ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ, ਖੰਡ ’ਤੇ ਲਾਈ ਰੋਕ ਹੋਰ ਵਧੀ

Thursday, Oct 19, 2023 - 11:03 AM (IST)

ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ, ਖੰਡ ’ਤੇ ਲਾਈ ਰੋਕ ਹੋਰ ਵਧੀ

ਨਵੀਂ ਦਿੱਲੀ (ਭਾਸ਼ਾ)– ਮੋਦੀ ਸਰਕਾਰ ਨੇ ਨੇਪਾਲ, ਕੈਮਰੂਨ ਅਤੇ ਮਲੇਸ਼ੀਆ ਸਮੇਤ 7 ਦੇਸ਼ਾਂ ਨੂੰ 10,34,80 ਟਨ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਦੀ ਇਜਾਜ਼ਤ ਦੇ ਦਿੱਤੀ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਦੇ ਨੋਟੀਫਿਕੇਸ਼ਨ ਮੁਤਾਬਕ ਇਹ ਬਰਾਮਦ ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟ ਲਿਮਟਿਡ ਰਾਹੀਂ ਕੀਤੀ ਜਾ ਸਕਦੀ ਹੈ। ਉੱਥੇ ਹੀ ਸਰਕਾਰ ਨੇ ਖੰਡ ਦੀ ਬਰਾਮਦ ’ਤੇ ਲਾਈ ਰੋਕ ਨੂੰ ਇਸ ਸਾਲ 31 ਅਕਤੂਬਰ ਤੋਂ ਅੱਗੇ ਵਧਾ ਦਿੱਤਾ ਹੈ। ਇਸ ਕਦਮ ਦਾ ਮਕਸਦ ਤਿਓਹਾਰੀ ਸੀਜ਼ਨ ਦੌਰਾਨ ਘਰੇਲੂ ਬਾਜ਼ਾਰ ਵਿੱਚ ਖੰਡ ਦੀ ਬਿਹਤਰ ਉਪਲਬਧਤਾ ਯਕੀਨੀ ਕਰਨਾ ਹੈ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖੰਡ ਬਰਾਮਦ ’ਤੇ ਪਾਬੰਦੀ ਇਸ ਸਾਲ 31 ਅਕਤੂਬਰ ਤੱਕ ਲਈ ਸੀ। ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਈ ਹੋਈ ਹੈ ਪਰ ਕੁੱਝ ਦੇਸ਼ਾਂ ਦੀ ਭੋਜਨ ਸੁਰੱਖਿਆ ਲੋੜ ਦੇ ਮੱਦੇਨਜ਼ਰ ਸਰਕਾਰ ਉਨ੍ਹ ਲਈ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦਿੰਦੀ ਹੈ। ਸਰਕਾਰ ਨੇ ਨੇਪਾਲ, ਕੈਮਰੂਨ, ਕੋਟੇ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨ ਅਤੇ ਸੇਸ਼ਲਸ ਨੂੰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ - ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ

ਨੋਟੀਫਿਕੇਸ਼ਨ ਮੁਤਾਬਕ ਨੇਪਾਲ ਨੂੰ 95,000 ਟਨ, ਕੈਮਰੂਨ ਨੂੰ 1,90,000 ਟਨ, ਕੋਟੇ ਡੀ ਆਈਵਰ ਨੂੰ 1,42,000 ਟਨ, ਗਿਨੀ ਨੂੰ 1,42,000 ਟਨ, ਮਲੇਸ਼ੀਆ ਨੂੰ 1,70,000 ਟਨ, ਫਿਲੀਪੀਨ ਨੂੰ 2,95,000 ਟਨ ਅਤੇ ਸੇਸ਼ਲਸ ਨੂੰ 800 ਟਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਕੀਤੀ ਜਾਏਗੀ। ਡੀ. ਜੀ. ਐੱਫ. ਟੀ. ਨੇ ਕਿਹਾ ਕਿ ਖੰਡ (ਕੱਚੀ ਖੰਡ, ਸਫੈਦ ਖੰਡ, ਰਿਫਾਈਂਡ ਖੰਡ ਅਤੇ ਜੈਵਿਕ ਖੰਡ) ਦੀ ਬਰਾਮਦ ’ਤੇ ਲੱਗੀ ਪਾਬੰਦੀ ਨੂੰ 31 ਅਕਤੂਬਰ 2023 ਤੋਂ ਅੱਗੇ ਵਧਾ ਦਿੱਤਾ ਗਿਆ ਹੈ। ਹਰ ਸ਼ਰਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ! ਕਿਸਾਨਾਂ ਨੂੰ ਵੀ ਮਿਲਿਆ ਦੀਵਾਲੀ ਤੋਹਫ਼ਾ, ਹਾੜ੍ਹੀ ਦੀਆਂ 6 ਫ਼ਸਲਾਂ 'ਤੇ ਵਧੀ MSP

ਦੂਜੇ ਪਾਸੇ ਨੋਟੀਫਿਕੇਸ਼ਨ ਵਿਚ ਹਾਲਾਂਕਿ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀਆਂ ਯੂਰਪੀ ਸੰਘ ਅਤੇ ਅਮਰੀਕਾ ਨੂੰ ਸੀ. ਐਕਸ. ਐੱਲ. ਅਤੇ ਟੀ. ਆਰ. ਕਿਊ. ਡਿਊਟੀ ਛੋਟ ਕੋਟੇ ਦੇ ਤਹਿਤ ਭੇਜੀ ਜਾਣ ਵਾਲੀ ਖੰਡ ’ਤੇ ਲਾਗੂ ਨਹੀਂ ਹੋਵੇਗੀ। ਸੀ. ਐਕਸ. ਐੱਲ. ਅਤੇ ਟੀ. ਆਰ. ਕਿਊ. (ਫ਼ੀਸ ਦਰ ਕੋਟਾ) ਦੇ ਤਹਿਤ ਇਕ ਨਿਸ਼ਚਿਤ ਮਾਤਰਾ ’ਚ ਖੰਡ ਦੀ ਬਰਾਮਦ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News