ਜਨਵਰੀ-ਅਗਸਤ ’ਚ ਮੁੱਖ ਸ਼ਹਿਰਾਂ ’ਚ 40 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੇ ਘਰ ਵਿਕੇ

Friday, Sep 06, 2024 - 05:12 PM (IST)

ਜਨਵਰੀ-ਅਗਸਤ ’ਚ ਮੁੱਖ ਸ਼ਹਿਰਾਂ ’ਚ 40 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਵਾਲੇ ਘਰ ਵਿਕੇ

ਨਵੀਂ ਦਿੱਲੀ (ਭਾਸ਼ਾ) - ਚਾਲੂ ਕੈਲੰਡਰ ਸਾਲ ’ਚ ਅਗਸਤ ਤਕ ਮੁੱਖ ਸ਼ਹਿਰਾਂ ’ਚ 40 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਵਾਲੇ 25 ਅਲਟ੍ਰਾ-ਲਗਜ਼ਰੀ (ਬਹੁਤ ਮਹਿੰਗੇ) ਮਕਾਨਾਂ ਦੀ ਵਿਕਰੀ ਹੋਈ। ਪੀਅਲ ਅਸਟੇਟ ਸਲਾਹਕਾਰ ਕੰਪਨੀ ਐਨਾਰਾਕ ਅਨੁਸਾਰ ਇਨ੍ਹਾਂ ਦਾ ਕੁਲ ਮੁੱਲ 2,443 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ :     ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ

ਐਨਾਰਾਕ ਦੇ ਅੰਕੜਿਆਂ ਅਨੁਸਾਰ 2024 ਦੇ ਪਹਿਲੇ 8 ਮਹੀਨਿਆਂ ’ਚ ਮੁੰਬਈ, ਹੈਦਰਾਬਾਦ, ਗੁਰੂਗ੍ਰਾਮ ਅਤੇ ਬੈਂਗਲੁਰੂ ’ਚ ਕੁਲ 25 ਅਲਟ੍ਰਾ-ਲਗਜ਼ਰੀ ਘਰ ਵੇਚੇ ਗਏ, ਜਿਨ੍ਹਾਂ ਦਾ ਸਮੂਹਿਕ ਵਿਕਰੀ ਮੁੱਲ 2,443 ਕਰੋੜ ਰੁਪਏ ਹੈ। ਪੁਣੇ, ਚੇਨੱਈ ਅਤੇ ਕੋਲਕਾਤਾ ’ਚ ਇਸ ਮੁੱਲ ਵਰਗ ’ਚ ਕੋਈ ਵਿਕਰੀ ਨਹੀਂ ਹੋਈ। ਅੰਕੜਿਆਂ ’ਚ ਨਵੇਂ ਮਕਾਨ ਅਤੇ ਪੁਰਾਣੇ ਮਕਾਨ ਦੋਵੇਂ ਬਾਜ਼ਾਰ ਸ਼ਾਮਲ ਹਨ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ,‘‘ਪੂਰੇ 2023 ’ਚ ਮੁੰਬਈ, ਹੈਦਰਾਬਾਦ ਅਤੇ ਗੁਰੂਗ੍ਰਾਮ ’ਚ ਇਸ ਸੈਕਟਰ ’ਚ 4,456 ਕਰੋੜ ਰੁਪਏ ਦੇ ਕੁਲ ਵਿਕਰੀ ਮੁੱਲ ਦੇ ਲੱਗਭਗ 61 ਸੌਦੇ ਹੋਏ ਸਨ।’’

