ਵਰਸੈਂਟ ਗਰੁੱਪ ’ਚ ਕਰੀਬ 1,336 ਕਰੋੜ ਰੁਪਏ ’ਚ 75 ਫੀਸਦੀ ਹਿੱਸੇਦਾਰੀ ਖਰੀਦੇਗੀ ਇਨਫੋਸਿਸ

Friday, Aug 15, 2025 - 03:14 PM (IST)

ਵਰਸੈਂਟ ਗਰੁੱਪ ’ਚ ਕਰੀਬ 1,336 ਕਰੋੜ ਰੁਪਏ ’ਚ 75 ਫੀਸਦੀ ਹਿੱਸੇਦਾਰੀ ਖਰੀਦੇਗੀ ਇਨਫੋਸਿਸ

ਨਵੀਂ ਦਿੱਲੀ (ਭਾਸ਼ਾ) - ਸੂਚਨਾ ਤਕਨੀਕੀ ਕੰਪਨੀ ਇਨਫੋਸਿਸ ਨੇ ਆਸਟ੍ਰੇਲੀਆਈ ਦੂਰਸੰਚਾਰ ਕੰਪਨੀ ਟੈਲਸਟ੍ਰਾ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਵਰਸੈਂਟ ਗਰੁੱਪ ’ਚ 75 ਫੀਸਦੀ ਹਿੱਸੇਦਾਰੀ ਕਰੀਬ 1,336 ਕਰੋਡ਼ ਰੁਪਏ ’ਚ ਖਰੀਦਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ :     UPI ਯੂਜ਼ਰ ਧਿਆਨ ਦੇਣ! ਹੁਣ 3 ਸਰਕਾਰੀ ਬੈਂਕ ਆਨਲਾਈਨ ਪੈਸੇ ਭੇਜਣ 'ਤੇ ਲਗਾਉਣਗੇ ਚਾਰਜ

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਇਹ ਐਕੂਜ਼ੀਸ਼ਨ ਇਨਫੋਸਿਸ ਅਤੇ ਟੈਲਸਟ੍ਰਾ ਵਿਚਾਲੇ ਰਣਨੀਤੀਕ ਸਹਿਯੋਗ ਦਾ ਹਿੱਸਾ ਹੈ। ਇਸ ਦਾ ਮਕਸਦ ਆਸਟ੍ਰੇਲੀਆਈ ਕਾਰੋਬਾਰਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.)-ਸਮਰੱਥ ਕਲਾਊਡ ਅਤੇ ਡਿਜੀਟਲ ਹੱਲ ਪ੍ਰਦਾਨ ਕਰਨ ਹੇਤੂ ਇਕ ਸਾਂਝਾ ਉਦਮ ਬਣਾਉਣਾ ਹੈ।

ਇਹ ਵੀ ਪੜ੍ਹੋ :     Cheque Rules 'ਚ ਵੱਡਾ ਬਦਲਾਅ, ਜਾਣੋ ਨਵੇਂ ਸਿਸਟਮ ਨਾਲ ਕੀ ਹੋਵੇਗਾ ਫਾਇਦਾ

ਇਸ ’ਚ ਕਿਹਾ ਗਿਆ,‘‘ਇਨਫੋਸਿਸ, ਵਰਸੈਂਟ ਗਰੁੱਪ ’ਚ 75 ਫੀਸਦੀ ਸ਼ੇਅਰਹੋਲਡਿੰਗ ਦੀ ਐਕੂਜ਼ੀਸ਼ਨ ਕਰੇਗੀ। ਵਰਸੈਂਟ ਗਰੁੱਪ ਆਸਟ੍ਰੇਲੀਆ ਦਾ ਮੋਹਰੀ ਡਿਜੀਟਲ ਤਬਦੀਲੀ ਹੱਲ ਪ੍ਰਦਾਤਾ ਹੈ ਅਤੇ ਟੈਲਸਟ੍ਰਾ ਗਰੁੱਪ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਹੈ, ਜੋ ਕਲਾਊਡ ਅਤੇ ਡਿਜੀਟਲ ਤਬਦੀਲੀ ਪ੍ਰਦਾਨ ਕਰਦੀ ਹੈ।’’

