ਹੋਂਡਾ ਨੇ ਭਾਰਤ ''ਚ WR-V Edge ਨੂੰ ਕੀਤਾ ਲਾਂਚ, ਜਾਣੋ ਫੀਚਰਸ

03/16/2018 9:24:46 PM

ਜਲੰਧਰ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ WR-V ਦਾ ਸਪੈਸ਼ਲ ਐਡੀਸ਼ਨ Edge ਲਾਂਚ ਕਰ ਦਿੱਤਾ ਹੈ। ਇਹ ਨਵਾਂ ਟਰੀਮ ਵੇਰੀਐਂਟ WR-V ਦੇ ਐੱਸ ਵੇਰੀਐਂਟ 'ਤੇ ਬੇਸਡ ਹੋਵੇਗਾ ਪਰ ਇਸ 'ਚ ਜ਼ਿਆਦਾ ਉੁਪਕਰਣ ਦਿੱਤੇ ਗਏ ਹਨ। ਉੱਥੇ ਕੰਪਨੀ ਨੇ ਆਪਣੀ ਇਸ ਨਵੀਂ ਕਾਰ 'ਚ ਕਈ ਫੀਚਰਸ ਨੂੰ ਸ਼ਾਮਲ ਕੀਤਾ ਹੈ, ਜਿਸ ਨਾਲ ਇਹ ਹੋਰ ਵੀ ਸ਼ਾਨਦਾਰ ਹੋ ਗਈ ਹੈ। ਮੰਨਿਆ ਜਾ ਰਿਹੈ ਕਿ ਹੋਂਡਾ WR-V ਦਾ ਮੁਕਾਬਲਾ ਮਾਰੂਤੀ ਵਿਟਾਰਾ ਨਾਲ ਹੋਵੇਗਾ।


ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਕਾਰ ਦੇ ਪੈਟਰੋਲ ਵੇਰੀਐਂਟ ਦੀ ਕੀਮਤ 8.01 ਲੱਖ ਰੁਪਏ ਅਤੇ ਡੀਜ਼ਲ ਵੇਰੀਐਂਟ ਦੀ ਕੀਮਤ 9.01 ਲੱਖ ਰੁਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। WR-V ਐਡ ਐਡੀਸ਼ਨ ਬੇਸ ਐੱਸ ਟਰਿਮ ਵੇਰੀਐਂਟ ਨਾਲ 20,000 ਰੁਪਏ ਮਹਿੰਗੀ ਹੈ ਅਤੇ ਟਾਪ ਮਾਡਲ ਵੀ.ਐਕਸ. ਵੇਰੀਐਂਟ ਨਾਲ ਕਰੀਬ 1 ਲੱਖ ਰੁਪਏ ਸਸਤੀ ਹੈ। 

PunjabKesari
ਇੰਜਣ
ਕੰਪਨੀ ਨੇ ਇਸ ਦੇ ਪਾਵਰ ਸਪੈਸੀਫਿਕੇਸ਼ਨੰਸ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਹੋਂਡਾ wr-v edge ਐਡੀਸ਼ਨ 'ਚ 1.2 ਲੀਟਰ ਪੈਟਰੋਲ ਇੰਜਣ ਦਿੱਤਾ ਹੈ ਜੋ 90 ਐੱਚ.ਪੀ. ਦੀ ਪਾਵਰ ਦਿੰਦਾ ਹੈ। ਉੱਥੇ, ਕਾਰ 'ਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਹੈ ਜੋ 100 ਐੱਚ.ਪੀ. ਦੀ ਪਾਵਰ ਦਿੰਦਾ ਹੈ। ਇੰਜਣ 5-ਸਪੀਡ ਮੈਨਿਊਲ ਟਰਾਂਸਮਿਸ਼ਨ ਨਾਲ ਲੈਸ ਹੈ। 

PunjabKesari
ਡਿਜ਼ਾਈਨ
ਕਾਰ 'ਚ ਨਵੇਂ 16 ਇੰਚ ਵਾਲੇ 5 ਸਪਾਕ ਅਲਾਏ ਵ੍ਹੀਲਸ ਦਿੱਤੇ ਗਏ ਹੈ। ਇਸ ਤੋਂ ਇਲਾਵਾ ਪ੍ਰੀਮਿਅਮ ਵ੍ਹਾਈਟ ਪੇਂਟ ਫਿਨਿਸ਼ ਦਾ ਵੀ ਵਿਕਲਪ ਦਿੱਤਾ ਹੈ ਪਰ ਗਾਹਕਾਂ ਨੂੰ ਇਸ ਦੇ ਲਈ ਜ਼ਿਆਦਾ 4,000 ਰੁਪਏ ਦੇਣੇ ਹੋਣਗੇ। 

PunjabKesari
ਆਧੁਨਿਕ ਤਕਨੀਕ
ਹੋਂਡਾ ਨੇ Edge ਐਡੀਸ਼ਨ 'ਚ ਰੀਅਰ ਪਾਰਕਿੰਗ ਸੈਂਸਰ ਅਤੇ ਰੀਅਰ ਵਿਊ ਮਿਰਰ ਵਾਲਾ ਰੀਅਰ ਵਿਊ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਂਡਾ ਨੇ ਖੁਦ ਆਪਣੀ ਕੁਨੈਕਟ ਐਪ ਨੂੰ ਕਾਰ 'ਚ ਸਟੈਂਡਰਡ ਰੱਖਿਆ ਹੈ।


Related News