ਸਰਕਾਰ ਨੂੰ ਸ਼ੇਅਰ ਦੇ ਕੇ 4ਜੀ ਸਪੈਕਟਰਮ ਚਾਹੁੰਦੀ ਹੈ BSNL
Sunday, Dec 24, 2017 - 06:50 PM (IST)

ਨਵੀਂ ਦਿੱਲੀ—ਆਪਣੀ 4ਜੀ ਸੇਵਾਵਾਂ ਦੀ ਸ਼ੁਰੂਆਤ ਤੋਂ ਪਹਿਲੇ ਜਨਤਕ ਖੇਤਰ ਦੀ ਬੀ.ਐੱਸ.ਐੱਨ.ਐੱਲ.2100 ਮੈਗਾਹਟਰਜ਼ ਬੈਂਡ 'ਚ 5 ਮੈਗਾਹਟਰਜ਼ ਸਪੈਕਟਰਮ ਦੀ ਮੰਗ ਕਰ ਰਹੀ ਹੈ ਅਤੇ ਉਹ ਇਸ ਦਾ ਭੁਗਤਾਨ ਸਰਕਾਰ ਨੂੰ ਜ਼ਿਆਦਾ ਇਕਵਟੀ ਦੀ ਪੇਸ਼ਕਸ਼ ਦੇ ਰੂਪ 'ਚ ਕਰਨਾ ਚਾਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਸੰਚਾਰ ਨਿਗਮ ਲਿਮਟਿਡ ਦੇ 2100 ਮੈਗਾਹਟਰਜ਼ ਬੈਂਡ 'ਚ ਜ਼ਿਆਦਾ ਸਪੈਕਟਰਮ ਦਾ ਦੇਸ਼ ਭਰ 'ਚ ਐੱਲ.ਟੀ.ਈ. ਦੇ ਜ਼ਰੀਏ 4ਜੀ ਸੇਵਾਵਾਂ ਦੀ ਸ਼ੁਰੂਆਤ ਲਈ ਮਹੱਤਵਪੂਰਨ ਹੈ।
ਬੀ.ਐੱਸ.ਐੱਨ. ਦੇ ਨਿਰਦੇਸ਼ਕ ਮੰਡਲ ਨੇ 21 ਦਸੰਬਰ ਨੂੰ ਪਰਿਯੋਜਨਾ ਰਪਟ (ਡੀ.ਪੀ.ਆਰ.) ਨੂੰ ਮੰਜ਼ੂਰੀ ਦਿੱਤੀ, ਜਿਸ 'ਚ ਪੂੰਜੀ ਨਾਲ ਨਾਲ ਅਖਿਲ ਭਾਰਤੀ ਸੈਂਸ਼ਨ 'ਤੇ 4ਜੀ ਸੇਵਾ ਦੀ ਸ਼ੁਰੂਆਤ ਲਈ ਜ਼ਰੂਰੀ ਸਪੈਕਟਰਮ ਦਾ ਮੁੱਦਾ ਵੀ ਸ਼ਾਮਲ ਹੈ। ਕੰਪਨੀ ਕੋਲ ਇਸ ਸਮੇਂ 2100 ਮੈਗਾਹਟਰਜ਼ 'ਚ 5 ਮੈਗਾਹਟਰਜ਼ ਸਪੈਕਰਟਮ ਹੈ ਜੋ ਕਿ 4 ਜੀ ਸੇਵਾਵਾਂ ਦੀ ਸੁਰੂਆਤ ਲਈ ਕਾਫੀ ਹੈ। ਦੇਸ਼ ਭਰ 'ਚ ਇਸ ਸੇਵਾ ਦੇ ਵਿਸਤਾਰ ਲਈ ਉਸ ਨੂੰ ਜ਼ਿਆਦਾਤਰ 5 ਮੈਗਾਹਟਰਜ਼ ਸਪੈਕਟਰਮ ਦੀ ਜ਼ਰੂਰਤ ਹੋਵੇਗੀ। ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਬੋਰਡ ਨੇ ਡੀ.ਪੀ.ਆਰ. ਨੂੰ ਮੰਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਸਰਕਾਰ ਕੋਲ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਤਹਿਤ ਕੰਪਨੀ ਰਾਜਸਥਾਨ ਤੋਂ ਇਲਾਵਾ ਸਾਰੇ ਸਰਕਲਸ 'ਚ 2100 ਮੈਗਾਹਟਰਜ਼ 'ਚ ਸਪੈਕਟਰਮ ਦੀ ਮੰਗ ਰਹੀ ਹੈ ਜਿਸ ਦੀ ਕੁਲ ਲਾਗਤ ਲਗਭਗ 9,600 ਕਰੋੜ ਰੁਪਏ ਹੋਵੇਗੀ। ਕੰਪਨੀ ਚਾਹੁੰਦੀ ਹੈ ਕਿ ਉਸ ਨੂੰ ਇਸ 'ਚ ਅੱਧੀ ਰਾਸ਼ੀ ਦਾ ਭੁਗਤਾਨ ਇਕਵਟੀ ਦੇ ਰੂਪ 'ਚ ਕਰਨ ਦੀ ਅਨੁਮਤਿ ਦਿੱਤੀ ਜਾਵੇ। ਸ਼੍ਰੀਵਾਸਤਵ ਨੇ 4ਜੀ ਪਰਿਯੋਜਨਾ ਦੇ ਬਾਰੇ 'ਚ ਕਿਹਾ ਕਿ ਅਸੀਂ ਕੇਵਲ ਸਪੈਕਟਰਮ ਲਈ ਹੀ ਸਰਕਾਰ ਤੋਂ ਵਿੱਤੀ ਮਦਦ ਚਾਹੁੰਦੇ ਹਨ। ਬੀ.ਐੱਸ.ਐੱਨ.ਐੱਲ. ਦੇ 10 ਕਰੋੜ ਗਾਹਕ ਹਨ ਅਤੇ ਉਸ ਨੂੰ ਉਮੀਦ ਹੈ ਕਿ ਪ੍ਰਸਤਾਵਿਤ ਐੱਲ.ਟੀ.ਈ. ਆਧਾਰਿਤ 4ਜੀ ਸੇਵਾਵਾਂ ਤੋਂ ਗਾਹਕਾਂ ਨੂੰ ਉਸ ਦੀ ਪੇਸ਼ਕੇਸ਼ ਨੂੰ ਮਜ਼ਬੂਤੀ ਮਿਲੇਗੀ।