OLA ਦੇ ਗਾਹਕਾਂ ਲਈ ਖ਼ੁਸ਼ਖਬਰੀ! ਜਲਦੀ ਵਾਪਸ ਕਰ ਦਿੱਤੇ ਜਾਣਗੇ ਚਾਰਜਰ ਦੇ ਪੈਸੇ

Thursday, May 04, 2023 - 06:19 PM (IST)

OLA ਦੇ ਗਾਹਕਾਂ ਲਈ ਖ਼ੁਸ਼ਖਬਰੀ! ਜਲਦੀ ਵਾਪਸ ਕਰ ਦਿੱਤੇ ਜਾਣਗੇ ਚਾਰਜਰ ਦੇ ਪੈਸੇ

ਨਵੀਂ ਦਿੱਲੀ (ਭਾਸ਼ਾ) - ਓਲਾ ਇਲੈਕਟ੍ਰਿਕ ਨੇ ਆਪਣੇ ਇਲੈਕਟ੍ਰਿਕ ਸਕੂਟਰ ਖਰੀਦਦਾਰਾਂ ਨੂੰ ਚਾਰਜਰ ਦੀ ਕੀਮਤ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ ਕਿ ਇਲੈਕਟ੍ਰਿਕ ਵਾਹਨ ਉਦਯੋਗ ਨੇ ਨਿਹਿਤ ਹਿੱਤ ਸਮੂਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਛਲੇ ਕੁਝ ਸਾਲਾਂ 'ਚ ਬੇਮਿਸਾਲ ਸਫਲਤਾ ਦਰਜ ਕੀਤੀ ਹੈ। ਕੰਪਨੀ ਨੇ ਕਿਹਾ, “ਉਦਯੋਗ ਦੀ ਪ੍ਰਮੁੱਖ ਫਰਮ ਹੋਣ ਦੇ ਨਾਤੇ ਅਸੀਂ ਆਪਣੇ ਗਾਹਕਾਂ ਨੂੰ ਪਹਿਲ ਦਿੰਦੇ ਹਾਂ। ਇਸ ਲਈ ਹੋਰ ਗੱਲਾਂ ਨੂੰ ਵੱਖ ਰੱਖਦੇ ਹੋਏ ਅਸੀਂ ਸਾਰੇ ਯੋਗ ਗਾਹਕਾਂ ਨੂੰ ਚਾਰਜਰ ਦੇ ਪੈਸੇ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ - ਸਪਾਈਸਜੈੱਟ ਠੱਪ ਖੜ੍ਹੇ 25 ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ਦੀ ਕਰ ਰਿਹਾ ਤਿਆਰੀ

ਕੰਪਨੀ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਈ.ਵੀ. ਕ੍ਰਾਂਤੀ ਦੇ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਬਲਕਿ ਇਸ ਨਾਲ ਵਿਸ਼ਵਾਸ ਵੀ ਮਜ਼ਬੂਤ ਹੋਵੇਗਾ ਅਤੇ ਗਾਹਕਾਂ ਨੂੰ ਵਧੇਰੇ ਮੁੱਲ ਪ੍ਰਦਾਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਓਲਾ ਨੇ ਆਪਣੇ ਗਾਹਕਾਂ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਹ ਕਿੰਨੀ ਰਕਮ ਵਾਪਸ ਕਰੇਗੀ। ਸਰਕਾਰੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਆਈਆਂ ਰਿਪੋਰਟਾਂ 'ਚ ਇਹ ਰਕਮ ਲਗਭਗ 130 ਕਰੋੜ ਰੁਪਏ ਦੱਸੀ ਗਈ ਸੀ। TVS ਮੋਟਰ ਕੰਪਨੀ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ FAME ਸਕੀਮ ਦੇ ਤਹਿਤ ਨਿਰਧਾਰਤ ਸੀਮਾ ਤੋਂ ਵੱਧ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਲਗਭਗ 20 ਕਰੋੜ ਰੁਪਏ ਵਾਪਸ ਕਰੇਗੀ।

ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ


author

rajwinder kaur

Content Editor

Related News