ਜਨਧਨ ਖਾਤਿਆਂ 'ਚ ਸਰਕਾਰ ਨੇ ਪਾਈ ਪਹਿਲੀ ਕਿਸ਼ਤ, 4 ਕਰੋੜ ਔਰਤਾਂ ਨੂੰ ਮਿਲਿਆ ਲਾਭ

Friday, Apr 03, 2020 - 08:16 PM (IST)

ਜਨਧਨ ਖਾਤਿਆਂ 'ਚ ਸਰਕਾਰ ਨੇ ਪਾਈ ਪਹਿਲੀ ਕਿਸ਼ਤ, 4 ਕਰੋੜ ਔਰਤਾਂ ਨੂੰ ਮਿਲਿਆ ਲਾਭ

ਨਵੀਂ ਦਿੱਲੀ — ਕੇਂਦਰ ਨੇ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ ਰਾਸ਼ਟਰ ਵਿਆਪੀ ਲਾਕਡਾਊਨ ਨੂੰ ਦੇਖਦੇ ਹੋਏ ਦੇਸ਼ ਦੀ 4.07 ਕਰੋੜ ਗਰੀਬ ਔਰਤਾਂ ਦੇ ਜਨਧਨ ਖਾਤੇ 'ਚ ਰਾਹਤ ਪੈਕੇਜ ਦੇ ਰੂਪ 'ਚ ਸ਼ੁੱਕਰਵਾਰ ਨੂੰ 500-500 ਰੁਪਏ ਦੀ ਪਹਿਲੀ ਕਿਸ਼ਤ ਜਮਾਂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦਿਹਾਤੀ ਵਿਕਾਸ ਮੰਤਰਾਲਾ ਵਲੋਂ ਜਾਰੀ ਰਾਸ਼ੀ ਅਪ੍ਰੈਲ ਦੇ ਹਮਲੇ ਹਫਤੇ ਦੇ ਅੰਤ ਤਕ ਔਰਤਾਂ ਦੇ 20.39 ਕਰੋੜ ਤੋਂ ਜ਼ਿਆਦਾ ਜਨਧਨ ਖਾਤਿਆਂ 'ਚ ਜਮਾਂ ਕਰਵਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ 21 ਦਿਨਾਂ ਦੇ ਲਾਕਡਾਊਨ ਨੂੰ ਦੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 26 ਮਾਰਚ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਜੋਯਨਾ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਉਨ੍ਹਾਂ ਨੇ ਅਪ੍ਰੈਲ ਤੋਂ ਅਗਲੇ ਤਿੰਨ ਮਹੀਨੇ ਤਕ 500-500 ਰੁਪਏ ਦੀ ਸਹਾਇਤਾ ਰਾਸ਼ੀ ਜਮਾਂ ਕਰਵਾਉਣ ਦੀ ਜਾਣਕਾਰੀ ਦਿੱਤੀ ਸੀ।

ਮੰਤਰਾਲਾ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ, 'ਦਿਹਾਤੀ ਵਿਕਾਸ ਮੰਤਰਾਲ ਅਪ੍ਰੈਲ ਮਹੀਨੇ ਲਈ ਹਰੇਕ ਮਹਿਲਾ ਦੇ ਪ੍ਰਧਾਨ ਮੰਤਰੀ ਜਨਧਨ ਖਾਤੇ 'ਚ 500 ਰੁਪਏ ਜਮਾਂ ਕਰਨ ਲਈ ਰਾਸ਼ੀ ਜਾਰੀ ਕੀਤੇ ਹਨ ਅਤੇ ਇਹ ਰਾਸ਼ੀ 2 ਅਪ੍ਰੈਲ 2020 ਨੂੰ ਕੁਝ ਖਾਤਿਆਂ 'ਚ ਜਮਾਂ ਕੀਤੀ ਗਈ।' ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ 4.07 ਔਰਤਾਂ ਜਨਧਨ ਖਾਤਿਆਂ 'ਚ ਪਹਿਲੇ ਹਾਂ ਰਾਸ਼ੀ ਜਮਾਂ ਕਰਵਾਈ ਜਾ ਚੁੱਕੀ ਹੈ।


author

Inder Prajapati

Content Editor

Related News