ਸਰਕਾਰ ਨੇ ਸਾਲ 2020-21 'ਚ ਰਿਕਾਰਡ 32 ਕਰੋੜ 98.6 ਲੱਖ ਟਨ ਖੇਤੀਬਾੜੀ ਉਤਪਾਦਾਂ ਦਾ ਅਨੁਮਾਨ ਲਗਾਇਆ
Friday, Jul 16, 2021 - 05:53 PM (IST)
ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.-ਆਈ.ਸੀ.ਏ.ਆਰ.) ਦੇ ਚੇਅਰਮੈਨ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ Indian Council of Agricultural Research ਦੇ 92 ਸਾਲ ਪੂਰੇ ਹੋਣ ਦੇ ਸਮਾਰੋਹ ਮੌਕੇ ਕਿਹਾ ਕਿ ਇਹ ਸੰਸਥਾ ਦੀ ਬਹੁਤ ਵੱਡੀ ਉਪਲੱਬਧੀ ਹੈ। ਖੇਤੀਬਾੜੀ ਖ਼ੇਤਰ ਦੇ ਵਾਧੇ ਅਤੇ ਅਰਥਵਿਵਸਥਾ ਦਾ ਮੁੱਖ ਆਧਾਰ ਖੇਤੀਬਾੜੀ ਹੀ ਹੈ। ਇਸ ਦੇ ਆਸਪਾਸ ਹੀ ਅਰਥਵਿਵਸਥਾ ਦਾ ਚੱਕਰ ਚਲਦਾ ਹੈ ।
ਅਜੋਕੇ ਕੋਵਿਡ ਸੰਕਟ ਸਮੇਤ ਕਈ ਵਿਪਰੀਤ ਹਾਲਤਾਂ ਵਿਚ ਖੇਤੀਬਾੜੀ ਸੈਕਟਰ ਨੇ ਆਪਣੀ ਤਾਕਤ ਦਿਖਾ ਕੇ ਆਪਣੀ ਸਾਰਥਕਤਾ ਨੂੰ ਸਾਬਤ ਕੀਤਾ ਹੈ। ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ, ਕਿਸਾਨਾਂ ਦੀ ਸਖਤ ਮਿਹਨਤ ਅਤੇ ਖੇਤੀ ਵਿਗਿਆਨੀਆਂ ਦਾ ਅਨੌਖਾ ਯੋਗਦਾਨ ਇਸ ਤਰੱਕੀ ਵਿੱਚ ਰਿਹਾ ਹੈ। ਅੱਜ ਭਾਰਤ ਦੁਨੀਆ ਨੂੰ ਅਨਾਜ ਸਪਲਾਈ ਕਰਨ ਦੇ ਸਮਰੱਥ ਹੈ, ਜਦੋਂ ਕਿ ਸਾਡਾ ਦੇਸ਼ ਬਾਗਬਾਨੀ ਦੇ ਖੇਤਰ ਵਿਚ ਪੂਰੀ ਦੁਨੀਆ ਵਿਚ ਪਹਿਲੇ ਨੰਬਰ 'ਤੇ ਹੈ। ਇਹ ਕੰਮ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਉੱਤਮ ਗੁਣਾਂ ਨਾਲ ਪੂਰਾ ਕਰਨ ਦੇ ਟੀਚੇ ਨਾਲ ਕੀਤਾ ਜਾ ਰਿਹਾ ਹੈ। ਸ੍ਰੀ ਤੋਮਰ ਨੇ ਇਸ ਦਿਸ਼ਾ ਵਿੱਚ ਕਮਾਲ ਦਾ ਕੰਮ ਕਰਨ ਲਈ ਖੇਤੀਬਾੜੀ ਵਿਗਿਆਨਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਸੰਸਥਾ ਦੇ ਪਰਿਵਾਰ ਨੂੰ ਸਥਾਪਨਾ ਦਿਵਸ ਦੀ ਵਧਾਈ ਵੀ ਦਿੱਤੀ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਫ਼ਸਲ ਸਾਲ 2020-21(ਜੁਲਾਈ-ਜੂਨ) ਵਿਚ ਦੇਸ਼ ਦਾ ਬਾਗਬਾਨੀ ਉਤਪਾਦਨ ਤਿੰਨ ਫ਼ੀਸਦੀ ਵਧ ਕੇ 32 ਕਰੋੜ 98.6 ਲੱਖ ਟਨ ਹੋਣ ਦਾ ਅਨੁਮਾਨ ਹੈ। ਪਿਛਲੇ ਫ਼ਸਲ ਸਾਲ ਵਿਚ ਬਾਗਬਾਨੀ ਉਤਪਾਦਨ 32 ਕਰੋੜ 4.7 ਲੱਖ ਹੋਇਆ ਸੀ ਮੰਤਰੀ ਨੇ ਕਿਹਾ ਕਿ ਸਾਲ 2020-21 ਲਈ ਬਾਗਬਾਨੀ ਉਤਪਾਦਨ ਜਾ ਦੂਜਾ ਅਗਾਊਂ ਅਨੁਮਾਨ ਸੂਬਿਆਂ ਅਤੇ ਹੋਰ ਸਰਕਾਰੀ ਸਰੋਤਾਂ ਵਾਲੀਆਂ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਬਣਾਇਆ ਗਿਆ ਹੈ।
