256 ਜਿਲ੍ਹਿਆਂ ''ਚ ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਲਾਗੂ, ਵਿਆਪਕ ਪੱਧਰ ''ਤੇ ਲਾਗੂ ਕਰਨ ਦੀ ਯੋਜਨਾ : ਸਰਕਾਰ
Monday, Dec 27, 2021 - 05:07 PM (IST)
ਨਵੀਂ ਦਿੱਲੀ - ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਦੇਸ਼ ਦੇ 256 ਜ਼ਿਲ੍ਹਿਆਂ ਵਿਚ ਸੋਨੇ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਲਾਗੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਨੂੰ ਦੇਸ਼ ਦੇ ਬਾਕੀ ਜ਼ਿਲ੍ਹਿਆਂ ਵਿਚ ਵੀ ਲਾਗੂ ਕਰਨ ਦੀ ਯੋਜਨਾ ਤਿਆਰ ਹੈ। ਹਾਲਮਾਰਕਿੰਗ ਇਕ ਗੁਣਵੱਤਾ ਪ੍ਰਮਾਣਪੱਤਰ ਹੈ, ਜਿਸ ਨੂੰ ਦੇਸ਼ ਦੇ 256 ਜ਼ਿਲ੍ਹਿਆਂ ਵਿਚ 23 ਜੂਨ 2021 ਤੋਂ 14,18 ਅਤੇ 22 ਕੈਰੇਟ ਸੋਨੇ ਦੇ ਗਹਿਣਿਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ 26 ਜ਼ਿਲ੍ਹਿਆਂ ਵਿਚ ਘੱਟੋ-ਘੱਟ ਇਕ ਹਾਲਮਾਰਕਿੰਗ ਕੇਂਦਰ ਮੌਜੂਦ ਹੈ।
ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ
ਮੰਤਰਾਲੇ ਨੇ ਮੰਤਰੀ ਮੰਡਲ ਲਈ ਤਿਆਰ ਆਪਣੀ ਮਹੀਨਾਵਾਰ ਰਿਪੋਰਟ 'ਚ ਕਿਹਾ, 'ਕੁੱਲ ਮਿਲਾ ਕੇ ਲਾਜ਼ਮੀ ਹਾਲਮਾਰਕਿੰਗ ਸੁਚਾਰੂ ਰੂਪ ਨਾਲ ਚਲ ਰਹੀ ਹੈ ਅਤੇ ਇਸ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆ ਵਿਚ ਲਾਗੂ ਕਰਨ ਦੀ ਪ੍ਰਕਿਰਿਆ ਜਾਰੀ ਹੈ।' ਲਾਜ਼ਮੀ ਹਾਲਮਾਰਕਿੰਗ ਦੀ ਸ਼ੁਰੂਆਤ ਤੋਂ ਬਾਅਦ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਨਾਲ ਰਜਿਸਟਰਡ ਗਹਿਣਿਆਂ ਦੇ ਡੀਲਰਾਂ ਦੀ ਗਿਣਤੀ ਲਗਭਗ ਚਾਰ ਗੁਣਾ ਹੋ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ 1.27 ਲੱਖ ਗਹਿਣਿਆਂ ਨੇ ਹਾਲਮਾਰਕ ਵਾਲੇ ਗਹਿਣਿਆਂ ਨੂੰ ਵੇਚਣ ਲਈ ਬੀਆਈਐਸ ਨਾਲ ਰਜਿਸਟਰ ਕੀਤਾ ਹੈ ਅਤੇ ਦੇਸ਼ ਵਿੱਚ 976 ਬੀਆਈਐਸ ਮਾਨਤਾ ਪ੍ਰਾਪਤ ਏਐਚਸੀ ਕੰਮ ਕਰ ਰਹੇ ਹਨ। ਦੇਸ਼ ਵਿੱਚ ਆਟੋਮੇਸ਼ਨ ਸਾਫਟਵੇਅਰ ਦੀ ਸ਼ੁਰੂਆਤ ਤੋਂ ਬਾਅਦ ਪੰਜ ਮਹੀਨਿਆਂ ਵਿੱਚ ਲਗਭਗ 4.5 ਕਰੋੜ ਗਹਿਣਿਆਂ ਦੀ ਹਾਲਮਾਰਕਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਨਵਰੀ 'ਚ 16 ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।