ਸੋਨੇ 'ਚ ਮਈ 'ਚ 2,300 ਰੁਪਏ ਦਾ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪੁੱਜਾ ਪਾਰ
Monday, May 31, 2021 - 06:32 PM (IST)
ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਡਾਲਰ ਵਿਚ ਨਰਮੀ ਅਤੇ ਅਮਰੀਕੀ ਬਾਂਡ ਯੀਲਡ ਵਿਚ ਕਮੀ ਹੋਣ ਨਾਲ ਸੋਨੇ ਵਿਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿਚ ਸੋਨਾ ਇਕ ਵਾਰ ਫਿਰ 49 ਹਜ਼ਾਰ ਰੁਪਏ ਤੋਂ ਪਾਰ ਪਹੁੰਚ ਚੁੱਕਾ ਹੈ। ਮਈ ਮਹੀਨੇ ਵਿਚ ਇਹ ਲਗਭਗ 2,300 ਰੁਪਏ ਪ੍ਰਤੀ ਦਸ ਗ੍ਰਾਮ ਮਹਿੰਗਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ 30 ਅਪ੍ਰੈਲ ਨੂੰ ਸੋਨਾ 47,051 ਰੁਪਏ 'ਤੇ ਸੀ, ਜੋ ਸੋਮਵਾਰ ਸ਼ਾਮ ਤਕਰੀਬਨ 6 ਵਜੇ 49,365 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟ੍ਰੇਡ ਕਰ ਰਿਹਾ ਸੀ।
ਉੱਥੇ ਹੀ, ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 48,608 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਸਰਾਫਾ ਬਾਜ਼ਾਰ ਵਿਚ ਚਾਂਦੀ ਦੀ ਕੀਮਤ ਲਗਭਗ ਸਥਿਰ 70,521 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਝੋਨਾ ਲਾਉਣ ਤੋਂ ਪਹਿਲਾਂ 'ਨੈਨੋ ਯੂਰੀਆ' ਲਾਂਚ
ਮਲਟੀ ਕਮੋਡਿਟੀ ਐਕਸਚੇਂਜ 'ਤੇ ਇਸ ਦੌਰਾਨ ਚਾਂਦੀ 361 ਰੁਪਏ ਵੱਧ ਕੇ 71,986 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਚੱਲ ਰਹੀ ਸੀ। ਗਲੋਬਲ ਪੱਧਰ 'ਤੇ ਸੋਨਾ 1,905 ਡਾਲਰ ਪ੍ਰਤੀ ਔਂਸ ਅਤੇ ਚਾਂਦੀ 27.95 ਡਾਲਰ ਪ੍ਰਤੀ ਔਂਸ 'ਤੇ ਸਨ। ਸਰਬ ਭਾਰਤੀ ਜਿਊਲਰਜ਼ ਸੰਗਠਨ ਦੇ ਸਕੱਤਰ ਸੁਰੇਂਦਰ ਮਹਿਤਾ ਮੁਤਾਬਕ, ਇਸ ਸਾਲ ਦੇ ਅੰਤ ਤੱਕ ਸੋਨਾ 57,000 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਜਾ ਸਕਦਾ ਹੈ। ਗਲੋਬਲ ਪੱਧਰ 'ਤੇ ਡਾਲਰ ਦੇ ਲਗਾਤਾਰ ਦੂਜੇ ਮਹੀਨੇ ਨਰਮ ਹੋਣ ਤੇ ਮਹਿੰਗਾਈ ਵਧਣ ਦੀ ਚਿੰਤਾ ਵਿਚਕਾਰ ਸੋਨੇ ਨੇ ਜੁਲਾਈ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਮਹੀਨਾਵਾਰ ਬੜ੍ਹਤ ਬਣਾਈ ਹੈ। ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਗਲੋਬਲ ਪੱਧਰ 'ਤੇ ਸੋਨਾ 2,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ- UAE ਜਾਣ ਦੀ ਉਡੀਕ ਹੋਈ ਲੰਮੀ, ਇੰਨੀ ਤਾਰੀਖ਼ ਤੱਕ ਉਡਾਣਾਂ 'ਤੇ ਵਧੀ ਪਾਬੰਦੀ