ਇਹ ਵੀ ਪੜ੍ਹੋ :     ਭੁੱਲ ਜਾਓ ਗਿਰਾਵਟ ਦਾ ਇੰਤਜ਼ਾਰ, ਸੋਨਾ ਜਾਵੇਗਾ 2 ਲੱਖ ਦੇ ਪਾਰ, ਕੀ ਕਹਿੰਦੀ ਹੈ ਰਿਪੋਰਟ?

ਸਿੰਗਾਪੁਰ ਦੀ ਟੈਕਸ ਅਥਾਰਟੀ ਨੇ ਜੀ. ਐੱਸ. ਟੀ. ਭੁਗਤਾਨ ਨੂੰ ਲੈ ਕੇ ਇਨਫੋਸਿਸ ’ਤੇ ਲਾਇਆ 66 ਲੱਖ ਰੁਪਏ ਦਾ ਜੁਰਮਾਨਾ

ਸਿੰਗਾਪੁਰ ਦੀ ਇਨਲੈਂਡ ਰੈਵੇਨਿਊ ਅਥਾਰਟੀ ਨੇ ਇਨਫੋਸਿਸ ’ਤੇ 97,035 ਸਿੰਗਾਪੁਰ ਡਾਲਰ (66 ਲੱਖ ਰੁਪਏ ਤੋਂ ਜ਼ਿਆਦਾ) ਦਾ ਜੁਰਮਾਨਾ ਲਾਇਆ ਹੈ। ਸੂਚਨਾ ਤਕਨੀਕੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਸ ਨੂੰ ਇਸ ਸਬੰਧ ’ਚ 13 ਅਗਸਤ ਨੂੰ ਨੋਟਿਸ ਮਿਲਿਆ। ਇਨਫੋਸਿਸ ਵੱਲੋਂ ਬੁੱਧਵਾਰ ਦੇਰ ਸ਼ਾਮ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਸਿੰਗਾਪੁਰ ਦੀ ਇਨਲੈਂਡ ਰੈਵੇਨਿਊ ਅਥਾਰਟੀ ਨੇ 97,035.9 ਸਿੰਗਾਪੁਰ ਡਾਲਰ ਦਾ ਜੁਰਮਾਨਾ ਲਾਇਆ ਹੈ, ਜੋ ਅਪ੍ਰੈਲ 2025 ਤੋਂ ਜੂਨ 2025 ਦੀ ਮਿਆਦ ਲਈ ਸਿੰਗਾਪੁਰ ਜੀ. ਐੱਸ. ਟੀ. (ਮਾਲ ਅਤੇ ਸੇਵਾ ਕਰ) ਭੁਗਤਾਨ ਨਾਲ ਸਬੰਧਤ ਹੈ। ਇਨਫੋਸਿਸ ਨੇ ਕਿਹਾ,‘‘ਕੰਪਨੀ ਦੀ ਵਿੱਤੀ ਸਥਿਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਇਸ ਦਾ ਕੋਈ ਮਹੱਤਵਪੂਰਨ ਪ੍ਰਭਾਵ ਨਹੀਂ ਹੈ।

ਇਹ ਵੀ ਪੜ੍ਹੋ :     SBI ਖ਼ਾਤਾਧਾਰਕਾਂ ਨੂੰ ਝਟਕਾ,  ਹੁਣ ਮੁਫ਼ਤ ਨਹੀਂ ਰਹੇਗੀ ਇਹ ਸੇਵਾ, 15 ਅਗਸਤ ਤੋਂ ਹੋਵੇਗਾ ਵੱਡਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News