ਸਨ, ਹਾਲਾਂਕਿ ਇਸ ਤੋਂ ਬਾਅਦ ਇਨ੍ਹਾਂ ’ਚ ਕੁਝ ਗਿਰਾਵਟ ਦੇਖਣ ਨੂੰ ਮਿਲੀ। ਐੱਚ. ਐੱਸ. ਬੀ. ਸੀ. ਦੇ ਵਿਸ਼ਲੇਸ਼ਕ ਜੇਮਸ ਸਟੀਲ ਅਨੁਸਾਰ ਭਾਵੇਂ ਹੀ ਸੋਨੇ ਦੀਆਂ ਕੀਮਤਾਂ ਚਾਂਦੀ ਨੂੰ ਸਹਾਰਾ ਦੇ ਰਹੀਆਂ ਹੋਣ ਪਰ ਹੁਣ ਚਾਂਦੀ ਦੀ ਚਾਲ ਮੁੱਖ ਤੌਰ ’ਤੇ ਸੋਨੇ ਨਾਲ ਸੰਚਾਲਿਤ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਚਾਂਦੀ 14,000 ਰੁਪਏ ਟੁੱਟ ਕੇ 2.44 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚੀ
ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਚਾਂਦੀ ਦੀ ਕੀਮਤ ਆਪਣੇ ਰਿਕਾਰਡ ਪੱਧਰ ਤੋਂ 14,000 ਰੁਪਏ ਦੀ ਭਾਰੀ ਗਿਰਾਵਟ ਨਾਲ 2,44,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ, ਜਦੋਂਕਿ ਸੋਨੇ ਦੀ ਕੀਮਤ ’ਚ 800 ਰੁਪਏ ਦੀ ਗਿਰਾਵਟ ਦੇਖੀ ਗਈ। ਅੰਤਰਰਾਸ਼ਟਰੀ ਬਾਜ਼ਾਰ ’ਚ ਹਾਜ਼ਰ ਸੋਨਾ 29.65 ਡਿੱਗ ਕੇ 4,426.91 ਡਾਲਰ ਪ੍ਰਤੀ ਔਂਸ ਰਿਹਾ, ਜਦੋਂਕਿ ਚਾਂਦੀ 3.22 ਫੀਸਦੀ ਡਿੱਗ ਕੇ 75.67 ਡਾਲਰ ਪ੍ਰਤੀ ਔਂਸ ’ਤੇ ਰਹੀ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
