GST ਐਨਾਲਿਟਿਕਸ ਹੈਕਥਾਨ ਦਾ ਆਯੋਜਨ ਕਰ ਰਿਹਾ ਹੈ GSTN
Saturday, Aug 24, 2024 - 10:30 AM (IST)
ਨਵੀਂ ਦਿੱਲੀ (ਭਾਸ਼ਾ) – ਮਾਲ ਅਤੇ ਸੇਵਾ ਕਰ ਨੈੱਟਵਰਕ (ਜੀ. ਐੱਸ. ਟੀ. ਐੱਨ.) ਅਗਾਊਂ ਅਨੁਮਾਨ ਆਧਾਰਿਤ ਵਿਸ਼ਲੇਸ਼ਣ ਰਾਹੀਂ ਟੈਕਸ ਪਾਲਣਾ ’ਚ ਨਵੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ‘ਜੀ. ਐੱਸ. ਟੀ. ਐਨਾਲਿਟਿਕਸ ਹੈਕਥਾਨ’ ਦਾ ਆਯੋਜਨ ਕਰ ਰਿਹਾ ਹੈ।
ਵਿੱਤ ਮੰਤਰਾਲਾ ਅਨੁਸਾਰ ਇਸ ’ਚ ਭਾਰਤੀ ਵਿਦਿਆਰਥੀਆਂ, ਖੋਜਕਰਤਾਵਾਂ, ਸਟਾਰਟਅੱਪ ਅਤੇ ਕੰਪਨੀਆਂ ਦੇ ਪੇਸ਼ੇਵਰਾਂ ਨੂੰ ਜੀ. ਐੱਸ. ਟੀ. ਵਿਸ਼ਲੇਸ਼ਣ ਢਾਂਚੇ ਦਾ ਅਗਾਊਂ ਅਨੁਮਾਨ ਮਾਡਲ ਤਿਆਰ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕੁੱਲ ਇਨਾਮੀ ਰਾਸ਼ੀ 50 ਲੱਖ ਰੁਪਏ ਹੈ, ਜਿਸ ’ਚ ਪਹਿਲਾ ਇਨਾਮ 25 ਲੱਖ, ਦੂਜਾ 12 ਲੱਖ, ਤੀਜਾ 7 ਲੱਖ ਅਤੇ 1 ਲੱਖ ਰੁਪਏ ਦਾ ਹੌਸਲਾ ਅਫਜ਼ਾਈ ਦਾ ਇਨਾਮ ਵੀ ਸ਼ਾਮਲ ਹੈ।