HDFC ਬੈਂਕ ਦਾ ਸ਼ੁੱਧ ਲਾਭ ਦੂਜੀ ਤਿਮਾਹੀ ''ਚ 25 ਫੀਸਦੀ ਵੱਧ ਕੇ 6,638 ਕਰੋੜ

10/20/2019 10:11:54 AM

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ.ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ 30 ਸਤੰਬਰ 2019 ਨੂੰ ਖਤਮ ਦੂਜੀ ਤਿਮਾਹੀ 'ਚ 24.7 ਫੀਸਦੀ ਵਧ ਕੇ 6,638.03 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਦੀ ਜੁਲਾਈ-ਸਤੰਬਰ ਸਮੇਂ 'ਚ ਬੈਂਕ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ 5,322.41 ਕਰੋੜ ਰੁਪਏ ਸੀ। ਐੱਚ.ਡੀ.ਐੱਫ.ਸੀ. ਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆਧੀਨ ਸਮੇਂ 'ਚ ਉਸ ਦੀ ਕੁੱਲ ਏਕੀਕ੍ਰਿਤ ਆਮਦਨ ਵਧ ਕੇ 36,130.96 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਦੂਜੀ ਤਿਮਾਹੀ 'ਚ 30,124.49 ਕਰੋੜ ਰੁਪਏ ਸੀ। ਬੈਂਕ ਦੇ ਬਹੀਖਾਤੇ ਦਾ ਕੁੱਲ ਆਕਾਰ ਇਸ ਸਾਲ 30 ਸਤੰਬਰ ਤੱਕ 13,25,072 ਕਰੋੜ ਰੁਪਏ ਦਾ ਰਿਹਾ। 2018-19 ਇਸ ਸਮੇਂ 'ਚ ਇਹ ਅੰਕੜਾ 11,69.898 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੇ ਕੋਲ ਕੁੱਲ ਜਮ੍ਹਾ ਰਾਸ਼ੀ 22.6 ਫੀਸਦੀ ਵਧ ਕੇ 10,21,615 ਕਰੋੜ ਰੁਪਏ ਹੋ ਗਈ।


Aarti dhillon

Content Editor

Related News