ਵਿੱਤ ਮੰਤਰੀ ਦੀ ਮੌਜੂਦਗੀ ’ਚ ਹਲਵਾ ਸਮਾਰੋਹ ਦਾ ਹੋਇਆ ਆਯੋਜਨ, ਬਜਟ ਪਹਿਲੀ ਵਾਰ ਹੋਵੇਗਾ ਪੇਪਰਲੈੱਸ

Saturday, Jan 23, 2021 - 06:33 PM (IST)

ਵਿੱਤ ਮੰਤਰੀ ਦੀ ਮੌਜੂਦਗੀ ’ਚ ਹਲਵਾ ਸਮਾਰੋਹ ਦਾ ਹੋਇਆ ਆਯੋਜਨ, ਬਜਟ ਪਹਿਲੀ ਵਾਰ ਹੋਵੇਗਾ ਪੇਪਰਲੈੱਸ

ਨਵੀਂ ਦਿੱਲੀ (ਵਾਰਤਾ) — ਬਜਟ ਬਣਾਉਣ ਦੀ ਅੰਤਮ ਪ੍ਰਕਿਰਿਆ ਵਜੋਂ ਰਸਮੀ ਤੌਰ ’ਤੇ ਮਨਾਇਆ ਜਾਣ ਵਾਲਾ ‘ਹਲਵਾ ਸਮਾਰੋਹ’ ਅੱਜ ਦੁਪਹਿਰ ਇਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਹਾਜ਼ਰੀ ਵਿਚ ਨਾਰਥ ਬਲਾਕ ਵਿੱਚ ਆਯੋਜਿਤ ਕੀਤਾ ਗਿਆ। ਬਜਟ ਦੇ ਗਠਨ ਤੋਂ ਬਾਅਦ ਜਦੋਂ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ‘ਹਲਵਾ ਸਮਾਰੋਹ’ ਦੀ ਰਸਮ ਮਨਾਈ ਜਾਂਦੀ ਹੈ। 

ਦਰਅਸਲ ਬਜਟ ਦੀ ਛਪਾਈ ਤੋਂ ਪਹਿਲਾਂ ਵਿੱਤ ਮੰਤਰਾਲਾ ਉਨ੍ਹਾਂ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਦਾ ਹੈ, ਜੋ ਬਜਟ ਦੀ ਤਿਆਰੀ ਅਤੇ ਪਿ੍ਰਟਿੰਗ ਪ੍ਰਕਿਰਿਆ ਵਿਚ ਸ਼ਾਮਲ ਹੁੰਦੇ ਹਨ। ਬਜਟ ਬਣਨ ਤੋਂ ਬਾਅਦ ਪਿ੍ਰਟਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕ ਵੱਡੀ ਕੜ੍ਹਾਈ ਵਿਚ ਹਲਵਾ ਤਿਆਰ ਕੀਤਾ ਜਾਂਦਾ ਹੈ, ਜੋ ਵਿੱਤ ਮੰਤਰੀ ਅਤੇ ਸਾਰੇ ਮੁਲਾਜ਼ਮਾਂ ਵਿਚਕਾਰ ਵੰਡਿਆ ਜਾਂਦਾ ਹੈ। ਇਸਦੇ ਬਾਅਦ ਇਹ ਸਾਰੇ ਮੁਲਾਜ਼ਮ ਪਿ੍ਰਟਿੰਗ ਦਾ ਕੰਮ ਪੂਰਾ ਹੋਣ ਤੱਕ ਬਾਹਰੀ ਦੁਨੀਆ ਦੇ ਸੰਪਰਕ ਵਿਚ ਨਹੀਂ ਰਹਿੰਦੇ।

PunjabKesari

ਇਹ ਵੀ ਪੜ੍ਹੋ : ਟ੍ਰੇਨ ਯਾਤਰੀਆਂ ਨੂੰ ਹੁਣ ਨਹੀਂ ਚੁੱਕਣਾ ਪਏਗਾ ਭਾਰੀ ਸਮਾਨ, ਰੇਲਵੇ ਵਿਭਾਗ ਕਰੇਗਾ ਇਸ ਦਾ ਪ੍ਰਬੰਧ

