ਗੋਲਡਮੈਨ ਸੈਸ਼ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ, 30 ਕਰੋੜ ਨੌਕਰੀਆਂ 'ਤੇ ਲਟਕੀ ਤਲਵਾਰ

Thursday, Mar 30, 2023 - 06:48 PM (IST)

ਗੋਲਡਮੈਨ ਸੈਸ਼ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ, 30 ਕਰੋੜ ਨੌਕਰੀਆਂ 'ਤੇ ਲਟਕੀ ਤਲਵਾਰ

ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ.ਆਈ. ਨੂੰ ਲੈ ਕੇ ਚਰਚਾ ਤੇਜ ਹੋ ਗਈ ਹੈ। ਏ.ਆਈ. ਨੂੰ ਤੇਜੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਚੈਟਬਾਟ ਦੇ ਨਾਲ ਹੁਣ ਸਾਈਬਰ ਸਕਿਓਰਿਟੀ ਦੇ ਹਮਲੇ ਰੋਕਣ ਲਈ ਵੀ ਏ.ਆਈ. ਟੂਲ ਦਾ ਇਸਤੇਮਾਲ ਕੀਤਾ ਜਾਵੇਗਾ। ਏ.ਆਈ. ਟੂਲ ਚੈਟਜੀਪੀਟੀ ਦੇ ਲਾਂਚ ਹੁੰਦੇ ਹੀ ਕਈ ਲੋਕਾਂ ਨੇ ਚਿੰਤਾ ਵੀ ਜ਼ਾਹਿਰ ਕੀਤੀ ਸੀ ਕਿ ਏ.ਆਈ. ਦੇ ਆਉਣ ਨਾਲ ਨੌਕਰੀਆਂ 'ਤੇ ਖ਼ਤਰਾ ਵਧਦੇਗਾ। ਹੁਣ ਗੋਲਡਮੈਨ ਮੈਸ਼ ਦੀ ਇਕ ਰਿਪੋਰਟ 'ਚ ਭਵਿੱਖਵਾਣੀ ਕੀਤੀ ਗਈ ਹੈ ਕਿ ਏ.ਆਈ. ਵਰਗੀ ਤਕਨੀਕ ਭਵਿੱਖ 'ਚ ਕਈ ਨੌਕਰੀਆਂ ਨੂੰ ਖ਼ਤਮ ਕਰ ਸਕਦੀ ਹੈ।

ਇਹ ਵੀ ਪੜ੍ਹੋ– ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ

30 ਕਰੋੜ ਨੌਕਰੀਆਂ ਜਾ ਸਕਦੀਆਂ ਹਨ

ਗੋਲਡਮੈਨ ਸੈਸ਼ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜਨਰੇਟਿਵ ਏ.ਆਈ. ਨਾਲ 300 ਮਿਲੀਅਨ (30 ਕਰੋੜ) ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਏ.ਆਈ. ਸੰਭਾਵਿਤ ਰੂਪ ਨਾਲ ਲਗਭਗ 300 ਮਿਲੀਅਨ ਨੌਕਰੀਆਂ ਦੀ ਥਾਂ ਲੈ ਸਕਦਾ ਹੈ। ਰਿਪੋਰਟ ਮੁਤਾਬਕ, ਏ.ਆਈ. ਆਟੋਮੇਸ਼ਨ ਕਾਰਨ ਅਮਰੀਕਾ ਅਤੇ ਯੂਰਪੀ ਸੰਘ 'ਚ ਘੱਟੋ-ਘੱਟ ਦੋ-ਤਿਹਾਈ ਨੌਕਰੀਆਂ ਖ਼ਤਰੇ 'ਚ ਹਨ। ਨਾਲ ਹੀ, ਜੇਕਰ ਜਨਰੇਟਿਵ AI ਆਪਣੀਆਂ ਵਾਅਦਾ ਕੀਤੀਆਂ ਸਮਰੱਥਾਵਾਂ ਨੂੰ ਪੂਰਾ ਕਰਦਾ ਹੈ, ਤਾਂ ਲੇਬਰ ਮਾਰਕੀਟ ਨੂੰ ਮਹੱਤਵਪੂਰਣ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਨਰੇਟਿਵ ਏ.ਆਈ. ਮੌਜੂਦਾ ਕੰਮ ਦੇ ਇਕ-ਚੌਥਾਈ ਨੂੰ ਖੁਦ ਕਰ ਸਕਦਾ ਹੈ। 

ਇਹ ਵੀ ਪੜ੍ਹੋ– iPhone 15 'ਚ ਸਿਮ ਕਾਰਡ ਸਲਾਟ ਦੀ ਥਾਂ ਮਿਲੇਗਾ ਇਹ ਆਪਸ਼ਨ, ਜਾਣੋ ਆਈਫੋਨ 14 ਤੋਂ ਕਿੰਨਾ ਹੋਵੇਗਾ ਅਲੱਗ

ਵੱਧ ਸਕਦੀ ਹੈ ਗਲੋਬਲ ਜੀ.ਡੀ.ਟੀ.

