ਅਕਤੂਬਰ ’ਚ ਕੋਰ ਸੈਕਟਰ ਦੀ ਵਾਧਾ ਦਰ 3.1 ਫੀਸਦੀ ਰਹੀ
Saturday, Nov 30, 2024 - 06:13 PM (IST)
ਨਵੀਂ ਦਿੱਲੀ - ਅਕਤੂਬਰ 2024 ਵਿੱਚ ਅੱਠ ਮੁੱਖ ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ 3.1 ਫੀਸਦੀ ਦੀ ਗਿਰਾਵਟ ਆਈ। ਪਿਛਲੇ ਸਾਲ ਇਸੇ ਮਹੀਨੇ ਇਹ 12.7 ਫੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਅਕਤੂਬਰ 2024 ਦੀ ਵਿਕਾਸ ਦਰ, ਹਾਲਾਂਕਿ, ਪਿਛਲੇ ਮਹੀਨੇ ਸਤੰਬਰ 2024 ’ਚ ਦਰਜ ਕੀਤੀ ਗਈ 2.4 ਫੀਸਦੀ ਨਾਲੋਂ ਵੱਧ ਹੈ।
ਇਹ ਵੀ ਪੜ੍ਹੋ : Google ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਮਿਲਣ ਤੋਂ ਬਾਅਦ CCI ਨੇ ਦਿੱਤੇ ਜਾਂਚ ਦੇ ਆਦੇਸ਼
ਅਕਤੂਬਰ 'ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ 'ਚ ਕਮੀ ਆਈ ਹੈ। ਕੋਲਾ, ਖਾਦ, ਸਟੀਲ, ਸੀਮਿੰਟ ਅਤੇ ਬਿਜਲੀ ਦੇ ਉਤਪਾਦਨ ’ਚ ਵਾਧਾ ਲੜੀਵਾਰ 7.8 ਫੀਸਦੀ, 0.4 ਫੀਸਦੀ, 4.2 ਫੀਸਦੀ ਅਤੇ 0.6 ਫੀਸਦੀ ਰਿਹਾ। ਪਿਛਲੇ ਸਾਲ ਅਕਤੂਬਰ 'ਚ ਇਹ ਅੰਕੜੇ ਲੜੀਵਾਰ 18.4 ਫੀਸਦੀ, 5.3 ਫੀਸਦੀ, 16.9 ਫੀਸਦੀ ਤੇ 20.4 ਫੀਸਦੀ ਸਨ। ਸਮੀਖਿਆ ਅਧੀਨ ਮਹੀਨੇ 'ਚ ਰਿਫਾਇਨਰੀ ਉਤਪਾਦਾਂ ਦਾ ਉਤਪਾਦਨ 5.2 ਫੀਸਦੀ ਵਧਿਆ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ OTP , ਕ੍ਰੈਡਿਟ ਕਾਰਡ ਸਮੇਤ ਕਈ ਹੋਰ ਨਿਯਮਾਂ ਚ ਹੋਣ ਜਾ ਰਹੇ ਵੱਡੇ ਬਦਲਾਅ
ਮੁੱਖ ਬੁਨਿਆਦੀ ਢਾਂਚੇ ਦੇ ਖੇਤਰਾਂ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਦੀ ਵਿਕਾਸ ਦਰ ਚਾਲੂ ਵਿੱਤੀ ਸਾਲ ਵਿੱਚ ਅਪ੍ਰੈਲ-ਅਕਤੂਬਰ ਦੌਰਾਨ 4.1 ਫੀਸਦੀ ਰਹੀ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 8.8 ਫੀਸਦੀ ਸੀ। ਇਹ ਅੱਠ ਮੁੱਖ ਬੁਨਿਆਦੀ ਢਾਂਚਾ ਸੈਕਟਰ ਉਦਯੋਗਿਕ ਉਤਪਾਦਨ ਦੇ ਸੂਚਕਾਂਕ (IIP) ’ਚ 40.27 ਫੀਸਦੀ ਯੋਗਦਾਨ ਪਾਉਂਦੇ ਹਨ।
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਇਹ ਵੀ ਪੜ੍ਹੋ : ਵਿਦੇਸ਼ਾਂ ਵਿਚ ਭਾਰਤੀਆਂ ਨੇ ਲੁਕਾ ਕੇ ਰੱਖੇ ਹਨ ਕਰੋੜਾਂ ਰੁਪਏ, ਇਨਕਮ ਟੈਕਸ ਜਾਂਚ 'ਚ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8