ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ, ਇਨ੍ਹਾਂ 102 ਵਸਤੂਆਂ ਦੀ ਦਰਾਮਦ ਘਟਾਉਣ ਦੇ ਦਿੱਤੇ ਨਿਰਦੇਸ਼

Thursday, Nov 11, 2021 - 11:01 AM (IST)

ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ, ਇਨ੍ਹਾਂ 102 ਵਸਤੂਆਂ ਦੀ ਦਰਾਮਦ ਘਟਾਉਣ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਵਪਾਰ ਮੰਤਰਾਲਾ ਨੇ ਵਧੇਰੇ ਮਾਤਰਾ ’ਚ ਦਰਾਮਦ ਵਾਲੇ 102 ਉਤਪਾਦਾਂ ਦੀ ਸੂਚੀ ਜਾਰੀ ਕਰਦੇ ਹੋਏ ਸਬੰਧਤ ਮੰਤਰਾਲਿਆਂ ਨੂੰ ਇਨ੍ਹਾਂ ਦੀ ਦਰਾਮਦ ’ਚ ਕਮੀ ਲਿਆਉਣ ਦੀ ਦਿਸ਼ਾ ’ਚ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਰੇਲੂ ਪੱਧਰ ’ਤੇ ਇਨ੍ਹਾਂ ਉਤਪਾਦਾਂ ਦੀ ਸਮਰੱਥਾ ਨੂੰ ਵਧਾ ਕੇ ਦਰਾਮਦ ’ਤੇ ਨਿਰਭਰਤਾ ਘੱਟ ਕੀਤੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਉਤਪਾਦਾਂ ਨਾਲ ਸਬੰਧਤ ਮੰਤਰਾਲਿਆਂ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਕੋਕਿੰਗ ਕੋਲਾ, ਕੁੱਝ ਮਸ਼ੀਨਰੀ ਉਪਕਰਨ, ਰਸਾਇਣ ਅਤੇ ਡਿਜੀਟਲ ਕੈਮਰਾ ਸ਼ਾਮਲ ਹਨ।

ਇਹ ਵੀ ਪੜ੍ਹੋ : Nykaa ਦੀ ਸੰਸਥਾਪਕ ਫਾਲਗੁਨੀ ਨਾਇਰ ਬਣੀ ਭਾਰਤ ਦੀ ਸਭ ਤੋਂ ਅਮੀਰ Self-made ਮਹਿਲਾ ਅਰਬਪਤੀ