ਇਹ ਵੀ ਪੜ੍ਹੋ :      ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

ਉਨ੍ਹਾਂ ਕਿਹਾ,‘‘ਸਾਲ 2024 ’ਚ 4 ਮਹੀਨੇ ਬਾਕੀ ਹਨ ਅਤੇ ਅਕਤੂਬਰ ਤੋਂ ਦਸੰਬਰ ਤਕ ਤਿਉਹਾਰੀ ਸੀਜ਼ਨ ਅਾਉਣ ਵਾਲਾ ਹੈ, ਇਸ ਲਈ ਸਾਲ ਖਤਮ ਹੋਣ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਦੇ ਹੋਰ ਵੱਡੇ ਘਰਾਂ ਦੇ ਸੌਦੇ ਦੇਖਣ ਨੂੰ ਮਿਲ ਸਕਦੇ ਹਨ।’’ ਇਸ ਸਾਲ ਹੁਣ ਤਕ ਵੇਚੇ ਗਏ ਕੁਲ 25 ਅਲਟ੍ਰਾ-ਲਗਜ਼ਰੀ ਘਰਾਂ ’ਚੋਂ ਘਟ ਤੋਂ ਘਟ 20 ਅਪਾਰਟਮੈਂਟ ਸਨ, ਜਿਨ੍ਹਾਂ ਦੀ ਕੀਮਤ 1,694 ਕਰੋੜ ਸੀ, ਜਦੋਂਕਿ ਬਾਕੀ 5 ਵਿਕਰੀ ਬੰਗਲਿਆਂ ਦੀ ਸੀ, ਜਿਨ੍ਹਾਂ ਦੀ ਕੁਲ ਕੀਮਤ ਲੱਗਭਗ 748.5 ਕਰੋੜ ਰੁਪਏ ਸੀ। ਸ਼ਹਿਰਾਂ ’ਚ ਮੁੰਬਈ ’ਚ ਸਭ ਤੋਂ ਜ਼ਿਆਦਾ 21 ਘਰ ਵਿਕੇ।

ਇਹ ਵੀ ਪੜ੍ਹੋ :     McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ

ਇਨ੍ਹਾਂ ਦੀ ਕੁਲ ਕੀਮਤ 2,200 ਕਰੋੜ ਰੁਪ ਏ ਸੀ। ਹੈਦਰਾਬਾਦ ਦੇ ਜੁਬਲੀ ਹਿਲਸ ’ਚ ਘਟ ਤੋਂ ਘਟ 2 ਅਲਟ੍ਰਾ-ਲਗਜ਼ਰੀ ਘਰਾਂ ਦੇ ਸੌਦੇ ਹੋਏ, ਜਿਨ੍ਹਾਂ ਦੀ ਕੁਲ ਕੀਮਤ 80 ਕਰੋੜ ਰੁਪਏ ਸੀ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਗੁਰੂਗ੍ਰਾਮ ’ਚ ਇਕ ਅਲਟ੍ਰਾ-ਲਗਜ਼ਰੀ ਘਰ ਦੀ ਵਿਕਰੀ 95 ਕਰੋੜ ਰੁਪਏ ’ਚ ਹੋਈ, ਜਦੋਂਕਿ ਬੈਂਗਲੁਰੂ ’ਚ ਵੀ 67.5 ਕਰੋੜ ਰੁਪਏ ਦਾ ਇਕ ਸੌਦਾ ਹੋਇਆ।

ਇਸ ਸਾਲ ਵੱਖ-ਵੱਖ ਸ਼ਹਿਰਾਂ ’ਚ ਸੰਪੰਨ ਹੋਏ 25 ਸੌਦਿਆਂ ’ਚੋਂ 9 ਸੌਦੇ ਵੱਡੇ ਸਾਈਜ਼ ਦੇ ਸਨ, ਜਿਨ੍ਹਾਂ ’ਚੋਂ ਹਰੇਕ ਦਾ ਮੁੱਲ 100 ਕਰੋੜ ਰੁਪਏ ਤੋਂ ਜ਼ਿਆਦਾ ਸੀ ਅਤੇ ਇਨ੍ਹਾਂ ਦਾ ਸਮੂਹਿਕ ਵਿਕਰੀ ਮੁੱਲ 1,534 ਕਰੋੜ ਰੁਪਏ ਸੀ। ਐਨਾਰਾਕ ਨੇ ਕਿਹਾ ਕਿ ਪੂਰੇ ਕੈਲੰਡਰ ਸਾਲ 2023 ’ਚ 1,720 ਕਰੋੜ ਰੁਪਏ ਦੇ ਸਮੂਹਿਕ ਵਿਕਰੀ ਮੁੱਲ ਦੇ 10 ਅਜਿਹੇ ਵੱਡੇ ਸੌਦੇ ਹੋਏ ਸਨ।

ਇਹ ਵੀ ਪੜ੍ਹੋ :     ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News