Honda ਕਾਰਾਂ ਦੇ ਸ਼ੋਕੀਣਾਂ ਲਈ ਝਟਕਾ, ਅਗਲੇ ਮਹੀਨੇ ਤੋਂ ਕੰਪਨੀ ਵਧਾਏਗੀ ਕੀਮਤਾਂ

Sunday, Jul 04, 2021 - 01:46 PM (IST)

Honda ਕਾਰਾਂ ਦੇ ਸ਼ੋਕੀਣਾਂ ਲਈ ਝਟਕਾ, ਅਗਲੇ ਮਹੀਨੇ ਤੋਂ ਕੰਪਨੀ ਵਧਾਏਗੀ ਕੀਮਤਾਂ

ਨਵੀਂ ਦਿੱਲੀ (ਭਾਸ਼ਾ) - ਜਾਪਾਨੀ ਵਾਹਨ ਪ੍ਰਮੁੱਖ ਹੋਂਡਾ ਅਗਲੇ ਮਹੀਨੇ ਤੋਂ ਭਾਰਤ ਵਿਚ ਆਪਣੇ ਵਾਹਨਾਂ ਦੀ ਪੂਰੀ ਚੇਨ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਟੀਲ ਅਤੇ ਕੀਮਤੀ ਧਾਤਾਂ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਇਹ ਕਦਮ ਚੁੱਕਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

ਕੰਪਨੀ ਭਾਰਤੀ ਬਾਜ਼ਾਰ ਵਿਚ ਸਿਟੀ ਅਤੇ ਅਮੇਜ਼ ਸਮੇਤ ਕਈ ਮਾਡਲਾਂ ਨੂੰ ਵੇਚਦੀ ਹੈ। ਫਿਲਹਾਲ ਕੰਪਨੀ ਇਹ ਸਮੀਖਿਆ ਕਰ ਰਹੀ ਹੈ ਕਿ ਉਹ ਆਪਣੇ ਗਾਹਕਾਂ 'ਤੇ ਵਾਹਨਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਦਾ ਕਿੰਨਾ ਭਾਰ ਪਾਏਗੀ।

ਹੋਂਡਾ ਕਾਰਜ਼ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਡਾਇਰੈਕਟਰ (ਮਾਰਕੀਟਿੰਗ ਅਤੇ ਸੇਲਜ਼) ਰਾਜੇਸ਼ ਗੋਇਲ ਨੇ  ਦੱਸਿਆ, “ਸਟੀਲ, ਅਲਮੀਨੀਅਮ ਅਤੇ ਕੀਮਤੀ ਧਾਤਾਂ ਜਿਵੇਂ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕੁਝ ਚੀਜ਼ਾਂ ਦੀਆਂ ਕੀਮਤਾਂ ਤਾਂ ਆਪਣੇ ਆਲ ਟਾਈਮ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਇਹ ਕੀਮਤਾਂ ਸਾਡੀ ਉਤਪਾਦਨ ਦੀ ਲਾਗਤ ਨੂੰ ਪ੍ਰਭਾਵਤ ਕਰ ਰਹੀਆਂ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਸਮੇਂ ਕੀਮਤਾਂ ਵਿੱਚ ਵਾਧੇ ਦੇ ਵੇਰਵਿਆਂ 'ਤੇ ਕੰਮ ਕਰ ਰਹੀ ਹੈ। ਕੀਮਤਾਂ ਵਿੱਚ ਵਾਧਾ ਅਗਸਤ ਤੋਂ ਲਾਗੂ ਕੀਤਾ ਜਾਵੇਗਾ।
ਗੋਇਲ ਨੇ ਕਿਹਾ, “ਸਾਡਾ ਉਦੇਸ਼ ਗਾਹਕਾਂ ਲਈ ਖਰੀਦ ਦੀ ਲਾਗਤ ਨੂੰ ਘੱਟ ਰੱਖਣਾ ਹੈ। ਇਸ ਸਮੇਂ ਅਸੀਂ ਇਹ ਦੇਖ ਰਹੇ ਹਾਂ ਕਿ ਵਾਧੂ ਲਾਗਤ ਨੂੰ ਅਸੀਂ ਕਿੰਨਾ ਸਹਿਣ ਕਰ ਸਕਦੇ ਹਾਂ ਅਤੇ ਗਾਹਕਾਂ ਉੱਤੇ ਇਸ ਦਾ ਕਿੰਨਾ ਬੋਝ ਪਾਇਆ ਜਾ ਸਕਦਾ ਹੈ। ਸੋਧੇ ਹੋਏ ਭਾਅ ਅਗਲੇ ਮਹੀਨੇ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ : IPGA ਨੇ ਦਾਲਾਂ ’ਤੇ ਸਟਾਕ ਦੀ ਲਿਮਿਟ ਦੇ ਆਦੇਸ਼ ਨੂੰ ਵਾਪਸ ਲੈਣ ਦੀ ਕੀਤੀ ਮੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News