ਮਹਿੰਗਾਈ ’ਤੇ ਕਾਬੂ ਪਾਉਣ ਲਈ ਬਫਰ ਸਟਾਕ ’ਚੋਂ ਅਰਹਰ ਦੀ ਦਾਲ ਦੇਵੇਗੀ ਸਰਕਾਰ

Wednesday, Jun 28, 2023 - 10:13 AM (IST)

ਮਹਿੰਗਾਈ ’ਤੇ ਕਾਬੂ ਪਾਉਣ ਲਈ ਬਫਰ ਸਟਾਕ ’ਚੋਂ ਅਰਹਰ ਦੀ ਦਾਲ ਦੇਵੇਗੀ ਸਰਕਾਰ

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਭਾਰਤੀ ਬਾਜ਼ਾਰ ’ਚ ਇੰਪੋਰਟਰਡ ਸਟਾਕ ਆਉਣ ਤੱਕ ਅਰਹਰ ਦਾਲ ਨੂੰ ਰਾਸ਼ਟਰੀ ਸੁਰੱਖਿਅਤ ਭੰਡਾਰ (ਬਫਰ ਸਟਾਕ) ’ਚੋਂ ਇਕ ਮੁਲਾਂਕਣ ਅਤੇ ਟਾਰਗੈੱਟ ਤਰੀਕੇ ਨਾਲ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਕੇਂਦਰ ਨੇ ਇਹ ਕਦਮ ਖਪਤਕਾਰਾਂ ਨੂੰ ਅਰਹਰ ਦੀ ਦਾਲ ਦੀ ਰਿਆਇਤੀ ਕੀਮਤਾਂ ’ਤੇ ਉਪਲਬਧਤਾ ਵਧਾਉਣ ਲਈ ਉਠਾਇਆ ਹੈ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਇਸ ਸਬੰਧ ਵਿੱਚ ਖੁਰਾਕ ਮੰਤਰਾਲਾ ਨੇ ਕਿਹਾ ਕਿ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਸੰਘ (ਨੈਫੇਡ) ਅਤੇ ਰਾਸ਼ਟਰੀ ਸਹਿਕਾਰੀ ਖਪਤਕਾਰ ਸੰਘ (ਐੱਨ. ਸੀ. ਸੀ. ਐੱਫ.) ਨੂੰ ਪਾਤਰ ਮਿੱਲ ਮਾਲਕਾਂ ਦਰਮਿਆਨ ਆਨਲਾਈਨ ਨਿਲਾਮੀ ਦੇ ਮਾਧਿਅਮ ਰਾਹੀਂ ਅਰਹਰ ਦਾਲ ਦਾ ਨਿਪਟਾਰਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਤਾਂ ਕਿ ਖਪਤਕਾਰਾਂ ਲਈ ਤਿਆਰ ਅਰਹਰ ਦਾਲ ਦੇ ਮੁਹੱਈਆ ਸਟਾਕ ਨੂੰ ਵਧਾਇਆ ਜਾ ਸਕੇ। ਇਸ ਤੋਂ ਪਹਿਲਾਂ ਸਰਕਾਰ ਨੇ ਜਮ੍ਹਾਖੋਰੀ ਅਤੇ ਸੱਟੇਬਾਜ਼ੀ ਨੂੰ ਰੋਕਣ ਅਤੇ ਖਪਤਕਾਰਾਂ ਲਈ ਕੀਮਤ ਆਮ ਵਾਂਗ ਬਣਾਈ ਰੱਖਣ ਲਈ 2 ਜੂਨ ਨੂੰ ਜ਼ਰੂਰੀ ਵਸਤੂ ਐਕਟ, 1955 ਨੂੰ ਲਾਗੂ ਕਰ ਕੇ ਅਰਹਰ ਅਤੇ ਮਾਂਹ ਦੀ ਦਾਲ ਦੇ ਸਟਾਕ ਦੀ ਵੱਧ ਤੋਂ ਵੱਧ ਲਿਮਟ ਲਾਗੂ ਕੀਤੀ ਸੀ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਇਸ ਹੁਕਮ ਦੇ ਤਹਿਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 31 ਅਕਤੂਬਰ ਤੱਕ ਅਰਹਰ ਅਤੇ ਮਾਂਹ ਦੀ ਦਾਲ ਲਈ ਸਟਾਕ ਲਿਮਟ ਨਿਰਧਾਰਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਪ੍ਰਚੂਨ ਬਾਜ਼ਾਰ ’ਚ ਅਰਹਰ ਦਾਲ ਗੁਣਵੱਤਾ ਦੇ ਆਧਾਰ ’ਤੇ 95-110 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਦੀ ਸੀ ਪਰ ਹੁਣ ਇਹ 130-150 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਦਰਅਸਲ ਸਰਕਾਰ ਆਮ ਤੌਰ ’ਤੇ ਐਮਰਜੈਂਸੀ ਸਥਿਤੀ ਅਤੇ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਦਰਮਿਆਨ ਲੋੜਾਂ ਨੂੰ ਸੀਮਤ ਕਰਨ ਲਈ ਬਫਰ ਸਟਾਕ ਰੱਖਦੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ


author

rajwinder kaur

Content Editor

Related News