ਹਰੇ ਚਾਰੇ ਤੋਂ ਇਸ ਤਰ੍ਹਾਂ ਬਣਦੈ ਚਿੱਟਾ ਜ਼ਹਿਰ!

11/12/2018 4:13:16 PM

ਚੰਡੀਗੜ੍ਹ — ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ(GADVASU) ਲੁਧਿਆਣੇ ਦੇ ਮਾਹਰਾਂ ਨੇ ਅਧਿਐਨ ਕਰਕੇ ਖੁਲਾਸਾ ਕੀਤਾ ਹੈ ਕਿ ਘਰਾਂ ਵਿਚ ਪਹੁੰਚਣ ਵਾਲੇ ਦੁੱਧ ਵਿਚ ਕੀਟਨਾਸ਼ਕ ਹੋ ਸਕਦੇ ਹਨ।

ਦੁੱਧ ਵਿਚੋਂ ਕੀਟਨਾਸ਼ਕ ਮਿਲਣ ਤੋਂ ਬਾਅਦ ਵਿਭਾਗ ਨੇ ਡੇਅਰੀ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਚਾਰੇ ਅਤੇ ਦੁੱਧ ਵਿਚ ਕੀਟਨਾਸ਼ਕਾਂ ਦੀ ਮੌਜੂਦਗੀ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਨ ਲਈ ਪੰਜਾਬ ਦੀਆਂ 55 ਡੇਅਰੀਆਂ ਵਿਚ ਜਾਨਵਰਾਂ ਨੂੰ ਦਿੱਤੇ ਜਾਣ ਵਾਲੇ ਫੀਡ, ਚਾਰੇ, ਪਾਣੀ ਅਤੇ ਦੁੱਧ ਦੇ ਨਮੂਨੇ ਇਕੱਠੇ ਕੀਤੇ । 
ਇਨ੍ਹਾਂ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਹੈਰਾਨੀਜਨਕ ਸਿੱਟੇ ਨਿਕਲੇ, ਨਮੂਨਿਆਂ 'ਚ ਔਰਗੈਨੋਕਲੋਰੀਨ ਕੀਟਨਾਸ਼ਕ(OCPs), ਸਿੰਥੈਟਿਕ ਪਾਈਰੇਥਰੋਇਡਜ਼(SPs) ਅਤੇ ਔਰਗੈਨੋਫਾਸਫੋਰਸ ਕੀਟਨਾਸ਼ਕਾਂ(OPs) ਦੀ ਮੌਜੂਦਗੀ ਦੇਖੀ ਗਈ, ਜਿਹੜੀ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੀ ਹੈ।

ਜਰਨਲ ਆਫ ਐਨੀਮਲ ਐਂਡ ਫੀਡ ਸਾਇੰਸਿਜ਼ ਵਿਚ ਛਾਪੀ ਗਈ ਰਿਪੋਰਟ ਮੁਤਾਬਕ ਇਹ ਸਿੱਟਾ ਕੱਢਿਆ ਗਿਆ ਕਿ ਚਾਰੇ 'ਚ ਮੌਜੂਦ ਕੀਟਨਾਸ਼ਕ ਪਸ਼ੂਆਂ ਦੇ ਜ਼ਰੀਏ ਉਨ੍ਹਾਂ ਦੇ ਦੁੱਧ ਵਿਚ ਘੁੱਲ ਜਾਂਦੇ ਹਨ ਅਤੇ ਦੁੱਧ ਦੇ ਜ਼ਰੀਏ ਘਰ-ਘਰ ਪਹੁੰਚ ਰਹੇ ਹਨ।

ਦੁੱਧ ਵਿਚ ਮੌਜੂਦ ਸਭ ਤੋਂ ਜ਼ਿਆਦਾ ਕੀਟਨਾਸ਼ਕ ਮੁੱਖ ਤੌਰ 'ਤੇ ਓਰਗੈਨੋਫੋਸਫੇਟ ਕੀਟਸਾਈਡ ਕਲੋਰਪੀਰੀਫੋਸ ਸੀ। ਇਹ 55 ਨਮੂਨਿਆਂ ਵਿਚੋਂ 6 'ਚ ਘੱਟੋ-ਘੱਟ(10.1%) ਸੀ, ਇਸ ਤੋਂ ਬਾਅਦ ਸਿੰਥੈਟਿਕ ਪਾਇਰੇਥਰੋਡ (9.1%), ਕੀਟਨਾਸ਼ਕ ਐਂਡੋਸਫਲਨ ਸੈਲਫੇਟ (7.3%), ਡੀਡੀਈ (5.4%), ਨੈਤੀਨ (5.4%) ਲਿਂਟੇਨ (3.6%), ਫੇਨਵਲੇਰੇਟ (3.6%) ਅਤੇ ਮਲੇਥੇਓਨ (1.85%) ਦਾ ਨੰਬਰ ਆਉਂਦਾ ਹੈ।

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਅਤੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਵਲੋਂ ਵੱਧ ਤੋਂ ਵਧ ਤੈਅ ਕੀਤੇ ਗਏ ਮਾਨਕਾਂ(MRL) ਦੇ ਅਧਾਰ 'ਤੇ ਦੁੱਧ 'ਚ ਕੀਟਨਾਸ਼ਕਾਂ ਦਾ ਪੱਧਰ ਘੱਟ ਸੀ। ਇਸ ਦੌਰਾਨ ਕੁਝ ਨਮੂਨਿਆਂ ਵਿਚੋਂ MRL ਦਾ ਪੱਧਰ ਵਧ ਮਿਲਿਆ ਅਤੇ ਤਿੰਨ ਨਮੂਨਿਆਂ ਵਿਚੋਂ ਡੀ.ਡੀ.ਟੀ. ਦਾ ਪੱਧਰ ਵਧ ਮਿਲਿਆ। 

12 ਅਜਿਹੇ ਖੇਤਾਂ ਦਾ ਮੁਆਇਨਾਂ ਕੀਤਾ ਗਿਆ ਜਿਥੋਂ ਪਸ਼ੂਆਂ ਨੂੰ ਚਾਰਾ ਦਿੱਤਾ ਜਾਂਦਾ ਸੀ। ਜਾਂਚ ਦੌਰਾਨ ਖੇਤਾਂ 'ਚ ਉਗਾਏ ਗਏ ਚਾਰੇ, ਪਸ਼ੂਆਂ ਅਤੇ ਦੁੱਧ ਵਿਚ ਕੀਟਨਾਸ਼ਕ ਦੀ ਮੌਜੂਦਗੀ ਦੇਖੀ ਗਈ। 

 

 

 

 


Related News