ਪੇਪਰਲੈੱਸ ਬਜਟ

ਹਾਲਾਂਕਿ ਇਹ ਪਹਿਲੀ ਵਾਰ ਹੋਵੇਗਾ ਕਿ ਬਜਟ ਦੇ ਦਸਤਾਵੇਜ਼ ਨਹੀਂ ਛਾਪੇ ਜਾਣਗੇ ਅਤੇ ਬਜਟ ਪੇਸ਼ ਕਰਨ ਦੀ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਗਜ਼ ਰਹਿਤ ਹੋਵੇਗੀ। ਸ੍ਰੀਮਤੀ ਸੀਤਾਰਮਨ ਤੋਂ ਇਲਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਵਿੱਤ ਸਕੱਤਰ ਡਾ. ਏ.ਬੀ. ਪਾਂਡੇ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ। 

ਇਹ ਵੀ ਪੜ੍ਹੋ : ਵਿਜੇ ਮਾਲਿਆ ਨੇ ਭਾਰਤ ਸਰਕਾਰ ਤੋਂ ਬਚਣ ਲਈ ਲੱਭਿਆ ਨਵਾਂ ਤਰੀਕਾ, ਬ੍ਰਿਟੇਨ 'ਚ ਰਹਿਣ ਲਈ ਚੱਲੀ 

ਕੇਂਦਰੀ ਬਜਟ 2021-22 ਨੂੰ 1 ਫਰਵਰੀ ਨੂੰ ਸੰਸਦ ਵਿਚ ਪੇਸ਼ ਕੀਤਾ ਜਾਣਾ ਹੈ। ਬਜਟ ਦਸਤਾਵੇਜ਼ਾਂ ਤੱਕ ਸੰਸਦ ਮੈਂਬਰਾਂ ਅਤੇ ਆਮ ਨਾਗਰਿਕਾਂ ਦੀ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਸ੍ਰੀਮਤੀ ਸੀਤਾਰਮਨ ਨੇ ਇਸ ਮੌਕੇ ਇੱਕ ਮੋਬਾਈਲ ਐਪ ‘ਯੂਨੀਅਨ ਬਜਟ ਮੋਬਾਈਲ ਐਪ’ ਵੀ ਲਾਂਚ ਕੀਤੀ। ਇਸ ਐਪ ਦੇ ਜ਼ਰੀਏ ਲੋਕ ਬਜਟ ਦੇ ਸਾਰੇ ਦਸਤਾਵੇਜ਼ਾਂ ਨੂੰ ਪੜ੍ਹ ਸਕਣਗੇ। ਐਪ ਦੋ ਭਾਸ਼ਾਵਾਂ ਇੰਗਲਿਸ਼ ਅਤੇ ਹਿੰਦੀ ਦਾ ਸਮਰਥਨ ਕਰਦਾ ਹੈ ਅਤੇ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ’ਤੇ ਉਪਲਬਧ ਹੋਵੇਗਾ। ਇਹ ਐਪ ਕੇਂਦਰੀ ਬਜਟ ਵੈੱਬ ਪੋਰਟਲ ਤੋਂ ਵੀ ਡਾੳੂਨਲੋਡ ਕੀਤੀ ਜਾ ਸਕਦੀ ਹੈ। ਇਹ ਐਪ ਨੈਸ਼ਨਲ ਇਨਫੌਰਮੈਟਿਕਸ ਸੈਂਟਰ ਨੇ ਆਰਥਿਕ ਮਾਮਲਿਆਂ ਦੇ ਵਿਭਾਗ ਦੀਆਂ ਹਦਾਇਤਾਂ ’ਤੇ ਤਿਆਰ ਕੀਤੀ ਹੈ। ਸੰਸਦ ਵਿਚ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਬਜਟ ਦੇ ਸਾਰੇ ਦਸਤਾਵੇਜ਼ ਇਸ ਐਪ ’ਤੇ ਉਪਲਬਧ ਹੋਣਗੇ।

ਇਹ ਵੀ ਪੜ੍ਹੋ : ਭਾਰਤ ਆਉਣ ਤੋਂ ਪਹਿਲਾਂ ਟੈਸਲਾ ਨੂੰ ਝਟਕਾ, ਇੰਜੀਨੀਅਰ ਨੇ ਚੋਰੀ ਕੀਤੇ ਕੰਪਨੀ ਦੇ ਰਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News