ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵਾਧਾ ਜਾਰੀ, MCX ''ਤੇ 77000 ਦੇ ਪਾਰ ਪਹੁੰਚਿਆ Gold

Friday, Nov 22, 2024 - 11:14 AM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵਾਧਾ ਜਾਰੀ, MCX ''ਤੇ 77000 ਦੇ ਪਾਰ ਪਹੁੰਚਿਆ Gold

ਨਵੀਂ ਦਿੱਲੀ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (22 ਨਵੰਬਰ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਵਾਧਾ ਹੋਇਆ ਹੈ। MCX 'ਤੇ ਸੋਨੇ ਦੀ ਕੀਮਤ 77,032 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 89,970 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਸੋਨਾ 1,400 ਰੁਪਏ ਵਧਿਆ, ਚਾਂਦੀ ਸਥਿਰ 

ਜਿਊਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਤਾਜ਼ਾ ਖਰੀਦਦਾਰੀ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 1,400 ਰੁਪਏ ਵਧ ਕੇ 79,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 77,900 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਵੀਰਵਾਰ ਨੂੰ ਚਾਂਦੀ 93,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਬੁੱਧਵਾਰ ਨੂੰ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 77,500 ਰੁਪਏ ਪ੍ਰਤੀ 10 ਗ੍ਰਾਮ ਸੀ। ਹੁਣ ਇਹ ਪਿਛਲੇ ਬੰਦ ਦੇ ਮੁਕਾਬਲੇ 1,400 ਰੁਪਏ ਵਧ ਕੇ 78,900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਐਲਕੇਪੀ ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ-ਰਿਸਰਚ ਐਨਾਲਿਸਟ ਕਮੋਡਿਟੀ ਐਂਡ ਕਰੰਸੀ ਜਤਿਨ ਤ੍ਰਿਵੇਦੀ ਨੇ ਕਿਹਾ, “ਭੂ-ਰਾਜਨੀਤਿਕ ਤਣਾਅ ਨੇ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਮੰਗ ਨੂੰ ਫਿਰ ਵਧਾ ਦਿੱਤਾ ਹੈ। ਰੂਸ-ਯੂਕਰੇਨ ਟਕਰਾਅ ਨੇ ਵੀ ਪਰਮਾਣੂ ਖਤਰਿਆਂ ਨੂੰ ਲੈ ਕੇ ਨਵੀਂਆਂ ਚਿੰਤਾਵਾਂ ਪੈਦਾ ਕੀਤੀਆਂ ਹਨ, ਜਿਸ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਵਿਸ਼ਵ ਪੱਧਰ 'ਤੇ ਕਾਮੈਕਸ ਸੋਨਾ ਫਿਊਚਰਜ਼ 19.80 ਡਾਲਰ ਪ੍ਰਤੀ ਔਂਸ ਚੜ੍ਹ ਕੇ 2,695.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ-ਕਮੋਡਿਟੀ ਸੌਮਿਲ ਗਾਂਧੀ ਨੇ ਕਿਹਾ, “ਰੂਸ ਅਤੇ ਯੂਕਰੇਨ ਵਿਚਕਾਰ ਸੰਕਟ ਵਧਣ ਤੋਂ ਬਾਅਦ ਨਿਵੇਸ਼ਕ ਸੁਰੱਖਿਅਤ ਨਿਵੇਸ਼ਾਂ ਵੱਲ ਪਰਤਣ ਨਾਲ ਸੋਨਾ ਵਧਿਆ। ਹਾਲ ਹੀ 'ਚ ਅਮਰੀਕਾ ਦੀਆਂ ਬਣਾਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਹਮਲੇ ਤੋਂ ਬਾਅਦ ਯੂਕਰੇਨ ਨੇ ਰੂਸੀ ਖੇਤਰ 'ਤੇ ਬ੍ਰਿਟਿਸ਼-ਨਿਰਮਿਤ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ।'' ਏਸ਼ੀਆਈ ਬਾਜ਼ਾਰ 'ਚ ਚਾਂਦੀ ਵੀ 0.29 ਫੀਸਦੀ ਵਧ ਕੇ 31.53 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


author

Harinder Kaur

Content Editor

Related News