ਹੋਂਡਾ ਕਾਰਜ਼ ਨੇ ਫਿਰ ਤੋਂ ਸ਼ੁਰੂ ਕੀਤੇ 155 ਡੀਲਰਸ਼ਿਪਸ
Wednesday, May 13, 2020 - 06:08 PM (IST)

ਆਟੋ ਡੈਸਕ— ਹੋਂਡਾ ਕਾਰਜ਼ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਨੇ ਭਾਰਤ 'ਚ ਕੁਲ 155 ਡੀਲਰਸ਼ਿਪਸ ਨੂੰ ਖੋਲ੍ਹ ਦਿੱਤਾ ਹੈ, ਜਿਥੇ ਜ਼ਰੂਰੀ ਆਪਰੇਸ਼ੰਸ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕੁਲ ਮਿਲਾ ਕੇ 118 ਸ਼ੋਅਰੂਮਸ ਅਤੇ 155 ਸਰਵਿ ਆਊਟਲੇਟਸ ਨੂੰ ਖੋਲ੍ਹਿਆ ਗਿਆ ਹੈ। ਸਰਕਾਰ ਦੁਆਰਾ ਲਾਕਡਾਊਨ 'ਚ ਕੁਝ ਛੋਟ ਦੇਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।
ਸੁਰੱਖਿਆ ਦਾ ਰੱਖਿਆ ਗਿਆ ਖਾਸ ਧਿਆਨ
ਕੰਪਨੀ ਦਾ ਕਹਿਣਾ ਹੈ ਕਿ ਡੀਲਰ ਸਟਾਫ ਅਤੇ ਗਾਹਕਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਸੈਨੀਟਾਈਜੇਸ਼ਨ ਦਾ ਵੀ ਖਾਸ ਧਿਆਨ ਰੱਖੇਗੀ। ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ ਸੇਲਸ ਐਂਡ ਮਾਰਕੀਟਿੰਗ ਰਜੇਸ਼ ਗੋਇਲ ਦਾ ਕਹਿਣਾ ਹੈ ਕਿ ਸੁਰੱਖਿਆ ਸਾਰਿਆਂ ਲਈ ਕੀਤੀ ਜਾਵੇ, ਇਹ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਾਡੇ ਡੀਲਰ ਪਾਰਟਨਰ, ਸੈਨੀਟਾਈਜੇਸ਼ਨ, ਸੁਰੱਖਿਆ ਅਤੇ ਸੋਸ਼ਲ ਡਿਸਟੇਂਸਿੰਗ ਦਾ ਪਾਲਨ ਕਰਨਗੇ। ਸਾਡਾ ਸਰਵਿਸ ਸਟਾਫ ਡਾਕਟਰਾਂ ਆਦਿ ਦੀ ਕਾਰ ਬ੍ਰੇਕਡਾਊਨ ਹੋਣ 'ਤੇ ਖਾਸ ਧਿਆਨ ਦੇਵੇਗਾ।
ਦੱਸ ਦੇਈਏ ਕਿ ਹੋਂਡਾ ਕੋਲ ਜੈਜ਼, ਅਮੇਜ਼, WR-V, ਸਿਟੀ, ਸਿਵਿਕ ਅਤੇ 3R-V ਵਰਗੀਆਂ ਕਾਰਾਂ ਹਨ। ਕੰਪਨੀ ਆਪਣੇ ਸੇਲਸ ਅਤੇ ਸਰਵਿਸ ਨੈੱਟਵਰਕ ਨੂੰ ਭਾਰਤ ਦੇ 263 ਸ਼ਹਿਰਾਂ 'ਚ ਚਲਾ ਰਹੀ ਹੈ।