ਇਕ ਵਿਸ਼ਲੇਸ਼ਣ ਮੁਤਾਬਕ ਇਨ੍ਹਾਂ ਉਤਪਾਦਾਂ ਦੀ ਦਰਾਮਦ ’ਚ ਲਗਾਤਾਰ ਬੜ੍ਹਤ ਦਾ ਰੁਝਾਨ ਵੀ ਦੇਖਿਆ ਗਿਆ ਹੈ। ਲੰਮੇ ਸਮੇਂ ਤੱਕ ਇਹ ਉਤਪਾਦ ਦਰਾਮਦ ’ਚ ਉੱਚੀ ਹਿੱਸੇਦਾਰੀ ਰੱਖਦੇ ਰਹੇ ਹਨ। ਮਾਰਚ-ਅਗਸਤ 2021 ਦੀ ਮਿਆਦ ’ਚ ਹੀ ਇਨ੍ਹਾਂ 102 ਉਤਪਾਦਾਂ ਦੀ ਦਰਾਮਦ ’ਚ ਕੁੱਲ ਹਿੱਸਾ 57.66 ਫੀਸਦੀ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਉਤਾਪਾਦਾਂ ਦਾ ਘਰੇਲੂ ਪੱਧਰ ’ਤੇ ਉਤਪਾਦਨ ਵਧਾਉਣ ਦੇ ਮੌਕੇ ਹਨ। ਇਸ ਲਈ ਵਪਾਰ ਮੰਤਰਾਲਾ ਨੇ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਤੁਰੰਤ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ। ਇਸ ਸੂਚੀ ’ਚ ਸ਼ਾਮਲ 102 ਉਤਪਾਦਾਂ ’ਚੋਂ 18 ਉਤਪਾਦਾਂ ਦੀ ਦਰਾਮਦ ’ਚ ਹਿੱਸੇਦਾਰੀ ਵਧੇਰੇ ਹੋਣ ਦੇ ਨਾਲ ਉਨ੍ਹਾਂ ਦੀ ਉੱਚ ਦਰਾਮਦ ਵਾਧਾ ਦਰ ਵੀ ਰਹੀ ਹੈ। ਇਨ੍ਹਾਂ ’ਚ ਸੋਨਾ, ਪਾਮ ਆਇਲ, ਇੰਟੀਗ੍ਰੇਟੇਡ ਸਰਕਿਟ (ਆਈ. ਸੀ.), ਨਿੱਜੀ ਕੰਪਿਊਟਰ, ਯੂਰੀਆ, ਸਟੇਨਲੈੱਸ ਸਟੀਲ ਟੁਕੜਾ, ਰਿਫਾਇੰਡ ਕਾਪਰ, ਕੈਮਰਾ, ਸੂਰਜਮੁਖੀ ਤੇਲ ਅਤੇ ਫਾਸਫੋਰਿਕ ਐਸਿਡ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀ ਪਛਾਣ ਕਰਨ ਦਾ ਮੁੱਖ ਟੀਚਾ ਇਹ ਹੈ ਕਿ ਇਨ੍ਹਾਂ ’ਤੇ ਦਰਾਮਦ ਨਿਰਭਰਤਾ ਘੱਟ ਕਰਨ ਦੀ ਦਿਸ਼ਾ ’ਚ ਕਦਮ ਚੁੱਕੇ ਜਾਣ।

ਇਹ ਵੀ ਪੜ੍ਹੋ : Spicejet ਦੇ ਯਾਤਰੀ ਹੁਣ ਕਿਸ਼ਤਾਂ 'ਚ ਕਰ ਸਕਣਗੇ ਟਿਕਟਾਂ ਦਾ ਭੁਗਤਾਨ, ਜਾਣੋ ਕੀ ਹੈ ਸਕੀਮ

ਅਧਿਕਾਰੀ ਨੇ ਕਿਹਾ ਕਿ ਅੰਕੜੇ ਵੀ ਇਹੀ ਦੱਸਦੇ ਹਨ ਕਿ ਇਨ੍ਹਾਂ ਉਤਪਾਦਾਂ ਦੀ ਦਰਾਮਦ ਲਈ ਮੰਗ ਹਰ ਸਮੇਂ ਬਣੀ ਰਹਿੰਦੀ ਹੈ। ਅਜਿਹੀ ਸਥਿਤੀ ’ਚ ਘਰੇਲੂ ਅਰਥਵਿਵਸਥਾ ’ਚ ਇਨ੍ਹਾਂ ਦੀਆਂ ਸਪਲਾਈ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੈ।

ਵਪਾਰ ਮੰਤਰਾਲਾ ਨੇ ਇਨ੍ਹਾਂ ਉਤਪਾਦਾਂ ਦੀ ਸੂਚੀ ਉਦਯੋਗ ਮੰਤਰਾਲਾ, ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰਾਨਿਕਸ, ਖਾਨ ਮੰਤਰਾਲਾ, ਭਾਰੀ ਉਦਯੋਗ, ਦਵਾਈ, ਇਸਪਾਤ, ਤੇਲ ਅਤੇ ਕੁਦਰਤੀ ਗੈਸ, ਖਾਦ, ਦੂਰਸੰਚਾਰ, ਸ਼ਿਪਿੰਗ, ਫੂਡ ਪ੍ਰੋਸੈਸਿੰਗ ਅਤੇ ਕੱਪੜਾ ਮੰਤਰਾਲਿਆਂ ਨਾਲ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News