HDFC ਸਟੈਂਡਰਡ ਲਾਈਫ ਨੇ ਸੇਬੀ ਕੋਲ IPO ਦਸਤਾਵੇਜ਼ ਕਰਵਾਏ ਜਮ੍ਹਾ

08/19/2017 8:51:32 AM

ਨਵੀਂ ਦਿੱਲੀ—ਐੱਚ. ਡੀ. ਐੱਫ. ਸੀ. ਸਟੈਂਡਰਡ ਇੰਸ਼ੋਰੈਂਸ ਨੇ ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ ਸੇਬੀ ਦੇ ਕੋਲ ਸ਼ੁਰੂਆਤੀ ਜਨਤਕ ਨਿਰਗਮ ਆਈ. ਪੀ. ਓ ਦੇ ਲਈ ਦਸਤਾਵੇਜ਼ ਜਮ੍ਹਾ ਕਰਵਾਏ। ਕੰਪਨੀ ਦਾ ਆਈ. ਪੀ. ਓ. ਤੋਂ 7,500 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। 
ਸੇਬੀ ਦੇ ਕੋਲ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਆਈ. ਪੀ. ਓ. ਦੇ ਤਹਿਤ ਐੱਚ. ਡੀ. ਐੱਫ. ਸੀ. ਲਿ 19,12,46.050 ਸ਼ੇਅਰ ਵਿਕਰੀ ਲਈ ਪੇਸ਼ ਕਰੇਗੀ। ਇਹ 9.55 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਇਸ ਤੋਂ ਇਲਾਵਾ ਸਟੈਂਡਰਡ ਲਾਈਫ ਮਾਰੀਸ਼ਸ 10,85,81,768 ਸ਼ੇਅਰਾਂ ਦੀ ਪੇਸ਼ਕਸ਼ ਕਰੇਗੀ ਜੋ 5.42 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। 
ਫਿਲਹਾਲ ਕੰਪਨੀ 'ਚ ਐੱਚ. ਡੀ. ਐੱਫ. ਸੀ. ਦੀ 61.41 ਫੀਸਦੀ ਅਤੇ ਸਟੈਂਡਰਡ ਲਾਈਫ ਦੀ 35 ਫੀਸਦੀ ਹਿੱਸੇਦਾਰੀ ਹੈ। ਸੇਸ਼ਾ ਹਿੱਸਾ ਕੰਪਨੀ ਦੇ ਕਰਮਚਾਰੀਆਂ ਅਤੇ ਪ੍ਰੇਮਜੀ ਇੰਵੈਸਟ ਦੇ ਕੋਲ ਹੈ।


Related News