ਬਜਟ 2021 : ਇਨਕਮ ਟੈਕਸ ''ਚ 5 ਲੱਖ ਰੁ: ਤੱਕ ਵੱਧ ਸਕਦੀ ਹੈ ਬੇਸਿਕ ਛੋਟ

Thursday, Jan 14, 2021 - 07:36 PM (IST)

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਮਿਡਲ ਕਲਾਸ ਦੇ ਟੈਕਸਦਾਤਾਵਾਂ ਨੂੰ ਵੱਡੀ ਸੌਗਾਤ ਮਿਲ ਸਕਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ-19 ਮਹਾਮਾਰੀ ਵਿਚ ਲੋਕਾਂ ਦੀ ਸਹਾਇਤਾ ਲਈ ਆਤਮਨਿਰਭਰ ਪੈਕੇਜ ਤਹਿਤ ਪਹਿਲਾਂ ਹੀ ਕਈ ਰਾਹਤਾਂ ਘੋਸ਼ਿਤ ਕਰ ਚੁੱਕੀ ਹੈ ਅਤੇ ਹੁਣ ਬਜਟ 2021-22 ਵਿਚ ਨਿੱਜੀ ਟੈਕਸਦਾਤਾਵਾਂ ਲਈ ਬੇਸਿਕ ਟੈਕਸ ਛੋਟ ਦੀ ਹੱਦ 2.50 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾ ਸਕਦੀ ਹੈ। ਇਸ ਦਾ ਮਕਸਦ ਅਰਥਵਿਵਸਥਾ ਵਿਚ ਮੰਗ ਵਧਾਉਣ ਲਈ ਲੋਕਾਂ ਦੇ ਹੱਥਾਂ ਵਿਚ ਖ਼ਰਚ ਯੋਗ ਆਮਦਨ ਨੂੰ ਵਧਾਉਣਾ ਹੈ।

ਇਹ ਵੀ ਪੜ੍ਹੋ- FD ਨੂੰ ਲੈ ਕੇ ਬੈਂਕ ਖ਼ਾਤਾਧਾਰਕਾਂ ਨੂੰ ਜਲਦ ਮਿਲਣ ਵਾਲੀ ਹੈ ਇਹ ਵੱਡੀ ਖ਼ੁਸ਼ਖ਼ਬਰੀ

ਸਾਲ 2019 ਦੇ ਅੰਤਰਿਮ ਬਜਟ ਵਿਚ ਸਰਕਾਰ ਨੇ ਇਨਕਮ ਟੈਕਸ ਦੀ ਧਾਰਾ 87-ਏ ਤਹਿਤ 12,500 ਰੁਪਏ ਦੀ ਟੈਕਸ ਛੋਟ ਨਾਲ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਟੈਕਸ ਮੁਕਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ ਪਰ ਬੇਸਿਕ ਇਨਕਮ ਟੈਕਸ ਛੋਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪਿਛਲੇ ਸਾਲ ਵੀ ਬੇਸਿਕ ਇਨਕਮ ਟੈਕਸ ਛੋਟ ਬਰਕਰਾਰ ਰੱਖੀ ਗਈ। ਹਾਲਾਂਕਿ, ਸਰਕਾਰ ਨੇ ਘੱਟ ਟੈਕਸ ਦਰਾਂ ਨਾਲ ਇਕ ਨਵੀਂ ਟੈਕਸ ਪ੍ਰਣਾਲੀ ਦੀ ਘੋਸ਼ਣਾ ਕੀਤੀ ਅਤੇ ਨਾਲ ਟੈਕਸਦਾਤਾ ਨੂੰ ਨਵੀਂ ਤੇ ਪੁਰਾਣੀ ਟੈਕਸ ਪ੍ਰਣਾਲੀ ਵਿਚਕਾਰ ਚੋਣ ਕਰਨ ਦੀ ਮਨਜ਼ੂਰੀ ਦੇ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਬੇਸਿਕ ਟੈਕਸ ਛੋਟ ਦੀ ਹੱਦ ਵਧਾਉਣ ਦੇ ਸਰਕਾਰ ਨੂੰ ਕਈ ਪ੍ਰਸਤਾਵ ਮਿਲੇ ਹਨ। ਹਾਲਾਂਕਿ, ਮਾਲੀਆ ਵਿਭਾਗ ਵੱਲੋਂ ਇਸ ਦੇ ਰੈਵੇਨਿਊ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਤੋਂ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ- ਟਾਟਾ ਮੋਟਰਜ਼ ਨੇ ਨਵੀਂ ਸਫਾਰੀ ਦਾ ਉਤਪਾਦਨ ਕੀਤਾ ਸ਼ੁਰੂ, ਦੇਖੋ ਪਹਿਲੀ ਲੁੱਕ

►ਬਜਟ ਨੂੰ ਲੈ ਕੇ ਤੁਹਾਡੀ ਕੀ ਹੈ ਉਮੀਦ, ਕੁਮੈਂਟ ਬਾਕਸ ਵਿਚ ਦਿਓ ਟਿੱਪਣੀ


Sanjeev

Content Editor

Related News