ਵੱਡੀ ਖਬਰ ! ਚੀਨ ਦਾ ਸਫਰ ਕਰ ਚੁੱਕੇ ਲੋਕਾਂ ਦਾ ਭਾਰਤ 'ਚ ਦਾਖਲਾ ਬੰਦ

02/09/2020 1:17:07 PM

ਨਵੀਂ ਦਿੱਲੀ— ਚੀਨ 'ਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 800 ਨੂੰ ਪਾਰ ਕਰ ਗਈ ਹੈ। ਇਸ ਗੰਭੀਰ ਸੰਕਟ ਨੂੰ ਦੇਖਦੇ ਹੋਏ ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਤੋਂ ਆਉਣ ਵਾਲੇ ਵਿਦੇਸ਼ੀ ਲੋਕਾਂ 'ਤੇ ਰੋਕ ਲਗਾ ਦਿੱਤੀ ਹੈ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਇਕ ਸਰਕੂਲਰ 'ਚ ਕਿਹਾ ਹੈ ਕਿ 15 ਜਨਵਰੀ ਨੂੰ ਜਾਂ ਇਸ ਤੋਂ ਬਾਅਦ ਚੀਨ ਦਾ ਦੌਰਾ ਕਰ ਚੁੱਕੇ ਵਿਦੇਸ਼ੀ ਲੋਕਾਂ ਨੂੰ ਭਾਰਤ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਹਵਾਈ ਮਾਰਗ ਹੀ ਨਹੀਂ ਸਗੋਂ ਇੰਡੋ-ਨੇਪਾਲ, ਇੰਡੋ-ਭੂਟਾਨ, ਇੰਡੋ-ਬੰਗਲਾਦੇਸ਼, ਇੰਡੋ-ਮਿਆਂਮਾਰ ਜ਼ਮੀਨੀ ਸਰੱਹਦਾਂ ਰਾਹੀਂ ਤੇ ਸਮੁੰਦਰੀ ਬੰਦਰਗਾਹਾਂ ਜ਼ਰੀਏ ਵੀ ਭਾਰਤ 'ਚ ਇਨ੍ਹਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਉੱਥੇ ਹੀ, ਚੀਨੀ ਨਾਗਰਿਕਾਂ ਨੂੰ 5 ਫਰਵਰੀ ਤੋਂ ਪਹਿਲਾਂ ਜਾਰੀ ਕੀਤੇ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਨਾਲ ਸੈਸਪੈਂਡ ਕਰ ਦਿੱਤੇ ਗਏ ਹਨ। ਡਾਇਰੈਕਟੋਰੇਟ ਜਨਰਲ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ। ਕੋਰੋਨਾਵਾਇਰਸ ਕਾਰਨ ਹੁਣ ਤੱਕ 813 ਲੋਕਾਂ ਦੀ ਮੌਤ ਹੋ ਗਈ ਹੈ। ਦਿਨੋਂ-ਦਿਨ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਵਾਇਰਲ ਹੋਣ ਕਾਰਨ ਵਿਸ਼ਵ ਪੱਧਰ 'ਤੇ 37,500 ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ। ਭਾਰਤ ਸਮੇਤ ਦੁਨੀਆ ਭਰ ਦੇ 24 ਦੇਸ਼ਾਂ 'ਚ ਇਹ ਪੈਰ ਪਸਾਰ ਚੁੱਕਾ ਹੈ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ► ਯੂਰਪ ਦੀ ਸੈਰ ਲਈ ਹੁਣ ਮਹਿੰਗਾ ਮਿਲੇਗਾ ਵੀਜ਼ਾ ► ਬਾਜ਼ਾਰ 'ਚੋਂ ਬਾਹਰ ਹੋ ਸਕਦੇ ਨੇ 2000 ਦੇ ਨੋਟ? ATM 'ਚ ਨਾ ਪਾਉਣ ਦੇ ਨਿਰਦੇਸ਼  ►ਨੌਕਰੀ ਵਾਲੀ ਕੰਪਨੀ 'ਚ ਨਾ ਦਿੱਤਾ ਪੈਨ ਤਾਂ ਇੰਨੀ ਕੱਟ ਜਾਵੇਗੀ ਤਨਖਾਹ ►ਲਗਾਤਾਰ 5 ਦਿਨ ATMs 'ਚ ਰਹਿ ਸਕਦਾ ਹੋ 'ਸੋਕਾ', ਜਾਣੋ ਕੀ ਹੈ ਵਜ੍ਹਾ ► ਗੱਡੀ ਦਾ ਇਕ ਵਾਰ ਹੈ ਚੁੱਕਾ ਹੈ ਚਾਲਾਨ ਤਾਂ ਦੂਜੀ-ਤੀਜੀ ਵਾਰ ਹੋਣ 'ਤੇ ਇੰਸ਼ੋਰੈਂਸ ਪੈ ਜਾਵੇਗੀ ਮਹਿੰਗੀ


Related News