ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

Wednesday, Nov 15, 2023 - 11:38 AM (IST)

ਨਵੀਂ ਦਿੱਲੀ (ਇੰਟ.)– 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਦਰਮਿਆਨ ਕੇਂਦਰ ਸਰਕਾਰ ਨੇ ਮਹਿੰਗਾਈ ’ਤੇ ‘ਐਕਸ਼ਨ’ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਲੰਬੇ ਸਮੇਂ ਤੋਂ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ ’ਤੇ ਘੇਰ ਰਿਹਾ ਹੈ। ਇਸ ਲਈ ਜਦੋਂ ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ, ਉਦੋਂ ਸਰਕਾਰ ਨੇ ਮੋਬਾਇਲ ਵੈਨ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਸਸਤੀ ਕੀਮਤ ਵਾਲੇ ਗੰਢੇ ਅਤੇ ਟਮਾਟਰ ਵੇਚੇ ਸਨ। ਉੱਥੇ ਹੀ ਅੱਧੀ ਕੀਮਤ ਵਾਲਾ ‘ਭਾਰਤ ਆਟਾ’ ਵੀ ਲਾਂਚ ਕੀਤਾ। ਇਸ ਕੜੀ ’ਚ ਨਵਾਂ ਨਾਂ ‘ਭਾਰਤ ਦਾਲ’ ਹੈ।

ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ

ਦੱਸ ਦੇਈਏ ਕਿ ਕੇਂਦਰ ਸਰਕਾਰ ਹੁਣ ‘ਭਾਰਤ ਦਾਲ’ ਬ੍ਰਾਂਡ ਨਾਂ ਦੇ ਤਹਿਤ ਛੋਲਿਆਂ ਦੀ ਦਾਲ ਦੀ ਵਿਕਰੀ ਕਰ ਰਹੀ ਹੈ। ਇਸ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸਰਕਾਰ ਨੇ ਜੁਲਾਈ ’ਚ ਲਾਂਚ ਕੀਤਾ ਸੀ। ‘ਭਾਰਤ ਦਾਲ’ ਬ੍ਰਾਂਡ ਦੇ ਤਹਿਤ ਇਕ ਕਿਲੋਗ੍ਰਾਮ ਦਾਲ ਨੂੰ 60 ਰੁਪਏ ਦੀ ਪ੍ਰਚੂਨ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਛੇਤੀ ਹੀ ਇਹ ਦੇਸ਼ ਭਰ ਵਿਚ ਮੁਹੱਈਆ ਹੋਵੇਗੀ। ਦਾਲ ਦੀ ਕੀਮਤ ਬਾਜ਼ਾਰ ਦੀ ਕੀਮਤ ਨਾਲੋਂ ਲਗਭਗ ਅੱਧੀ ਹੈ।

ਇਹ ਵੀ ਪੜ੍ਹੋ - ਕੈਨੇਡਾ ਦੇ ਓਂਟਾਰੀਓ 'ਚ ਮੁੜ ਛਾਇਆ ਕੋਰੋਨਾ ਦਾ ਕਹਿਰ, ਮਾਸਕ ਦੀ ਵਰਤੋਂ ਕਰਨ ਦੇ ਜਾਰੀ ਹੋਏ ਆਦੇਸ਼

ਇਨ੍ਹਾਂ ਥਾਵਾਂ ’ਤੇ ਮਿਲ ਰਹੀ ‘ਭਾਰਤ ਦਾਲ’
ਮੌਜੂਦਾ ਸਮੇਂ ’ਚ ‘ਭਾਰਤ ਦਾਲ’ ਨੂੰ ਨੈਸ਼ਨਲ ਐਗਰੀਕਲਚਰ ਕੋ-ਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ ਇੰਡੀਆ (ਨੈਫੇਡ), ਨੈਸ਼ਨਲ ਕੰਜਿਊਮਰਸ ਕੋ-ਆਪ੍ਰੇਟਿਵ ਫੈੱਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ. ਸੀ. ਸੀ. ਐੱਫ.), ਕੇਂਦਰੀ ਭੰਡਾਰ ਅਤੇ ਸਫਲ ਸਟੋਰ ਤੋਂ ਵੇਚਿਆ ਜਾ ਰਿਹਾ ਹੈ। ਸਰਕਾਰ ਮੋਬਾਇਲ ਵੈਨ ਰਾਹੀਂ ਵੀ ਇਸ ਦਾਲ ਦੀ ਵਿਕਰੀ ਕਰ ਰਹੀ ਹੈ, ਇਸ ਨੂੰ ‘ਭਾਰਤ ਆਟਾ’ ਨਾਲ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News