ਭਾਰਤੀ ਪ੍ਰਤਿਭਾਵਾਂ ਅਤੇ ਇਨੋਵੇਸ਼ਨ ਨਾਲ ਗੂਗਲ ਦੇ ਉਤਪਾਦਾਂ ਨੂੰ ਗਲੋਬਲ ਪੱਧਰ ’ਤੇ ਮਿਲ ਰਹੀ ਹੈ ਮਜ਼ਬੂਤੀ : ਚੋਟੀ ਦੇ ਅਧਿਕਾਰੀ

Sunday, Jun 18, 2023 - 12:46 PM (IST)

ਵਾਸ਼ਿੰਗਟਨ (ਭਾਸ਼ਾ) – ਗੂਗਲ ਲਈ ਭਾਰਤ ਸਭ ਤੋਂ ਅਹਿਮ ਬਾਜ਼ਾਰਾਂ ’ਚੋਂ ਇਕ ਹੈ। ਤਕਨਾਲੋਜੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਤਿਭਾ ਅਤੇ ਇਨੋਵੇਸ਼ਨ ਦਾ ਸ੍ਰੋਤ ਹੈ, ਜਿਸ ਨਾਲ ਗਲਬੋਲ ਪੱਧਰ ’ਤੇ ਕੰਪਨੀ ਦੇ ਉਤਪਾਦਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ’ਚ ਮਦਦ ਮਿਲਦੀ ਹੈ। ਗੂਗਲ ਦੇ ਪ੍ਰਸ਼ਾਸਨਿਕ ਮਾਮਲਿਆਂ ਅਤੇ ਜਨਤਕ ਨੀਤੀ ਦੇ ਗਲੋਬਲ ਮੁਖੀ ਕਰਨ ਭਾਟੀਆ ਨੇ ਦੱਸਿਆ ਕਿ ਕੰਪਨੀ ਭਾਰਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

ਇਹ ਵੀ ਪੜ੍ਹੋ : ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ

ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਭਰ ’ਚ ਸਾਡੇ ਸਭ ਤੋਂ ਅਹਿਮ ਬਾਜ਼ਾਰਾਂ ’ਚੋਂ ਇਕ ਹੈ। ਇਹ ਅਸਲ ’ਚ ਸਾਡੇ ਲਈ ਦੂਜਾ ਘਰ ਹੈ। ਅਸੀਂ ਭਾਰਤ ’ਚ ਲਗਭਗ ਦੋ ਦਹਾਕਿਆਂ ਤੋਂ ਹਾਂ। ਉੱਥੇ ਸਾਡੇ ਹਜ਼ਾਰਾਂ ਕਰਮਚਾਰੀ ਹਨ। ਇਹ ਸ਼ਾਨਦਾਰ ਪ੍ਰਤਿਭਾ ਅਤੇ ਇਨੋਵੇਸ਼ਨ ਦੋਹਾਂ ਦਾ ਸ੍ਰੋਤ ਹੈ, ਜਿਸ ਨਾਲ ਦੁਨੀਆ ਭਰ ’ਚ ਗੂਗਲ ਉਤਪਾਦਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ’ਚ ਮਦਦ ਮਿਲਦੀ ਹੈ।

ਭਾਟੀਆ ਨੇ ਕਿਹਾ ਕਿ ਇਹ ਇਕ ਗਤੀਸ਼ੀਲ ਬਾਜ਼ਾਰ ਹੈ, ਜਿੱਥੇ ਤੁਸੀਂ ਇੰਟਰਨੈੱਟ ਦੀ ਵਰਤੋਂ ਅਤੇ ਨਵੇਂ ਛੋਟੇ ਕਾਰੋਬਹਾਰਾਂ ਅਤੇ ਸਟਾਰਟਅਪ ਦੋਹਾਂ ’ਚ ਉਛਾਲ ਦੇਖਦੇ ਹੋ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਭਾਰਤ ਨੇ ਇਕ ਸ਼ਾਨਦਾਰ ਵਾਧਾ ਦੇਖਿਆ ਹੈ ਅਤੇ ਇੰਟਰਨੈੱਟ ਦਾ ਇਸਤੇਮਾਲ ਤੇਜ਼ੀ ਨਾਲ ਵਧਿਆ ਹੈ। ਇੰਟਰਨੈੱਟ ਦੀ ਵਰਤੋਂ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ’ਚ ਵਧੀ ਹੈ ਅਤੇ ਡਿਜੀਟਲ ਲੈਣ-ਦੇਣ ਵਧਿਆ ਹੈ। ਭਾਟੀਆ ਨੇ ਕਿਹਾ ਕਿ ਅਸੀਂ ਵਧੇਰੇ ਯੂਨੀਕਾਰਨ, ਵਧੇਰੇ ਸਟਾਰਟਅਪ ਅਤੇ ਵਧੇਰੇ ਕੰਪਨੀਆਂ ਦੇਖ ਰਹੇ ਹਾਂ ਜੋ ਡਿਜੀਟਲ ਤੌਰ ’ਤੇ ਸੋਚ ਰਹੇ ਹਨ।

ਇਹ ਵੀ ਪੜ੍ਹੋ : SBI ਨੇ ਵਿੱਤ ਮੰਤਰੀ ਨੂੰ  ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News