‘ਸੋਨੇ ਦੇ ਨਾਂ ’ਤੇ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਸਰਕਾਰ ਨੇ ਹਾਲਮਾਰਕਿੰਗ ਨਿਯਮਾਂ ’ਚ ਕੀਤਾ ਬਦਲਾਅ’

Sunday, Jun 06, 2021 - 03:07 PM (IST)

‘ਸੋਨੇ ਦੇ ਨਾਂ ’ਤੇ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਸਰਕਾਰ ਨੇ ਹਾਲਮਾਰਕਿੰਗ ਨਿਯਮਾਂ ’ਚ ਕੀਤਾ ਬਦਲਾਅ’

ਨਵੀਂ ਦਿੱਲੀ (ਇੰਟ.) – ਹਾਲਮਾਰਕਿੰਗ ਨੂੰ ਲੈ ਕੇ ਸਰਕਾਰ ਨੇ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। 16 ਜੂਨ ਤੋਂ ਹੁਣ ਕੋਈ ਵੀ ਬਿਨਾਂ ਹਾਲਮਾਰਕਿੰਗ ਤੋਂ ਸੋਨਾ ਨਹੀਂ ਵੇਚ ਸਕੇਗਾ। ਸੋਨੇ ਦੇ ਨਾਂ ’ਤੇ ਹੋ ਰਹੀ ਧੋਖਾਦੇਹੀ ਨੂੰ ਰੋਕਣ ਲਈ ਸਰਕਾਰ ਵਲੋਂ ਨਿਯਮਾਂ ’ਚ ਬਦਲਾਅ ਕੀਤਾ ਗਿਆ ਹੈ।

ਹਾਲਮਾਰਕ ਸਰਕਾਰੀ ਗਾਰੰਟੀ ਹੈ। ਹਾਲਮਾਰਕ ਦਾ ਨਿਰਧਾਰਨ ਭਾਰਤ ਦੀ ਇਕੋ-ਇਕ ਏਜੰਸੀ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ. ਆਈ. ਐੱਸ.) ਕਰਦੀ ਹੈ। ਹਾਲਮਾਰਕਿੰਗ ’ਚ ਕਿਸੇ ਉਤਪਾਦ ਨੂੰ ਤੈਅ ਮਾਪਦੰਡਾਂ ’ਤੇ ਪ੍ਰਮਾਣਿਤ ਕੀਤਾ ਜਾਂਦਾ ਹੈ।

ਭਾਰਤ ’ਚ ਬੀ. ਆਈ. ਐੱਸ. ਉਹ ਸੰਸਥਾ ਹੈ ਜੋ ਖਪਤਕਾਰਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਗੁਣਵੱਤਾ ਪੱਧਰ ਦੀ ਜਾਂਚ ਕਰਦੀ ਹੈ। ਸੋਨੇ ਦੇ ਸਿੱਕੇ ਜਾਂ ਗਹਿਣੇ ਕੋਈ ਵੀ ਸੋਨੇ ਦਾ ਗਹਿਣਾ ਜੋ ਬੀ. ਆਈ. ਐੱਸ. ਵਲੋਂ ਹਾਲਮਾਰਕ ਕੀਤਾ ਗਿਆ ਹੈ, ਉਸ ’ਤੇ ਬੀ. ਆਈ,. ਐੱਸ. ਦਾ ਲੋਗੋ ਲਗਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : 'ਏਅਰ ਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2022 ਵਿਚ ਪੈ ਸਕਦੈ 31,000 ਕਰੋੜ ਦਾ ਘਾਟਾ'

ਇਸ ਤੋਂ ਪਤਾ ਲਗਦਾ ਹੈ ਕਿ ਬੀ. ਆਈ. ਐੱਸ. ਦੀ ਲਾਇਸੈਂਸ ਪ੍ਰਾਪਤ ਪ੍ਰਯੋਗਸ਼ਾਲਾਵਾਂ ’ਚ ਇਸਦੀ ਸ਼ੁੱਧਤਾ ਦੀ ਜਾਂਚ ਕੀਤੀ ਗਈ ਹੈ।

