GST ਪੋਰਟਲ ਰਿਫੰਡ ਫਾਈਲਿੰਗ ਪ੍ਰਾਸੈੱਸ ਬਦਲਿਆ, ਸਰਕਾਰ ਦਾ ਵੱਡਾ ਫੈਸਲਾ

Friday, May 08, 2026 - 01:48 PM (IST)

GST ਪੋਰਟਲ ਰਿਫੰਡ ਫਾਈਲਿੰਗ ਪ੍ਰਾਸੈੱਸ ਬਦਲਿਆ, ਸਰਕਾਰ ਦਾ ਵੱਡਾ ਫੈਸਲਾ

ਬਿਜ਼ਨੈੱਸ ਡੈਸਕ - ਜੀ. ਐੱਸ. ਟੀ. ਰਿਫੰਡ ਲੈਣ ਵਾਲੀਆਂ ਕੰਪਨੀਆਂ ਖਾਸ ਕਰ ਕੇ ਐਕਸਪੋਰਟਰਸ ਅਤੇ ਇਨਵਰਟਿਡ ਡਿਊਟੀ ਸਟ੍ਰਕਚਰ ’ਚ ਕੰਮ ਕਰਨ ਵਾਲੇ ਬਿਜ਼ਨੈੱਸ ਲਈ ਹੁਣ ਨਿਯਮ ਪਹਿਲਾਂ ਨਾਲੋਂ ਜ਼ਿਆਦਾ ਸਖਤ ਹੋ ਗਏ ਹਨ। ਜੀ. ਐੱਸ. ਟੀ. ਪੋਰਟਲ ਨੇ ਰਿਫੰਡ ਫਾਈਲਿੰਗ ਪ੍ਰਾਸੈੱਸ ’ਚ ਵੱਡਾ ਬਦਲਾਅ ਕੀਤਾ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਨਵੀਂ ਵਿਵਸਥਾ ਦਾ ਮਕਸਦ ਰਿਫੰਡ ਸਿਸਟਮ ਨੂੰ ਜ਼ਿਆਦਾ ਡਾਟਾ-ਡ੍ਰਿਵਨ ਅਤੇ ਆਟੋਮੇਟਿਡ ਬਣਾਉਣਾ ਹੈ। ਭਾਵ ਹੁਣ ਸਿਰਫ ਟੈਕਸ ਅਧਿਕਾਰੀ ਦੀ ਮੈਨੂਅਲ ਜਾਂਚ ’ਤੇ ਨਿਰਭਰਤਾ ਘੱਟ ਹੋਵੇਗੀ ਅਤੇ ਸਿਸਟਮ ਖੁਦ ਵੀ ਇਨਵਾਇਸ ਅਤੇ ਆਈ. ਟੀ. ਸੀ. ਡਿਟੇਲਸ ਨੂੰ ਵੈਰੀਫਾਈ ਕਰੇਗਾ। ਨਵੇਂ ਨਿਯਮ ਤਹਿਤ ਜੋ ਟੈਕਸਪੇਅਰ ਜਮ੍ਹਾ ਹੋਏ ਆਈ. ਟੀ. ਸੀ. ਦਾ ਰਿਫੰਡ ਕਲੇਮ ਕਰਨਗੇ, ਉਨ੍ਹਾਂ ਨੂੰ ਹੁਣ ਐਨੈਕਸਰ-ਬੀ ਆਫਲਾਈਨ ਯੂਟੀਲਿਟੀ ਜ਼ਰੀਏ ਤਿਆਰ ਕਰਨਾ ਹੋਵੇਗਾ ਅਤੇ ਉਸ ਨੂੰ ਜੇਸਨ ਫਾਰਮੈੱਟ ’ਚ ਫਾਰਮ ਜੀ. ਐੱਸ. ਟੀ. ਆਰ. ਐੱਫ. ਡੀ.-01 ਨਾਲ ਅਪਲੋਡ ਕਰਨਾ ਪਵੇਗਾ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਆਸਾਨ ਭਾਸ਼ਾ ’ਚ ਸਮਝੀਏ ਤਾਂ ਜੇਸਨ ਫਾਈਲ ਇਕ ਡਿਜੀਟਲ ਸਟ੍ਰਕਚਰਡ ਫਾਈਲ ਹੁੰਦੀ ਹੈ, ਜਿਸ ਨੂੰ ਜੀ. ਐੱਸ. ਟੀ. ਸਿਸਟਮ ਆਸਾਨੀ ਨਾਲ ਪੜ੍ਹ ਸਕਦਾ ਹੈ। ਇਸ ਨਾਲ ਪੋਰਟਲ ਖੁਦ ਇਨਵਾਇਸ ਲੈਵਲ ਡਾਟਾ ਦੀ ਜਾਂਚ ਕਰ ਸਕੇਗਾ। ਪਹਿਲਾਂ ਜ਼ਿਆਦਾਤਰ ਜਾਂਚ ਮੈਨੂਅਲੀ ਹੁੰਦੀ ਸੀ ਪਰ ਹੁਣ ਟੈਕਨਾਲੋਜੀ ਜ਼ਰੀਏ ਰੀਅਲ ਟਾਈਮ ਵੈਰੀਫਿਕੇਸ਼ਨ ਵਧੇਗੀ।

ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਹਰ ਇਨਵਾਇਸ ਦੀ ਦੇਣੀ ਹੋਵੇਗੀ ਜ਼ਿਆਦਾ ਡਿਟੇਲ

ਹੁਣ ਸਿਰਫ ਕੁਲ ਰਿਫੰਡ ਅਮਾਊਂਟ ਦੱਸਣਾ ਕਾਫੀ ਨਹੀਂ ਹੋਵੇਗਾ। ਟੈਕਸਪੇਅਰ ਨੂੰ ਹਰ ਇਨਵਾਇਸ ਬਾਰੇ ਜ਼ਿਆਦਾ ਡਿਟੇਲ ਦੇਣੀ ਹੋਵੇਗੀ। ਇਸ ’ਚ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਨਵਰਡ ਸਪਲਾਈ ਦੀ ਪ੍ਰਕਿਰਤੀ ਕੀ ਹੈ, ਡਾਕੂਮੈਂਟ ਦੀ ਕਿਸਮ ਕੀ ਹੈ, ਕੁਲ ਕਿੰਨਾ ਆਈ. ਟੀ. ਸੀ. ਕਲੇਮ ਕੀਤਾ ਗਿਆ ਹੈ, ਉਸ ’ਚੋਂ ਕੋਈ ਹਿੱਸਾ ਸੈਕਸ਼ਨ 17(5) ਤਹਿਤ ਬਲਾਕਡ ਕ੍ਰੈਡਿਟ ’ਚ ਆਉਂਦਾ ਹੈ ਜਾਂ ਨਹੀਂ, ਕਿੰਨਾ ਆਈ. ਟੀ. ਸੀ. ਐਲਿਜੀਬਲ ਹੈ ਅਤੇ ਕਿੰਨਾ ਇਨ-ਐਲਿਜੀਬਲ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਇਸ ਤੋਂ ਇਲਾਵਾ ਸਬੰਧਿਤ ਇਨਵਾਇਸ ਕਿਸ ਜੀ. ਐੱਸ. ਟੀ. ਆਰ.-2ਬੀ ਪੀਰੀਅਡ ’ਚ ਦਿਖਾਈ ਦੇ ਰਿਹਾ ਹੈ, ਇਸ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਭਾਵ ਹੁਣ ਸਿਰਫ ਡਾਟਾ ਭਰਨਾ ਨਹੀਂ, ਸਗੋਂ ਹਰ ਲਾਈਨ ਆਈਟਮ ਨੂੰ ਸਿਸਟਮ ਵੈਲੀਡੇਸ਼ਨ ਦੇ ਹਿਸਾਬ ਨਾਲ ਸਹੀ ਸਾਬਿਤ ਕਰਨਾ ਹੋਵੇਗਾ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News