ਹਾਲਾਂਕਿ, ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਤਕਨੀਕੀ ਪ੍ਰਗਤੀ ਨਾਲ ਨਵੀਆਂ ਨੌਕਰੀਆਂ ਅਤੇ ਉਤਪਾਦਕਤਾ 'ਚ ਉਛਾਲ ਹੋ ਸਕਦਾ ਹੈ। ਨਾਲ ਹੀ ਇਸ ਨਾਲ ਗਲੋਬਲ ਸਕਲ ਘਰੇਲੂ ਉਤਪਾਦ 'ਚ 7 ਫੀਸਦੀ ਤਕ ਵਾਧਾ ਹੋ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੈਟਜੀ.ਪੀ.ਟੀ. ਵਰਗੇ ਜਨਰੇਟਿਵ ਏ.ਆਈ. ਸਿਸਟਮ ਮਨੁੱਖੀ ਆਉਟਪੁਟ ਵਰਗੇ ਕੰਟੈਂਟ ਬਣਾ ਸਕਦੇਹਨ ਅਤੇ ਅਗਲੇ ਦਹਾਕੇ ਤਕ ਪ੍ਰੋਡਕਸ਼ਨ 'ਚ ਉਛਾਲ ਲਿਆ ਸਕਦੇ ਹਨ। ਇਹ ਵੀ ਦੱਸ ਦੇਈਏ ਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਏ.ਆਈ. ਦੀ ਸਮਰੱਥਾ ਇਨਸਾਨਾੰ ਲਈ ਮਸ਼ੀਨੀ ਯੁੱਗ ਤੋਂ ਵੀ ਵੱਡਾ ਖ਼ਤਰਾ ਹੈ। ਨਾਲ ਹੀ ਇਹ ਸੰਭਾਵਿਤ ਰੂਪ ਨਾਲ ਆਰਥਿਕ ਅਸਮਾਨਤਾ ਨੂੰ ਵੀ ਵਧਾ ਸਕਦਾ ਹੈ। 

ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

ਭਵਿੱਖ 'ਚ ਘੱਟ ਸਕਦਾ ਹੈ ਰੋਜ਼ਗਾਰ

ਰਿਪੋਰਟ 'ਚ ਖੋਜ ਦਾ ਵੀ ਹਵਾਲਾ ਦਿੱਤਾ ਗਿਾ ਹੈ, ਜੋ ਕਹਿੰਦੀ ਹੈ ਕਿ ਅੱਜ ਲਗਭਗ 60 ਫੀਸਦੀ ਮਜ਼ਦੂਰ ਅਜਿਹੇ ਕੰਮ 'ਚ ਲੱਗੇ ਹਨ ਜੋ 1940 'ਚ ਹੋਂਦ 'ਚ ਵੀ ਨਹੀਂ ਸਨ। ਹਾਲਾਂਕਿ, ਇਸਨੇ ਇਕ ਹੋਰ ਖੋਜ ਦਾ ਵੀ ਹਵਾਲਾ ਦਿੱਤਾ ਗਿਆ ਹੈ ਜੋ ਦੱਸਦੀ ਹੈ ਕਿ 1980 ਦੇ ਦਹਾਕੇ ਤੋਂ ਬਾਅਦ ਤਕਨੀਤੀ ਬਦਲਾਅ ਨੇ ਮਜ਼ਦੂਰਾਂ ਨੂੰ ਵਿਸਥਾਪਿਤ ਕਰਨ ਦੀ ਤੁਲਨਾ 'ਚ ਤੇਜੀ ਨਾਲ ਕੰਮ ਕੀਤਾ ਹੈ ਅਤੇ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ। ਰਿਪੋਰਟ ਮੁਤਾਬਕ, ਜੇਕਰ ਜਨਰੇਟਿਵ ਏ.ਆਈ. ਪਿਛਲੀ ਇਨਫਾਰਮੇਸ਼ਨ ਤਕਨਾਲੋਜੀ ਵਰਗੀ ਐਡਵਾਂਸ ਹੈ ਤਾਂ ਇਹ ਭਵਿੱਖ 'ਚ ਰੋਜ਼ਗਾਰ ਨੂੰ ਘੱਟ ਕਰ ਸਕਦੀ ਹੈ।

ਇਹ ਵੀ ਪੜ੍ਹੋ– Amarnath Yatra 2023: ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਮਿਲੇਗੀ ਖ਼ਾਸ ਸੁਵਿਧਾ


author

Rakesh

Content Editor

Related News