1 ਜੁਲਾਈ ਤੋਂ ਇਕ ਹੋ ਜਾਣਗੇ HDFC ਲਿਮਟਿਡ ਅਤੇ HDFC ਬੈਂਕ, ਜਾਣੋ ਕੀ ਹੈ ਖ਼ਾਸ ਵਜ੍ਹਾ
Wednesday, Jun 28, 2023 - 12:00 PM (IST)

ਮੁੰਬਈ (ਭਾਸ਼ਾ) - ਮਾਰਟਗੇਜ ’ਤੇ ਲੋਨ ਲੈਣ ਵਾਲੀ ਪੇਰੈਂਟ ਕੰਪਨੀ HDFC ਲਿਮਟਿਡ ਅਤੇ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ ‘HDFC ਬੈਂਕ’ ਪਹਿਲੀ ਜੁਲਾਈ ਤੋਂ ਇਕ ਹੋ ਰਹੇ ਹਨ। ਐੱਚ. ਡੀ. ਐੱਫ. ਸੀ. ਦੇ ਚੇਅਰਮੈਨ ਦੀਪਕ ਪਾਰੇਖ ਨੇ ਮੰਗਲਵਾਰ ਨੂੰ ਦੋਵੇਂ ਕੰਪਨੀਆਂ ਦਾ ਰਲੇਵਾਂ ਇਕ ਜੁਲਾਈ ਤੋਂ ਲਾਗੂ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸੇ ਦੇ ਨਾਲ ਸ਼ੇਅਰ ਬਾਜ਼ਾਰ ’ਚ ਲਿਸਟਿਡ ਐੱਚ. ਡੀ. ਐੱਫ. ਸੀ. ਲਿਮਟਿਡ ਦੇ ਸਟਾਕਸ ਦੀ ਟ੍ਰੇਡਿੰਗ 13 ਜੁਲਾਈ ਤੋਂ ਬਾਅਦ ਤੋਂ ਐੱਚ. ਡੀ. ਐੱਫ. ਸੀ. ਬੈਂਕ ਦੇ ਨਾਂ ਨਾਲ ਹੀ ਹੋਵੇਗੀ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਦੱਸ ਦੇਈਏ ਕਿ ਇਸ ਮਾਮਲੇ ਦੇ ਸਬੰਧ ਵਿੱਚ ਦੋਵੇਂ ਕੰਪਨੀਆਂ ਦੇ ਦੋ ਬੋਰਡ 30 ਜੂਨ ਨੂੰ ਇਕ ਸਪੈਸ਼ਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਵਿੱਚ ਇਸ ਰਲੇਵੇਂ ਨਾਲ ਜੁੜੀਆਂ ਜ਼ਰੂਰੀ ਮਨਜ਼ੂਰੀਆਂ ’ਤੇ ਮੋਹਰ ਲਾਈ ਜਾਵੇਗੀ। ਇਸ ਰਲੇਵੇਂ ਦਾ ਅਸਰ ਐੱਚ. ਡੀ. ਐੱਫ. ਸੀ. ਲਿਮਟਿਡ ਤੋਂ ਲੋਨ ਲੈਣ ਵਾਲਿਆਂ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੋਹਾਂ ਦੇ ਕਰੋੜਾਂ ਗਾਹਕਾਂ ’ਤੇ ਜ਼ਰੂਰ ਪਵੇਗਾ।
30 ਜੂਨ ਨੂੰ ਐੱਚ. ਡੀ. ਐੱਫ. ਸੀ. ਦੀ ਆਖਰੀ ਬੋਰਡ ਮੀਟਿੰਗ
