ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ: ਕੇਂਦਰ ਸਰਕਾਰ ਨੇ ਗੰਨੇ ਦੀ FRP ਵਧਾਈ

Thursday, Aug 04, 2022 - 03:44 PM (IST)

ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ: ਕੇਂਦਰ ਸਰਕਾਰ ਨੇ ਗੰਨੇ ਦੀ FRP ਵਧਾਈ

ਨਵੀਂ ਦਿੱਲੀ : ਦੇਸ਼ ਦੇ 5 ਕਰੋੜ ਗੰਨਾ ਕਿਸਾਨਾਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਮੰਡੀਕਰਨ ਸਾਲ 2022-23 ਲਈ ਗੰਨਾ ਉਤਪਾਦਕਾਂ ਨੂੰ ਖੰਡ ਮਿੱਲਾਂ ਵੱਲੋਂ ਅਦਾ ਕੀਤੇ ਜਾਣ ਵਾਲੇ ਘੱਟੋ-ਘੱਟ ਮੁੱਲ ਨੂੰ 15 ਵਧਾ ਕੇ 305 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਖੰਡ ਮਾਰਕੀਟਿੰਗ ਸਾਲ 2022-23 (ਅਕਤੂਬਰ-ਸਤੰਬਰ) ਲਈ 10.25 ਫ਼ੀਸਦੀ ਦੀ ਮੂਲ ਰਿਕਵਰੀ ਦਰ ਵਾਲੇ ਗੰਨੇ ਦੀ ਉਚਿਤ ਅਤੇ ਲਾਭਕਾਰੀ ਕੀਮਤ (ਐਫਆਰਪੀ) ਨੂੰ ਵਧਾ ਕੇ 305 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਲਗਭਗ ਪੰਜ ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਨਾਲ-ਨਾਲ ਖੰਡ ਮਿੱਲਾਂ ਅਤੇ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਦੇ ਲਗਭਗ ਪੰਜ ਲੱਖ ਮਜ਼ਦੂਰਾਂ ਨੂੰ ਲਾਭ ਹੋਵੇਗਾ।

ਤਰਾਂ ਨੇ ਦੱਸਿਆ ਕਿ ਗੰਨੇ ਤੋਂ 10.25 ਫੀਸਦੀ ਤੋਂ ਵੱਧ ਦੀ ਰਿਕਵਰੀ 'ਤੇ ਹਰ 0.1 ਫੀਸਦੀ ਵਾਧੇ 'ਤੇ 3.05 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦਕਿ ਵਸੂਲੀ 'ਚ ਹਰ 0.1 ਫੀਸਦੀ ਦੀ ਕਮੀ 'ਤੇ ਐੱਫ.ਆਰ.ਪੀ. 'ਚ 3.05 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਹਾਲਾਂਕਿ, ਖੰਡ ਮਿੱਲਾਂ ਦੇ ਮਾਮਲੇ ਵਿੱਚ, ਜਿੱਥੇ ਵਸੂਲੀ ਦਰ 9.5 ਪ੍ਰਤੀਸ਼ਤ ਤੋਂ ਘੱਟ ਹੈ, ਉੱਥੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਸਾਲ 2022-23 ਵਿੱਚ ਗੰਨੇ ਲਈ 282.125 ਰੁਪਏ ਪ੍ਰਤੀ ਕੁਇੰਟਲ ਮਿਲਣ ਦੀ ਸੰਭਾਵਨਾ ਹੈ, ਜਦਕਿ ਮੌਜੂਦਾ ਖੰਡ ਸੀਜ਼ਨ 2021-22 ਵਿੱਚ ਇਹ ਰਕਮ 275.50 ਰੁਪਏ ਪ੍ਰਤੀ ਕੁਇੰਟਲ ਹੈ।

