ਮਹਾਰਾਸ਼ਟਰ ’ਚ ਸੜਕ ਪ੍ਰਾਜੈਕਟ ਲਈ HMPL ਸਭ ਤੋਂ ਘੱਟ ਬੋਲੀ ਲਾਉਣ ਵਾਲੀ ਕੰਪਨੀ ਬਣੀ

Tuesday, Aug 20, 2024 - 06:24 PM (IST)

ਮਹਾਰਾਸ਼ਟਰ ’ਚ ਸੜਕ ਪ੍ਰਾਜੈਕਟ ਲਈ HMPL ਸਭ ਤੋਂ ਘੱਟ ਬੋਲੀ ਲਾਉਣ ਵਾਲੀ ਕੰਪਨੀ ਬਣੀ

ਨਵੀਂ ਦਿੱਲੀ (ਭਾਸ਼ਾ)-ਬੁਨਿਆਦੀ ਢਾਂਚਾ ਕੰਪਨੀ ਹਜੂਰ ਮਲਟੀ ਪ੍ਰਾਜੈਕਟਸ ਲਿਮਟਿਡ (ਐੱਚ. ਐੱਮ. ਪੀ. ਐੱਲ.) ਮਹਾਰਾਸ਼ਟਰ ’ਚ ਕਰੀਬ 275 ਕਰੋਡ਼ ਰੁਪਏ ਦੇ ਸੜਕ ਪ੍ਰਾਜੈਕਟ ਲਈ ਸਭ ਤੋਂ ਘੱਟ ਬੋਲੀ ਲਾਉਣ ਵਾਲੀ ਕੰਪਨੀ ਬਣ ਗਈ ਹੈ।

ਐੱਚ. ਐੱਮ. ਪੀ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਇਹ ਪ੍ਰਾਜੈਕਟ ਢਾਈ ਸਾਲ ਦੀ ਮਿਆਦ ’ਚ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ. ਪੀ. ਸੀ.) ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਉਸ ਨੇ ਮਹਾਰਾਸ਼ਟਰ ਰਾਜ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਮ. ਐੱਸ. ਆਈ. ਡੀ. ਸੀ.) ਦਾ ਪ੍ਰਾਜੈਕਟ 273.74 ਕਰੋਡ਼ ਰੁਪਏ ਦੇ ਬੋਲੀ ਮੁੱਲ ’ਤੇ ਹਾਸਲ ਕੀਤਾ।


author

Harinder Kaur

Content Editor

Related News