ਇਸ ਸਬੰਧ ਵਿੱਚ ਦੀਪਕ ਪਾਰੇਖ ਦਾ ਕਹਿਣਾ ਹੈ ਕਿ 30 ਜੂਨ ਨੂੰ ਐੱਚ. ਡੀ. ਐੱਫ. ਸੀ. ਦੇ ਬੋਰਡ ਦੀ ਆਖਰੀ ਮੀਟਿੰਗ ਹੋਵੇਗੀ। ਇਸ ਮਰਜਰ ਲਈ ਅਪ੍ਰੈਲ ’ਚ ਭਾਰਤੀ ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਚੋਣਵੇਂ ਰੈਗੂਲੇਟਰੀ ਨਿਯਮਾਂ ਨਾਲ ਰਾਹਤ ਮੁਹੱਈਆ ਕੀਤੀ ਸੀ ਤਾਂ ਕਿ ਆਸਾਨੀ ਨਾਲ ਦੋਵੇਂ ਕੰਪਨੀਆਂ ਦਾ ਰਲੇਵਾਂ ਪੂਰਾ ਹੋ ਸਕੇ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
ਵਿਲੱਖਣ ਹੈ ਇਹ ਰਲੇਵਾਂ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ
ਐੱਚ. ਡੀ. ਐੱਫ. ਸੀ. ਲਿਮਟਿਡ ਅਤੇ ਐੱਚ. ਡੀ. ਐੱਫ. ਸੀ. ਬੈਂਕ ਦਾ ਇਹ ਰਲੇਵਾਂ ਭਾਰਤ ’ਚ ਆਪਣੀ ਤਰ੍ਹਾਂ ਦਾ ਵਿਲੱਖਣ ਰਲੇਵਾਂ ਹੈ। ਇਸ ਰਲੇਵੇਂ ਤੋਂ ਬਾਅਦ ਐੱਚ. ਡੀ. ਐੱਫ. ਸੀ. ਬੈਂਕ ਦਾ ਮੁੱਲ 168 ਅਰਬ ਡਾਲਰ (ਲਗਭਗ 13.77 ਲੱਖ ਕਰੋੜ ਰੁਪਏ) ਹੋ ਜਾਏਗਾ। ਇਸ ਰਲੇਵੇਂ ਨਾਲ ਐੱਚ. ਡੀ. ਐੱਫ. ਸੀ. ਗਰੁੱਪ ਦੀਆਂ ਇੰਸ਼ੋਰੈਂਸ ਕੰਪਨੀਆਂ ਅਤੇ ਅਸੈਟ ਮੈਨੇਜਮੈਂਟ ਕੰਪਨੀਆਂ ਨੂੰ ਛੱਡ ਕੇ ਵੀ ਕਰੋੜਾਂ ਲੋਕਾਂ ’ਤੇ ਅਸਰ ਪਵੇਗਾ।
ਇੰਝ ਹੋਵੇਗੀ ਦੋਹਾਂ ਕੰਪਨੀਆਂ ਦੇ ਸ਼ੇਅਰਾਂ ਦੀ ਵੰਡ
ਰਲੇਵੇਂ ਲਈ ਐੱਚ. ਡੀ. ਐੱਫ. ਸੀ. ਲਿਮਟਿਡ ਦੇ ਹਰੇਕ 25 ਸ਼ੇਅਰ ਦੇ ਬਦਲੇ ਐੱਚ. ਡੀ. ਐੱਫ. ਸੀ. ਬੈਂਕ 42 ਨਵੇਂ ਸ਼ੇਅਰ ਦੀ ਅਲਾਟਮੈਂਟ ਕਰੇਗਾ। ਇਸ ਦਾ ਫਾਇਦਾ ਐੱਚ. ਡੀ. ਐੱਫ. ਸੀ. ਬੈਂਕ ਦੇ ਕਰੀਬ 7,40,000 ਸ਼ੇਅਰ ਹੋਲਡਰਸ ਨੂੰ ਮਿਲੇਗਾ। ਐੱਚ. ਡੀ. ਐੱਫ. ਸੀ. ਲਿਮਟਿਡ ਦੀ ਕੋਸ਼ਿਸ਼ ਹੈ ਕਿ ਉਹ ਸ਼ੇਅਰ ਦੀ ਰਿਕਾਰਡ ਡੈਟ ਅਜਿਹੀ ਤੈਅ ਕਰੇ ਕਿ ਦੋਵੇਂ ਕੰਪਨੀਆਂ ਦੇ ਸ਼ੇਅਰ ਹੋਲਡਰਸ ’ਤੇ ਕੀਮਤ ਦੇ ਅੰਤਰ ਦਾ ਫ਼ਰਕ ਪਵੇ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