ਪੰਜਾਬ 'ਚ GST ਕਲੈਕਸ਼ਨ 'ਚ 12 ਫ਼ੀਸਦੀ ਦਾ ਵਾਧਾ, ਜਾਣੋ ਬਾਕੀ ਸ਼ਹਿਰਾਂ ਦਾ ਵੇਰਵਾ
Thursday, Mar 02, 2023 - 11:35 AM (IST)
ਚੰਡੀਗੜ੍ਹ- ਪੰਜਾਬ ਨੇ ਫਰਵਰੀ 2023 'ਚ 1651 ਕਰੋੜ ਰੁਪਏ ਦਾ ਜੀ.ਐੱਸ.ਟੀ. ਹਾਸਲ ਕਰਕੇ ਬੀਤੇ ਸਾਲ ਸਮਾਨ ਮਹੀਨੇ ਦੇ ਮੁਕਾਬਲੇ 12 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਬੀਤੇ ਸਾਲ ਫਰਵਰੀ ਮਹੀਨੇ 'ਚ ਪੰਜਾਬ ਨੇ 1480 ਕਰੋੜ ਰੁਪਏ ਦਾ ਜੀ.ਐੱਸ.ਟੀ. ਰਾਜਸਵ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਪੰਜਾਬ ਦੇ ਨਾਲ ਹੀ ਹਰਿਆਣਾ 23 ਫ਼ੀਸਦੀ ਵਾਧੇ ਦੇ ਨਾਲ ਫਰਵਰੀ ਮਹੀਨੇ 'ਚ 7310 ਕਰੋੜ ਰੁਪਏ ਦਾ ਰਾਜਸਵ ਹਾਸਲ ਕਰਨ 'ਚ ਸਫ਼ਲ ਰਿਹਾ ਹੈ ਜਦਕਿ ਫਰਵਰੀ 22 'ਚ ਹਰਿਆਣਾ ਨੇ 5928 ਕਰੋੜ ਰੁਪਏ ਦਾ ਰਾਜਸਵ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਜੀ.ਐੱਸ.ਟੀ. ਵਸੂਲੀ 'ਚ 5-5 ਫ਼ੀਸਦੀ ਦੀ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਫਰਵਰੀ 'ਚ ਜੀ.ਐੱਸ.ਟੀ. ਰਾਜਸਵ 1.49 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਤੋਂ 12 ਫ਼ੀਸਦੀ ਜ਼ਿਆਦਾ ਹੈ। ਜਨਵਰੀ ਦੀ ਤੁਲਨਾ 'ਚ ਘੱਟ ਹੈ। ਜਨਵਰੀ 'ਚ 1.57 ਲੱਖ ਕਰੋੜ ਰੁਪਏ ਦਾ ਟੈਕਸ ਕਲੈਕਸ਼ਨ ਹੋਇਆ ਜੋ ਦੂਜਾ ਸਭ ਤੋਂ ਉੱਚਾ ਪੱਧਰ ਸੀ। ਅਪ੍ਰੈਲ 2022 'ਚ 1.68 ਲੱਖ ਕਰੋੜ ਰੁਪਏ ਦਾ ਕਲੈਕਸ਼ਨ ਜੀ.ਐੱਸ.ਟੀ. ਦਾ ਸਰਵਉੱਚ ਪੱਧਰ ਸੀ।
ਸੂਬਾ | ਫਰਵਰੀ-22 | ਫਰਵਰੀ-23 | ਵਾਧਾ |
ਪੰਜਾਬ | 1480 | 1651 | 12% |
ਹਰਿਆਣਾ | 5928 | 7310 | 23% |
ਹਿਮਾਚਲ | 657 | 691 | 05% |
ਚੰਡੀਗੜ੍ਹ | 178 | 188 | 05% |
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।