ਤੋਮਰ ਨੇ ਦੂਜਾ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਕਿਸਾਨੀ ਹਿਤੈਸ਼ੀ ਨੀਤੀਆਂ, ਕਿਸਾਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਵਿਗਿਆਨੀਆਂ ਦੀ ਖੋਜ ਦੇ ਨਤੀਜੇ ਵਜੋਂ ਸਾਲ 2020-21 ਵਿੱਚ 32 ਕਰੋੜ 986 ਲੱਖ ਟਨ ਬਾਗਬਾਨੀ ਫਸਲਾਂ ਦਾ ਉਤਪਾਦਨ ਹੋਇਆ ਸੀ। “ਉਤਪਾਦਨ ਦੇ ਅਨੁਮਾਨ ਹੁਣ ਤੱਕ ਦੇ ਸਭ ਤੋਂ ਵੱਧ ਹਨ।” ਤਾਜ਼ਾ ਅਨੁਮਾਨਾਂ ਅਨੁਸਾਰ, ਫਸਲੀ ਸਾਲ 2020-21 ਵਿਚ ਫਲਾਂ ਦਾ ਉਤਪਾਦਨ 100.27 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਸਾਲ 2019-20 ਵਿਚ 10.208 ਮਿਲੀਅਨ ਟਨ ਸੀ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀ ਮਹਿੰਗਾਈ ’ਤੇ ਲੱਗੇਗੀ ਲਗਾਮ, ਓਪੇਕ ਦੇਸ਼ਾਂ ਅਤੇ ਦੁਬਈ ਦਰਮਿਆਨ ਹੋਏ ਸਮਝੌਤੇ
ਸਬਜ਼ੀਆਂ ਦਾ ਉਤਪਾਦਨ ਪਿਛਲੇ ਸਾਲ ਦੇ 18 ਕਰੋੜ 82.8 ਲੱਖ ਟਨ ਦੇ ਮੁਕਾਬਲੇ ਵਿਚ 19 ਕਰੋੜ 62.7 ਲੱਖ ਟਨ ਹੋਣ ਦਾ ਅਨੁਮਾਨ ਹੈ। ਸਬਜ਼ੀਆਂ ਵਿਚ ਪਿਆਜ਼ ਦਾ ਉਤਪਾਦਨ ਸਾਲ 20200-21 ਵਿਚ ਦੋ ਕਰੋੜ 69.2 ਟਨ ਤੋਂ ਵਧ ਹੋਣ ਦਾ ਅਨੁਮਾਨ ਹੈ ਜਦੋਂਕਿ ਸਾਲ 2019-20 ਵਿਚ ਦੋ ਕਰੋੜ 60.9 ਲੱਖ ਟਨ ਪਿਆਜ਼ ਦਾ ਉਤਪਾਦਨ ਹੋਇਆ ਸੀ। ਇਸੇ ਤਰ੍ਹਾਂ ਆਲੂ ਦਾ ਉਤਪਾਦਨ ਪਿਛਲੇ ਸਾਲ ਦੇ ਚਾਰ ਕਰੋੜ 85.6 ਲੱਖ ਟਨ ਦੇ ਮੁਕਾਬਲੇ ਵਿਚ ਇਸ ਵਾਰ 5 ਕਰੋੜ 36.9 ਲੱਖ ਟਨ ਹੋਣ ਦਾ ਅੰਦਾਜ਼ਾ ਹੈ। ਸਾਲ 2019-20 ਵਿਚ 2 ਕਰੋੜ 5.5 ਲੱਖ ਟਨ ਦੇ ਮੁਕਾਬਲੇ ਸਾਲ 2020-21 ਵਿਚ ਟਮਾਟਰ ਦਾ ਉਤਪਾਦਨ 2.1 ਕਰੋੜ ਟਨ ਹੋਣ ਦੀ ਸੂਚਨਾ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ PNB ਨੇ ਸ਼ੁਰੂ ਕੀਤੀ ਖ਼ਾਸ ਸਹੂਲਤ, ਇਸ ਤਰ੍ਹਾਂ ਹੋਵੇਗਾ ਫ਼ਾਇਦਾ
