ਸੋਨੇ ''ਚ ਵੱਡੀ ਗਿਰਾਵਟ, ਜਾਣੋ ਅੱਜ ਦੇ ਮੁੱਲ

Thursday, Aug 02, 2018 - 03:44 PM (IST)

ਸੋਨੇ ''ਚ ਵੱਡੀ ਗਿਰਾਵਟ, ਜਾਣੋ ਅੱਜ ਦੇ ਮੁੱਲ

ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰ 'ਚ ਸੋਨਾ ਅਤੇ ਚਾਂਦੀ ਦੋਵੇਂ ਸੁਸਤ ਰਹੇ। ਸੋਨਾ 365 ਰੁਪਏ ਸਸਤਾ ਹੋ ਕੇ 30,435 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦੋਂ ਕਿ ਚਾਂਦੀ 50 ਰੁਪਏ ਘਟਦੇ ਹੋਏ 39,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਨਰਮੀ ਅਤੇ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਖਰੀਦਦਾਰੀ ਫਿੱਕੀ ਰਹਿਣ ਕਾਰਨ ਇਸ ਦੀ ਕੀਮਤ 'ਚ ਗਿਰਾਵਟ ਆਈ।

ਬਾਜ਼ਾਰ ਉਮੀਦਾਂ ਮੁਤਾਬਕ ਅਮਰੀਕਾ 'ਚ ਵਿਆਜ ਦਰਾਂ ਸਥਿਰ ਰਹਿਣ ਨਾਲ ਡਾਲਰ 'ਚ ਤੇਜ਼ੀ ਦੇਖਣ ਨੂੰ ਮਿਲੀ। ਡਾਲਰ ਮਹਿੰਗਾ ਹੋਣ ਨਾਲ ਸੋਨੇ ਦੀ ਮੰਗ ਕਮਜ਼ੋਰ ਹੋਈ, ਜਿਸ ਕਾਰਨ ਇਸ ਦੀ ਕੀਮਤ ਹੇਠਾਂ ਉਤਰ ਆਈ। ਬੀਤੇ ਦਿਨ ਨਿਊਯਾਰਕ 'ਚ ਸੋਨਾ 0.65 ਫੀਸਦੀ ਘੱਟ ਕੇ 1,215.50 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.94 ਫੀਸਦੀ ਡਿੱਗ ਕੇ 15.35 ਡਾਲਰ ਪ੍ਰਤੀ ਔਂਸ 'ਤੇ ਰਹੀ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਭਟੂਰ ਵੀ 325 ਰੁਪਏ ਦੀ ਗਿਰਾਵਟ ਨਾਲ 30,235 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਬੀਤੇ ਦਿਨ ਸੋਨੇ 'ਚ 150 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ। ਹਾਲਾਂਕਿ ਗਿੰਨੀ 24,600 ਰੁਪਏ ਪ੍ਰਤੀ 8 ਗ੍ਰਾਮ 'ਤੇ ਜਿਓਂ ਦੀ ਤਿਓਂ ਸਥਿਰ ਰਹੀ।


Related News