ਕ੍ਰਿਪਟੋ ਪਲੇਟਫਾਰਮ ਤੋਂ ਹੈਕਰਾਂ ਨੇ ਉਡਾਈ 600 ਕਰੋੜ ਤੋਂ ਵੱਧ ਦੀ ਕਰੰਸੀ, 2022 ਦੀ ਸਭ ਤੋਂ ਵੱਡੀ ਹੈਕਿੰਗ

Sunday, Jan 30, 2022 - 12:37 PM (IST)

ਕ੍ਰਿਪਟੋ ਪਲੇਟਫਾਰਮ ਤੋਂ ਹੈਕਰਾਂ ਨੇ ਉਡਾਈ 600 ਕਰੋੜ ਤੋਂ ਵੱਧ ਦੀ ਕਰੰਸੀ, 2022 ਦੀ ਸਭ ਤੋਂ ਵੱਡੀ ਹੈਕਿੰਗ

ਨਵੀਂ ਦਿੱਲੀ (ਇੰਟ.) – ਹੈਕਰਾਂ ਨੇ ਡੀਸੈਂਟਰਲਾਈਜ਼ਡ ਫਾਇਨਾਂਸ (ਡੀ-ਫਾਈ) ਪਲੇਟਫਾਰਮ, ਕਿਊਬਿਟ ਫਾਇਨਾਂਸ ਤੋਂ 80 ਮਿਲੀਅਨ ਡਾਲਰ (ਲਗਭਗ 600 ਕਰੋੜ ਰੁਪਏ) ਦੀ ਕ੍ਰਿਪਟੋ ਕਰੰਸੀ ਚੋਰੀ ਕਰ ਲਈ ਹੈ ਅਤੇ ਕੰਪਨੀ ਹੁਣ ਹੈਕਰਾਂ ਤੋਂ ਚੋਰੀ ਕੀਤੀ ਗਈ ਕ੍ਰਿਪਟੋ ਕਰੰਸੀ ਨੂੰ ਵਾਪਸ ਕਰਨ ਦੀ ਗੁਹਾਰ ਲਗਾ ਰਹੀ ਹੈ। ਚੋਰੀ ਕੀਤੀ ਗਈ ਕ੍ਰਿਪਟੋ ਕਰੰਸੀ ਦੀ ਕੀਮਤ ਦੇ ਹਿਸਾਬ ਨਾਲ ਇਹ 2022 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਹੈ। ਕਿਊਬਿਟ ਫਾਇਨਾਂਸ ਨੇ ਕਰੰਸੀ ਹੈਕ ਦੀ ਗੱਲ ਨੂੰ ਮੰਨਿਆ ਅਤੇ ਇਕ ਟਵੀਟ ’ਚ ਕਿਹਾ ਕਿ ਹੈਕਰਾਂ ਨੇ ਬਿਨੈਂਸ ਸਮਾਰਟ ਚੇਨ (ਬੀ. ਐੱਸ. ਸੀ.) ’ਤੇ ਉਧਾਰ ਲੈਣ ਲਈ ਐਕਸਪਲੋਸਿਵ ਈਥੇਰੀਅਮ ਦੀ ਮਾਈਨਿੰਗ ਕੀਤੀ। ਕੰਪਨੀ ਨੇ ਪੋਸਟ ’ਚ ਕਿਹਾ ਕਿ ਟੀਮ ਮੌਜੂਦਾ ਸਮੇਂ ’ਚ ਅਗਲੇ ਪੜਾਵਾਂ ’ਤੇ ਸੁਰੱਖਿਆ ਅਤੇ ਨੈੱਟਵਰਕ ਪਾਰਟਨਰਸ ਨਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : 2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ

ਕਿਊਬਿਟ ਫਾਇਨਾਂਸ ਟੀਮ ਨੇ ਸਿੱਧੇ ਤੌਰ ’ਤੇ ਹੈਕਰਾਂ ਨੂੰ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਟੀਮ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਕਿ ਕਿਊਬਿਟ ਯੂਜ਼ਰਸ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਕੰਪਨੀ ਨੇ ਹੈਕਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਫੰਡ ਦੀ ਵਾਪਸੀ ਬਦਲੇ ਵੱਧ ਤੋਂ ਵੱਧ ਬਗ ਬਾਊਂਟੀ ਦੀ ਪੇਸ਼ਕਸ਼ ਕੀਤੀ। ਕਿਊਬਿਟ ਵੱਖ-ਵੱਖ ਬਲਾਕਚੇਨ ਦਰਮਿਆਨ ‘ਪੁੱਲ’ ਵਜੋਂ ਜਾਣੀ ਜਾਣ ਵਾਲੀ ਇਕ ਸਰਵਿਸ ਪ੍ਰੋਵਾਈਡਰ ਹੈ, ਜਿਸ ਦਾ ਮਤਲਬ ਹੈ ਕਿ ਇਕ ਕ੍ਰਿਪਟੋ ਕਰੰਸੀ ’ਚ ਕੀਤੇ ਗਏ ਜਮ੍ਹਾ ਨੂੰ ਦੂਜੇ ’ਚ ਵਾਪਸ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News