ਮਹਿੰਗਾਈ ਦੀ ਚੁਣੌਤੀ ਨਾਲ ਨਜਿੱਠਣ ਲਈ ‘ਬ੍ਰਿਜ ਪੈਕ’ ਰਣਨੀਤੀ ਨੂੰ ਅੱਗੇ ਵਧਾ ਰਹੀ ਹੈ ਹਿੰਦੁਸਤਾਨ ਯੂਨੀਲਿਵਰ

05/09/2022 11:14:05 AM

ਨਵੀਂ ਦਿੱਲੀ (ਭਾਸ਼ਾ) – ਰੋਜ਼ਾਨਾ ਦੀ ਵਰਤੋਂ ਵਾਲਾ ਸਾਮਾਨ (ਐੱਫ. ਐੱਮ. ਸੀ. ਜੀ.) ਬਣਾਉਣ ਵਾਲੀ ਦਿੱਗਜ਼ ਕੰਪਨੀ ਹਿੰਦੁਸਤਾਨ ਯੂਨੀਲਿਵਰ ਲਿਮ. (ਐੱਚ. ਯੂ. ਐੱਲ.) ਦਾ ਮੰਨਣਾ ਹੈ ਕਿ ਅਗਲੀਆਂ ਕੁੱਝ ਤਿਮਾਹੀਆਂ ਤੱਕ ਮਹਿੰਗਾਈ ਦਬਾਅ ਕਾਇਮ ਰਹਿਣ ਕਾਰਨ ਆਪ੍ਰੇਟਿੰਗ ਵਾਤਾਵਰਣ ਚੁਣੌਤੀਪੂਰਨ ਬਣਿਆ ਰਹੇਗਾ।

ਐੱਚ. ਯੂ. ਐੱਲ. ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਸ ਚੁਣੌਤੀ ਤੋਂ ਪਾਰ ਪਾਉਣ ਲਈ ਕੰਪਨੀ ‘ਬ੍ਰਿਜ ਪੈਕ’ ਰਣਨੀਤੀ ਅਪਣਾ ਰਹੀ ਹੈ, ਜਿਸ ’ਚ ਉਹ ਉੱਚ ਅਤੇ ਸਭ ਤੋਂ ਘੱਟ ਕੀਮਤ ਵਾਲੇ ਉਤਪਾਦਾਂ ਦੇ ਦਰਮਿਆਨ ਦੀ ਸ਼੍ਰੇਣੀ ਦੇ ਉਤਪਾਦ ਲੈ ਕੇ ਆਵੇਗੀ, ਜਿੱਥੇ ਕੰਪਨੀ ਬੱਚਤ ’ਤੇ ਜ਼ੋਰ ਦੇਣਾ ਜਾਰੀ ਰੱਖੇਗੀ। ਉੱਥੇ ਹੀ ਉਹ ਨਿਰੰਤਰ ਮੁੱਲ ਵਾਧਾ ਵੀ ਕਰੇਗੀ। ਇਸ ਦੇ ਨਾਲ ਹੀ ਉਸ ਨੂੰ ਥੋੜੇ ਸਮੇਂ ’ਚ ਮਾਰਜਨ ’ਚ ਗਿਰਾਵਟ ਦਾ ਖਦਸ਼ਾ ਵੀ ਹੈ।

ਐੱਚ. ਯੂ. ਐੱਲ. ਦੇ ਮੁੱਖ ਵਿੱਤੀ ਅਧਿਕਾਰੀ ਰਿਤੇਸ਼ ਤਿਵਾੜੀ ਨੇ ਮਾਰਚ ਤਿਮਾਹੀ ਦੇ ਨਤੀਜਿਆਂ ’ਤੇ ਇਕ ਪ੍ਰੋਗਰਾਮ ’ਚ ਕਿਹਾ ਕਿ ਅੱਗੇ ਦੇਖੀਏ ਤਾਂ ਨੇੜਲੇ ਭਵਿੱਖ ’ਚ ਆਪ੍ਰੇਟਿੰਗ ਵਾਤਾਵਰਣ ਚੁਣੌਤੀਪੂਰਨ ਬਣਿਆ ਰਹੇਗਾ। ਅਸੀਂ ਨਿਰੰਤਰ ਆਧਾਰ ’ਤੇ ਹੋਰ ਵਧੇਰੇ ਮਹਿੰਗਾਈ ਦਾ ਖਦਸ਼ਾ ਹੈ। ਵਿਕਾਸ ਮੁੱਖ ਤੌਰ ’ਤੇ ਮੁੱਲ ਆਧਾਰਿਤ ਹੋਵੇਗਾ। ਆਪਣੇ ਖਪਤਕਾਰ ਆਧਾਰ ਨੂੰ ਬਣਾਈ ਰੱਖਣ ਅਤੇ ਲਾਗਤ ਦਾ ਅੰਤਰ ਵਧਣ ’ਤੇ ਸਾਡੇ ਮਾਰਜਨ ’ਚ ਸ਼ਾਰਟ ਟਰਮ ’ਚ ਗਿਰਾਾਵਟ ਆਵੇਗੀ। ਇਸ ਚੁਣੌਤੀ ਨਾਲ ਨਜਿੱਠਣ ਲਈ ਕੰਪਨੀ ਨੇ ‘ਬ੍ਰਿਜ ਪੈਕ’ ਰਣਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।


Harinder Kaur

Content Editor

Related News