ਵਿਦੇਸ਼ ਨਹੀਂ ਭੱਜ ਸਕਣਗੇ ਡਿਫਾਲਟਰ, 91 ਲੋਕਾਂ ਦੀ ਹੋਈ ਪਛਾਣ!

Thursday, Mar 15, 2018 - 02:28 PM (IST)

ਵਿਦੇਸ਼ ਨਹੀਂ ਭੱਜ ਸਕਣਗੇ ਡਿਫਾਲਟਰ, 91 ਲੋਕਾਂ ਦੀ ਹੋਈ ਪਛਾਣ!

ਨਵੀਂ ਦਿੱਲੀ— ਜਾਣਬੁੱਝ ਬੈਂਕਾਂ ਦਾ ਕਰਜ਼ਾ ਨਾ ਚੁਕਾਉਣ ਵਾਲੇ ਯਾਨੀ ਡਿਫਾਲਟਰਾਂ ਲਈ ਦੇਸ਼ ਛੁੱਡ ਕੇ ਭੱਜਣਾ ਆਸਾਨ ਨਹੀਂ ਹੋਵੇਗਾ। ਰਿਪੋਰਟਾਂ ਅਨੁਸਾਰ ਵਿੱਤ ਮੰਤਰਾਲੇ ਨੇ ਪਹਿਲੇ ਪੜਾਅ 'ਚ ਅਜਿਹੇ 91 ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਤੇ ਸ਼ੱਕ ਹੋਣ 'ਤੇ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਲਫੁੱਲ ਡਿਫਾਲਟਰਾਂ ਦੇ ਵਿਦੇਸ਼ ਦੌਰੇ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਵਿੱਤ ਮੰਤਰਾਲੇ ਨੇ 91 ਡਿਫਾਲਟਰਾਂ ਦੀ ਸੂਚੀ ਬਣਾਈ ਹੈ ਅਤੇ 2 ਹਫਤੇ ਪਹਿਲਾਂ ਇਹ ਵਿਦੇਸ਼ ਮੰਤਰਾਲੇ ਨਾਲ ਸਾਂਝਾ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਵਿੱਤ ਮੰਤਰਾਲੇ ਦੀ ਸੂਚੀ 'ਚ ਕੰਪਨੀ ਦੇ ਪ੍ਰਮੋਟਰਜ਼ ਅਤੇ ਟਾਪ ਪ੍ਰਬੰਧਕ ਸ਼ਾਮਲ ਹਨ। ਇਸ 'ਚ ਜੈਮਸ ਐਂਡ ਜਿਊਲਰੀ ਕੰਪਨੀਆਂ ਦੇ ਪ੍ਰਮੋਟਰਜ਼ ਸ਼ਾਮਲ ਹਨ। ਇਸ ਦੇ ਨਾਲ ਹੀ ਰੀਅਲ ਅਸਟੇਟ ਇੰਫਰਾ ਕੰਪਨੀਆਂ ਦੇ ਪ੍ਰਮੋਟਰਜ਼ ਵੀ ਸ਼ਾਮਲ ਹਨ। ਵਿੱਤ ਮੰਤਰਾਲੇ ਦੀ ਸੂਚੀ 'ਚ 50 ਕਰੋੜ ਤੋਂ ਜ਼ਿਆਦਾ ਦਾ ਡਿਫਾਲਟ ਕਰਨ ਵਾਲੇ 91 ਲੋਕ ਸ਼ਾਮਲ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿੱਤ ਮੰਤਰਾਲੇ ਵੱਲੋਂ ਵਿਲਫੁੱਲ ਡਿਫਾਲਟਰਾਂ ਦੀ ਦੂਜੀ ਸੂਚੀ ਵੀ ਜਲਦ ਜਾਰੀ ਹੋਵੇਗੀ, ਨਾਲ ਹੀ ਸਰਕਾਰ ਦੀ ਦੂਜੇ ਦੇਸ਼ਾਂ ਦੀ ਨਾਗਰਿਕਤਾ ਰੱਖਣ ਵਾਲੇ ਵਿਲਫੁੱਲ ਡਿਫਾਲਟਰ 'ਤੇ ਸਖਤ ਨਜ਼ਰ ਹੈ। ਉੱਥੇ ਹੀ ਬੈਂਕਾਂ ਵੱਲੋਂ 50 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਾਰੇ ਕਰਜ਼ਦਾਰਾਂ ਤੋਂ ਪਾਸਪੋਰਟ ਵੇਰਵਾ ਲਿਆ ਜਾ ਰਿਹਾ ਹੈ।


Related News