ਹਾਇਵ ਹਾਸਟਲਜ਼ ਨੇ ਕਾਰੋਬਾਰ ਵਧਾਉਣ ਲਈ ਨਿਵੇਸ਼ਕਾਂ ਕੋਲੋਂ ਜੁਟਾਏ 11.5 ਕਰੋੜ ਰੁਪਏ

Wednesday, Aug 28, 2024 - 12:35 PM (IST)

ਹਾਇਵ ਹਾਸਟਲਜ਼ ਨੇ ਕਾਰੋਬਾਰ ਵਧਾਉਣ ਲਈ ਨਿਵੇਸ਼ਕਾਂ ਕੋਲੋਂ ਜੁਟਾਏ 11.5 ਕਰੋੜ ਰੁਪਏ

ਨਵੀਂ ਦਿੱਲੀ - ਵਿਦਿਆਰਥੀ ਰਿਹਾਇਸ਼ ਸਬੰਧੀ ਕੰਪਨੀ ਹਾਈਵ ਹਾਸਟਲਜ਼ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਨਿਵੇਸ਼ਕਾਂ ਤੋਂ 11.5 ਕਰੋੜ ਰੁਪਏ ਇਕੱਠੇ ਕੀਤੇ ਹਨ। ਹਾਈਵ ਹਾਸਟਲਜ਼ ਨੇ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਉਸ ਨੇ ‘‘ਨਿਵੇਸ਼ਕਾਂ ਤੋਂ 11.5 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕਰਦੇ ਹੋਏ ਸ਼ੁਰੂਆਤੀ ਜਨਤਕ ਨਿਕਾਸ (IPO)-ਪੂਰਵ ਵਿੱਤ ਪੂੰਜੀ ਦਾ ਸਫਲ ਸਮਾਪਨ ਕੀਤਾ।’’ ਕੰਪਨੀ ਨੇ ਕਿਹਾ ਕਿ ਇਕੱਠੀ ਕੀਤੀ  ਗਈ ਰਕਮ ਨੂੰ ਆਰਸ ਦੇ ਵਿਕਾਸ ’ਚ ਲਗਾਇਆ ਜਾਵੇਗਾ (ਜੋ ਕਿ ਹਾਈਵ ਹਾਸਟਲਜ਼ ਦਾ ਲਗਜ਼ਰੀ ਖੇਤਰ ’ਚ ਵਿਸਥਾਰ ਹੈ)...’’ ਕੰਪਨੀ ਅਗਲੇ ਸਾਲ ਦੀ ਦੂਜੀ ਛਿਮਾਹੀ ’ਚ IPO ਲਿਆਉਣ ਦੀ  ਤਿਆਰੀ ’ਚ ਹੈ।

ਹਾਈਵ ਹਾਸਟਲਜ਼ ਨੇ ਇਹ ਵੀ ਦੱਸਿਆ ਕਿ ਉਸਨੇ ਹਾਈਵ ਕੈਂਪਸ ਲਿਵਿੰਗ ਦੇ ਨਵੇਂ  ਸੈਸ਼ਨ ’ਚ ਦਾਖਲਾ  ਕੀਤਾ ਹੈ। ਇਹ ਨਵਾਂ ਸੈਸ਼ਨ ਯੂਨੀਵਰਸਿਟੀਆਂ ਲਈ ‘ਇਨ-ਹਾਊਸ ਹਾਸਟਲ’ ਆਪ੍ਰੇਸ਼ਨ  ਦੇ ਪ੍ਰਬੰਧਨ 'ਤੇ ਧਿਆਨ ਕੇਂਦ੍ਰਿਤ ਕਰੇਗਾ। ਭਾਰਤ ਅਗਰਵਾਲ ਅਤੇ ਸਿੱਧਾਰਥ ਅਗਰਵਾਲ ਹਾਈਵ ਹਾਸਟਲ ਦੇ ਸਥਾਪਕ ਹਨ। ਭਾਰਤ ਅਗਰਵਾਲ ਨੇ ਕਿਹਾ ਕਿ ਅਸੀਂ ਉੱਚ ਗੁਣਵੱਤਾ ਵਾਲੇ ਵਿਦਿਆਰਥੀ ਰਹਾਇਸ਼ਾਂ ਦੀ ਵੱਡੀ ਮੰਗ ਦੇਖਦੇ ਹਾਂ ਅਤੇ ਆਪਣੇ ਨਵੀਂ ਖੋਜ ਕੀਤੀਆਂ ਹੱਲਾਂ ਨਾਲ ਇਸ ਲੋੜ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। 


author

Sunaina

Content Editor

Related News