ਇੰਝ ਕਰੋ ਸ਼ੁੱਧਤਾ ਦੀ ਪਛਾਣ

24 ਕੈਰੇਟ ਸ਼ੁੱਧ ਸੋਨੇ ’ਚ 999 ਲਿਖਿਆ ਹੁੰਦਾ ਹੈ। 22 ਕੈਰੇਟ ਦੀ ਜਿਊਲਰੀ ’ਤੇ 916 ਲਿਖਿਆ ਹੁੰਦਾ ਹੈ। 21 ਕੈਰੇਟ ਸੋਨੇ ਦੀ ਪਛਾਣ 875 ਲਿਖਿਆ ਹੁੰਦਾ ਹੈ। 18 ਕੈਰੇਟ ਦੀ ਜਿਊਲਰੀ ’ਤੇ 750 ਲਿਖਿਆ ਹੁੰਦਾ ਹੈ ਅਤੇ 14 ਕੈਰੇਟ ਜਿਊਲਰੀ ’ਚ 585 ਲਿਖਿਆ ਹੁੰਦਾ ਹੈ।

ਹਾਲਮਾਰਕ ਦੀ ਪਛਾਣ

ਅਸਲੀ ਹਾਲਮਾਰਕ ’ਤੇ ਬੀ. ਆਈ. ਐੱਸ. ਦਾ ਤਿਕੋਨਾ ਨਿਸ਼ਾਨ ਹੁੰਦਾ ਹੈ। ਉਸ ’ਤੇ ਹਾਲਮਾਰਕਿੰਗ ਕੇਂਦਰ ਦਾ ਲੋਗੋ ਹੁੰਦਾ ਹੈ। ਸੋਨੇ ਦੀ ਸ਼ੁੱਧਤਾ ਵੀ ਲਿਖੀ ਹੁੰਦੀ ਹੈ। ਜਿਊਲਰੀ ਨਿਰਮਾਣ ਦਾ ਸਾਲ ਅਤੇ ਉਤਪਾਦਕ ਦਾ ਲੋਗੋ ਵੀ ਹੁੰਦਾ ਹੈ।

ਇਹ ਵੀ ਪੜ੍ਹੋ : ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ

ਜ਼ਿਆਦਾ ਮਹਿੰਗੀ ਨਹੀਂ ਹੁੰਦੀ ਹਾਲਮਾਰਕ ਜਿਊਲਰੀ

ਹਾਲਮਾਰਕ ਕਾਰਨ ਜ਼ਿਆਦਾ ਮਹਿੰਗਾ ਹੋਣ ਦੇ ਨਾਂ ’ਤੇ ਜਿਊਲਰ ਤੁਹਾਨੂੰ ਬਿਨਾਂ ਹਾਲਮਾਰਕ ਵਾਲੀ ਸਸਤੀ ਜਿਊਲਰੀ ਦੀ ਪੇਸ਼ਕਸ਼ ਕਰਦਾ ਹੈ ਤਾਂ ਸਾਵਧਾਨ ਹੋ ਜਾਓ। ਮਾਹਰਾਂ ਦਾ ਕਹਿਣਾ ਹੈ ਕਿ ਪ੍ਰਤੀ ਜਿਊਲਰੀ ਹਾਲਮਾਰਕ ਦਾ ਖਰਚ ਸਿਰਫ 35 ਰੁਪਏ ਆਉਂਦਾ ਹੈ।

ਸੋਨਾ ਖਰੀਦਦੇ ਸਮੇਂ ਤੁਸੀਂ ਆਥੈਂਟੀਸਿਟੀ/ਪਿਓਰਿਟੀ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ’ਚ ਸੋਨਾ ਦੀ ਕੈਰੇਟ ਗੁਣਵੱਤਾ ਵੀ ਜ਼ਰੂਰ ਚੈੱਕ ਕਰ ਲਓ। ਨਾਲ ਹੀ ਸੋਨੇ ਦੀ ਜਿਊਲਰੀ ’ਚ ਲੱਗੇ ਜੈਮ ਸਟੋਨ ਲਈ ਵੀ ਇਕ ਵੱਖਰਾ ਸਰਟੀਫਿਕੇਟ ਜ਼ਰੂਰੀ ਲਓ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਘਰ ਬੈਠੇ ਲੱਖਾਂ ਰੁਪਏ ਜਿੱਤਣ ਦਾ ਮੌਕਾ, ਬਸ ਕਰਨਾ ਹੋਵੇਗਾ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News