ਸਰਕਾਰ ਨੇ ਪਵਨ ਹੰਸ ਦੀ ਰਣਨੀਤਕ ਵਿਕਰੀ ਲਈ ਤੀਜੀ ਵਾਰ ਬੋਲੀ ਮੰਗੀ

07/12/2019 12:01:21 PM

ਮੁੰਬਈ — ਸਰਕਾਰ ਨੇ ਹੈਲੀਕਾਪਟਰ ਓਪਰੇਟਿੰਗ ਤੋਂ ਬਾਹਰ ਨਿਕਲਣ ਲਈ ਇਕ ਹੋਰ ਕੋਸ਼ਿਸ਼ ਦੇ ਤਹਿਤ ਪਵਨ ਹੰਸ ਦੀ ਰਣਨੀਤਕ ਵਿਕਰੀ ਲਈ ਵੀਰਵਾਰ ਨੂੰ ਨਵਾਂ ਬੋਲੀ ਦਸਤਾਵੇਜ਼ ਜਾਰੀ ਕੀਤਾ। ਸਰਕਾਰ ਨੇ ਘੱਟੋ-ਘੱਟ 350 ਕਰੋੜ ਰੁਪਏ ਨੈੱਟਵਰਥ ਵਾਲੇ ਬੋਲੀਦਾਤਾਵਾਂ ਨੂੰ ਕੰਪਨੀ ਦੀ ਵਿਕਰੀ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਕੋਲ ਪਵਨ ਹੰਸ ਦੀ 51 ਫੀਸਦੀ ਹਿੱਸੇਦਾਰੀ ਹੈ। ਬਾਕੀ 49 ਫੀਸਦੀ ਹਿੱਸੇਦਾਰੀ ਜਨਤਕ ਖੇਤਰ ਦੀ ਕੰਪਨੀ ਓ.ਐਨ.ਜੀ.ਸੀ. ਦੇ ਕੋਲ ਹੈ। ਪਵਨ ਹੰਸ ਦੇ ਬੇੜੇ ਵਿਚ 43 ਹੈਲੀਕਾਪਟਰ ਹਨ। ਸਰਕਾਰ ਦੀ ਪਵਨਹੰਸ ਦੀ ਰਣਨੀਤਕ ਨਿਵੇਸ਼ ਲਈ ਪਿਛਲੇ 16 ਮਹੀਨਿਆਂ ਤੋਂ ਤੀਜੀ ਕੋਸ਼ਿਸ਼ ਹੈ। ਪਿਛਲੇ ਵਿੱਤੀ ਸਾਲ 'ਚ ਪਵਨ ਹੰਸ ਨੂੰ 72.42 ਕਰੋੜ ਦਾ ਘਾਟਾ ਹੋਇਆ ਸੀ। ਮੰਗ ਪੱਤਰ ਦੇਣ ਦੀ ਆਖਰੀ ਤਾਰੀਖ 22 ਅਗਸਤ 2019 ਹੈ। ਚੁਣੇ ਗਏ ਬੋਲੀਦਾਤਿਆਂ ਨੂੰ 12 ਸਤੰਬਰ ਨੂੰ ਸੂਚਿਤ ਕੀਤਾ ਜਾਵੇਗਾ।


Related News