ਦੂਜੇ ਅੰਦਾਜ਼ੇ ਮੁਤਾਬਕ ਸਾਲ 2020-21 ਵਿਚ ਖ਼ੁਸ਼ਬੂਦਾਰ ਅਤੇ ਔਸ਼ਧੀ ਫ਼ਸਲਾਂ ਦਾ ਉਤਪਾਦਨ ਵਧ ਕੇ 7.8 ਲੱਖ ਟਨ ਹੋਣ ਦਾ ਅੰਦਾਜ਼ਾ ਹੈ। ਇਸ ਸਾਲ ਪਹਿਲਾਂ ਦੀ ਮਿਆਦ ਵਿਚ ਇਹ ਉਤਪਾਦਨ 7.3 ਲੱਖ ਟਨ ਸੀ। ਬੀਜਣ ਵਾਲੀਆਂ ਫ਼ਸਲਾਂ ਦਾ ਉਤਪਾਦਨ ਪਹਿਲੇ ਦੇ 1 ਕਰੋੜ 61.2 ਲੱਖ ਟਨ ਤੋਂ ਵਧ ਕੇ 1 ਕਰੋੜ 66 ਲੱਖ ਟਨ ਹੋ ਗਿਆ ਹੈ ਜਦੋਂਕਿ ਮਸਾਲਿਆਂ ਦਾ ਉਤਪਾਦਨ ਪਹਿਲਾਂ ਦੇ 1 ਕਰੋੜ 1.4 ਲੱਖ ਟਨ ਤੋਂ ਵਧ ਕੇ 1 ਕਰੋੜ 5.4 ਲੱਖ ਟਨ ਹੋ ਗਿਆ ਹੈ।
ਇਹ ਵੀ ਪੜ੍ਹੋ: Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸ੍ਰੀ ਸੰਜੇ ਅਗਰਵਾਲ ਅਤੇ ਸੈਕਟਰੀ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ, ਅਜੈ ਪ੍ਰਕਾਸ਼ ਸਾਹਨੀ ਵੀ ਪ੍ਰੋਗਰਾਮ ਨਾਲ ਜੁੜੇ ਹੋਏ ਸਨ। ਇਸ ਮੌਕੇ ਆਈ.ਸੀ.ਏ.ਆਰ. ਨੇ ਚਾਰ ਪ੍ਰਮੁੱਖ ਸ਼੍ਰੇਣੀਆਂ ਵਿੱਚ 16 ਵੱਖ-ਵੱਖ ਪੁਰਸਕਾਰਾਂ ਭੇਟ ਕੀਤੇ: ‘ਨੈਸ਼ਨਲ ਅਵਾਰਡ ਫਾਰ ਐਕਸੀਲੈਂਸ ਫਾਰ ਐਗਰੀਕਲਚਰਲ ਇੰਸਟੀਚਿਊਟ ,ਸ਼ਨਜ਼, ਨੈਸ਼ਨਲ ਅਵਾਰਡ ਐਕਸਲੇਂਸ ਫਾਰ ਐਕਸੀਲੈਂਸ ਇਨ ਐਗਰੀਕਲਚਰਲ ਰਿਸਰਚ, ਨੈਸ਼ਨਲ ਐਵਾਰਡ ਐਪਲੀਕੇਸ਼ਨ ਆਫ ਐਗਰੀਕਲਚਰ ਟੈਕਨੋਲੋਜੀਜ਼ ਐਂਡ ਇਨੋਵੇਸ਼ਨ ਐਂਡ ਟੈਕਨਾਲੌਜੀ ਡਿਵੈਲਪਮੈਂਟ ਫਾਰਮਰਜ਼’ ਲਈ ਰਾਸ਼ਟਰੀ ਪੁਰਸਕਾਰ ਵੰਡੇ ਗਏ।
ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਪ੍ਰੋਗਰਾਮ ਵਿੱਚ 16 ਵੱਖ-ਵੱਖ ਸ਼੍ਰੇਣੀਆਂ ਦੇ 60 ਪੁਰਸਕਾਰ ਵਿਜੇਤਾਵਾਂ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ ਵਿਚ ਚਾਰ ਸੰਸਥਾਵਾਂ, ਇਕ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰੋਜੈਕਟ, 4 ਕੇਵੀਕੇ, 39 ਵਿਗਿਆਨੀ ਅਤੇ 11 ਕਿਸਾਨ ਸ਼ਾਮਲ ਹਨ। 50 ਸਤਿਕਾਰਤ ਲੋਕਾਂ ਵਿੱਚੋਂ 12 ਜਨਾਨੀਆਂ ਹਨ। ਵੱਖ ਵੱਖ ਸ਼੍ਰੇਣੀਆਂ ਵਿੱਚ ਹਿੰਦੀ ਰਾਜਭਾਸ਼ਾ ਅਵਾਰਡਾਂ ਦੀ ਘੋਸ਼ਣਾ ਵੀ ਕੀਤੀ ਗਈ ਅਤੇ ਪ੍ਰਕਾਸ਼ਨ ਜਾਰੀ ਕੀਤੇ ਗਏ। ਆਈ.ਸੀ.ਏ.ਆਰ ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਵਿਸਥਾਰ) ਡਾ. ਏ. ਕੇ. ਸਿੰਘ ਨੇ ਧੰਨਵਾਦ ਕੀਤਾ।
ਨੋਟ - ਸਰਕਾਰ ਵਲੋਂ ਜਾਰੀ ਕੀਤੇ ਗਏ ਖੇਤੀਬਾੜੀ ਉਤਪਾਦਾਂ ਦੇ ਆਂਕੜਿਆਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।