ਇਹ ਵੀ ਪੜ੍ਹੋ : ਹਵਾਈ ਸਫਰ ਹੋਵੇਗਾ ਸਸਤਾ! ATF ਦੀ ਕੀਮਤ ਵਿੱਚ ਹੋਈ ਭਾਰੀ ਕਟੌਤੀ

ਖੰਡ ਉਤਪਾਦਨ ਦੀ ਭਵਿੱਖਬਾਣੀ

ਮਾਰਕੀਟਿੰਗ ਸਾਲ 2022-23 ਵਿੱਚ ਗੰਨੇ ਦੀ ਉਤਪਾਦਨ ਲਾਗਤ 162 ਰੁਪਏ ਪ੍ਰਤੀ ਕੁਇੰਟਲ ਹੈ। ਹਾਲ ਹੀ ਵਿੱਚ, ਭਾਰਤੀ ਸ਼ੂਗਰ ਮਿੱਲ ਐਸੋਸੀਏਸ਼ਨ (ਇਸਮਾ) ਨੇ ਕਿਹਾ ਸੀ ਕਿ ਈਥਾਨੌਲ ਨਿਰਮਾਣ ਲਈ ਗੰਨੇ ਦੀ ਵਰਤੋਂ ਕਾਰਨ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2022-23 ਦੇ ਮਾਰਕੀਟਿੰਗ ਸਾਲ ਵਿੱਚ ਭਾਰਤ ਦਾ ਖੰਡ ਉਤਪਾਦਨ ਘਟ ਕੇ 35.5 ਮਿਲੀਅਨ ਟਨ ਰਹਿ ਸਕਦਾ ਹੈ। ISMA ਦੇ ਅਨੁਸਾਰ, ਸਾਲ 2022-23 ਵਿੱਚ ਖੰਡ ਦਾ ਉਤਪਾਦਨ 355 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸਤੰਬਰ ਵਿੱਚ ਖਤਮ ਹੋਏ ਮੌਜੂਦਾ ਮਾਰਕੀਟਿੰਗ ਸਾਲ ਵਿੱਚ 360 ਲੱਖ ਟਨ ਸੀ। ਈਥਾਨੌਲ ਲਈ ਗੰਨੇ ਦੀ ਵਰਤੋਂ ਦੀ ਮਾਤਰਾ ਨੂੰ ਵੱਖ ਕਰਨ ਤੋਂ ਪਹਿਲਾਂ ਸਾਲ 2022-23 ਵਿਚ ਸ਼ੁੱਧ ਖੰਡ ਉਤਪਾਦਨ ਵਧ ਭਾਵ 399.97 ਲੱਖ ਟਨ ਹੋਣ ਦਾ ਅਨੁਮਾਨ ਹੈ ਜਿਹੜਾ ਮੌਜੂਦਾ ਮਾਰਕੀਟਿੰਗ ਸਾਲ 2021-22 ਵਿੱਚ 394 ਲੱਖ ਟਨ ਸੀ।

ISMA ਦਾ ਅੰਦਾਜ਼ਾ ਹੈ ਕਿ ਈਥਾਨੌਲ ਨਿਰਮਾਣ ਲਈ ਗੰਨੇ ਦੇ ਸ਼ੀਰੇ ਅਤੇ ਬੀ-ਸ਼ੀਰੇ ਦੀ ਵਰਤੋਂ ਅਗਲੇ ਮਾਰਕੀਟਿੰਗ ਸਾਲ ਵਿੱਚ ਖੰਡ ਦੇ ਉਤਪਾਦਨ ਨੂੰ ਲਗਭਗ 4.5 ਮਿਲੀਅਨ ਟਨ ਤੱਕ ਘਟਾ ਦੇਵੇਗੀ। ਮੌਜੂਦਾ ਮਾਰਕੀਟਿੰਗ ਸਾਲ 2021-22 ਵਿੱਚ ਲਗਭਗ 34 ਲੱਖ ਟਨ ਈਥਾਨੌਲ ਲਈ ਵਰਤੇ ਜਾਣ ਦਾ ਅਨੁਮਾਨ ਹੈ। ਸਾਲ 2022-23 ਵਿੱਚ ਖੰਡ ਦੀ ਸਾਲਾਨਾ ਘਰੇਲੂ ਮੰਗ ਲਗਭਗ 275 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜਿਸ ਨਾਲ ਨਿਰਯਾਤ ਲਈ ਲਗਭਗ 80 ਲੱਖ ਟਨ ਵਾਧੂ ਖੰਡ ਬਚ ਜਾਵੇਗੀ। ਮਈ ਵਿੱਚ, ਕੇਂਦਰ ਨੇ ਖੰਡ ਦੀ ਘਰੇਲੂ ਉਪਲਬਧਤਾ ਅਤੇ ਕੀਮਤ ਸਥਿਰਤਾ ਨੂੰ ਬਣਾਈ ਰੱਖਣ ਲਈ ਮੌਜੂਦਾ ਮਾਰਕੀਟਿੰਗ ਸਾਲ 2021-22 ਵਿੱਚ ਖੰਡ ਦੀ ਬਰਾਮਦ ਨੂੰ 1 ਕਰੋੜ ਟਨ ਸੀਮਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਲਗਾਤਾਰ ਹਿੱਸੇਦਾਰੀ ਗੁਆ ਰਹੀ BSNL, ਸਰਕਾਰ ਨੇ ਇਕ ਹੋਰ ਰਾਹਤ ਪੈਕੇਜ ਦੀ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News